(Source: ECI/ABP News)
Ammy Virk: ਪੰਜਾਬੀ ਸਿੰਗਰ ਐਮੀ ਵਿਰਕ ਨੇ ਨਵੇਂ ਗਾਣੇ 'ਦਰਸ਼ਨ' ਦਾ ਕੀਤਾ ਐਲਾਨ, ਜਾਣੋ ਕਦੋਂ ਹੋ ਰਿਹਾ ਰਿਲੀਜ਼
Ammy Virk New Song: ਐਮੀ ਵਿਰਕ ਨੇ ਆਪਣੇ ਨਵੇਂ ਗੀਤ ਦਾ ਐਲਾਨ ਕਰ ਦਿੱਤਾ ਹੈ। ਐਮੀ ਦਾ ਇਹ ਨਵਾਂ ਗਾਣਾ ਹੈ 'ਦਰਸ਼ਨ'। ਜਿਸ ਵਿੱਚ ਉਸ ਦੇ ਨਾਲ ਰੈਪਰ ਐਡੀ ਨਗਰ ਵੀ ਧਮਾਲਾਂ ਪਾਉਂਦਾ ਨਜ਼ਰ ਆਵੇਗਾ।

Ammy Virk Announces New Song: ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਇੰਨੀਂ ਦਿਨੀਂ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਐਮੀ ਆਪਣੀ ਆਉਣ ਵਾਲੀ ਫਿਲਮ 'ਨਿੱਕਾ ਜ਼ੈਲਦਾਰ 4' ਲਈ ਲਾਈਮਲਾਈਟ ਵਿੱਚ ਹੈ। ਇਸ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ। ਐਮੀ ਇਸ ਫਿਲਮ 'ਚ ਅਦਾਕਾਰਾ ਸੋਨਮ ਬਾਜਵਾ ਦੇ ਨਾਲ ਰੋਮਾਂਸ ਕਰਦਾ ਨਜ਼ਰ ਆਵੇਗਾ। ਇਸ ਦਰਮਿਆਨ ਐਮੀ ਵਿਰਕ ਨੂੰ ਲੈਕੇ ਇੱਕ ਹੋਰ ਨਵੀਂ ਅਪਡੇਟ ਸਾਹਮਣੇ ਆਈ ਹੈ।
ਐਮੀ ਵਿਰਕ ਨੇ ਆਪਣੇ ਨਵੇਂ ਗੀਤ ਦਾ ਐਲਾਨ ਕਰ ਦਿੱਤਾ ਹੈ। ਐਮੀ ਦਾ ਇਹ ਨਵਾਂ ਗਾਣਾ ਹੈ 'ਦਰਸ਼ਨ'। ਜਿਸ ਵਿੱਚ ਉਸ ਦੇ ਨਾਲ ਰੈਪਰ ਐਡੀ ਨਗਰ ਵੀ ਧਮਾਲਾਂ ਪਾਉਂਦਾ ਨਜ਼ਰ ਆਵੇਗਾ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਇਸ ਗੀਤ ਨੂੰ ਸੁੱਖੀ ਨੇ ਮਿਊਜ਼ਿਕ ਦਿੱਤਾ ਹੈ। ਇਹ ਗਾਣਾ 5 ਮਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਐਮੀ ਨੇ ਇਸ ਬਾਰੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ।
View this post on Instagram
ਕਾਬਿਲੇਗ਼ੌਰ ਹੈ ਕਿ ਐਮੀ ਵਿਰਕ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਐਮੀ ਦਾ ਨਾਮ ਵੀ ਉਨ੍ਹਾਂ ਸਿੰਗਰਾਂ ਦੀ ਲਿਸਟ 'ਚ ਸ਼ਾਮਲ ਹੈ, ਜੋ ਗਾਇਕੀ ਤੋਂ ਅਦਾਕਾਰੀ ਦੀ ਲਾਈਨ 'ਚ ਗਏ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਐਮੀ ਨੇ ਇੰਡਸਟਰੀ ਨੂੰ ਕਈ ਜ਼ਬਰਦਸਤ ਹਿੱਟ ਫਿਲਮਾਂ ਦਿੱਤੀਆਂ ਹਨ। ਇਨ੍ਹਾਂ ਵਿੱਚੋਂ ਕਿਸਮਤ ਐਮੀ ਦੀ ਬੈਸਟ ਫਿਲਮ ਮੰਨੀ ਜਾਂਦੀ ਹੈ। ਇਸ ਫਿਲਮ 'ਚ ਐਮੀ ਦੀ ਜੋੜੀ ਸਰਗੁਣ ਮਹਿਤਾ ਨਾਲ ਨਜ਼ਰ ਆਈ ਸੀ। ਦੂਜੇ ਪਾਸੇ, ਇੰਨੀਂ ਦਿਨੀਂ ਐਮੀ ਸੋਨਮ ਬਾਜਵਾ ਦੇ ਨਾਲ ਫਿਲਮ 'ਨਿੱਕਾ ਜ਼ੈਲਦਾਰ 4' ਦੀ ਸ਼ੂਟਿੰਗ 'ਚ ਰੁੱਝਿਆ ਹੋਇਆ ਹੈ। ਇਹ ਫਿਲਮ ਸਤੰਬਰ ਮਹੀਨੇ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਐਮੀ ਤੇ ਸੋਨਮ ਦੇ ਨਾਲ ਨਾਲ ਨਿਰਮਲ ਰਿਸ਼ੀ ਵੀ ਮੁੱਖ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
