Salman Khan:'ਸਲਮਾਨ ਖਾਨ ਦੇ ਦਬਾਅ 'ਚ ਆ ਕੇ ਪੁਲਿਸ ਨੇ ਮੇਰੇ ਭਰਾ ਦਾ ਕਤਲ ਕੀਤਾ', ਮ੍ਰਿਤਕ ਅਨੁਜ ਥਾਪਨ ਦੇ ਭਰਾ ਨੇ ਕੀਤਾ ਦਾਅਵਾ
Salman Khan House Firing Case: ਸਲਮਾਨ ਖਾਨ ਦੇ ਘਰ ਗੋਲੀਬਾਰੀ ਕਰਨ ਦੇ ਦੋਸ਼ 'ਚ ਫੜੇ ਗਏ ਅਨੁਜ ਥਾਪਨ ਦਾ ਦੇਹਾਂਤ ਹੋ ਗਿਆ ਹੈ। ਉਸ ਦੇ ਭਰਾ ਅਭਿਸ਼ੇਕ ਥਾਪਨ ਨੇ ਪੁਲਸ 'ਤੇ ਉਸ ਦੇ ਭਰਾ ਦੀ ਹੱਤਿਆ ਦਾ ਦੋਸ਼ ਲਗਾਇਆ ਹੈ।
Salman Khan House Firing Case: ਅਨੁਜ ਥਾਪਨ ਲੰਬੇ ਸਮੇਂ ਤੋਂ ਮੁੰਬਈ ਪੁਲਿਸ ਦੀ ਹਿਰਾਸਤ ਵਿੱਚ ਸੀ। ਪੁਲਿਸ ਦਾ ਕਹਿਣਾ ਹੈ ਕਿ ਅਨੁਜ ਨੇ ਹਿਰਾਸਤ 'ਚ ਹੀ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ ਹੈ। ਜਦਕਿ ਅਨੁਜ ਦੇ ਭਰਾ ਅਭਿਸ਼ੇਕ ਥਾਪਨ ਨੇ ਮੀਡੀਆ ਨੂੰ ਦੱਸਿਆ ਕਿ ਉਸ ਦਾ ਭਰਾ ਖੁਦਕੁਸ਼ੀ ਨਹੀਂ ਕਰਨ ਜਾ ਰਿਹਾ ਸੀ, ਉਸ ਨੂੰ ਮਾਰ ਦਿੱਤਾ ਗਿਆ। ਜਦੋਂ ਪੁਲਿਸ ਵਾਲਿਆਂ ਨੇ ਉਸ ਨੂੰ ਚੁੱਕ ਲਿਆ ਤਾਂ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ ਗਈ। ਇਸ ਤੋਂ ਇਲਾਵਾ ਅਭਿਸ਼ੇਕ ਥਾਪਨ ਨੇ ਕਈ ਗੱਲਾਂ ਕਹੀਆਂ।
14 ਅਪ੍ਰੈਲ ਦੀ ਸਵੇਰ ਨੂੰ ਸਲਮਾਨ ਖਾਨ ਦੇ ਘਰ ਦੇ ਬਾਹਰ ਕੁਝ ਲੋਕਾਂ ਨੇ ਗੋਲੀਆਂ ਚਲਾ ਦਿੱਤੀਆਂ ਸਨ। ਪੁਲਿਸ ਨੇ ਦੋ ਦਿਨਾਂ ਵਿੱਚ ਮੁਲਜ਼ਮਾਂ ਨੂੰ ਫੜ ਲਿਆ ਸੀ। ਉਨ੍ਹਾਂ ਵਿੱਚੋਂ ਇੱਕ ਅਨੁਜ ਥਾਪਨ ਸੀ, ਜਿਸ ਦੀ ਮੌਤ ਦੀ ਖ਼ਬਰ ਦੋ ਦਿਨ ਪਹਿਲਾਂ ਆਈ ਸੀ ਪਰ ਇਸ ਮਾਮਲੇ ਵਿੱਚ ਅਨੁਜ ਦੇ ਭਰਾ ਦਾ ਕਹਿਣਾ ਹੈ ਕੁਝ ਹੋਰ।
ਸਲਮਾਨ ਖਾਨ ਗੋਲੀਬਾਰੀ ਮਾਮਲੇ 'ਚ ਆਇਆ ਨਵਾਂ ਮੋੜ
ANI ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਦੇ ਕੈਪਸ਼ਨ ਵਿੱਚ ਲਿਖਿਆ ਹੈ, 'ਮੁੰਬਈ ਪੁਲਿਸ ਦੇ ਮੁਤਾਬਕ, 'ਸਲਮਾਨ ਖਾਨ ਦੇ ਘਰ 'ਤੇ ਹੋਏ ਹਮਲੇ ਦੇ ਮਾਮਲੇ ਵਿੱਚ ਦੋਸ਼ੀ ਅਨੁਜ ਥਾਪਨ ਦੀ ਹਿਰਾਸਤ ਵਿੱਚ ਮੌਤ ਹੋ ਗਈ ਅਤੇ ਉਸ ਨੇ ਖੁਦਕੁਸ਼ੀ ਕਰ ਲਈ ਹੈ।' ਪੰਜਾਬ ਦੇ ਅਬੋਹਰ ਦੇ ਪਿੰਡ ਸੁਖਚੈਨ ਵਿੱਚ ਮੁਲਜ਼ਮ ਦੇ ਭਰਾ ਅਭਿਸ਼ੇਕ ਥਾਪਨ ਨਾਲ ਮੀਡੀਆ ਨੇ ਗੱਲਬਾਤ ਕੀਤੀ। ਇਸ ਵਿੱਚ ਉਸ ਨੇ ਕਿਹਾ ਕਿ ਉਸ ਦੇ ਭਰਾ ਦੀ ਪੁਲਿਸ ਨੇ ਹੱਤਿਆ ਕਰ ਦਿੱਤੀ ਸੀ, ਉਸ ਦਾ ਭਰਾ ਖੁਦਕੁਸ਼ੀ ਕਰਨ ਵਾਲਿਆਂ 'ਚੋਂ ਨਹੀਂ ਸੀ।
ਦੋਸ਼ੀ ਦੇ ਭਰਾ ਨੇ ਮੀਡੀਆ ਨੂੰ ਦੱਸਿਆ, 'ਮੈਂ ਸੁਖਚੈਨ ਪਿੰਡ ਦਾ ਰਹਿਣ ਵਾਲਾ ਅਭਿਸ਼ੇਕ ਥਾਪਨ ਹਾਂ। ਅਨੁਜ ਥਾਪਨ ਮੇਰਾ ਭਰਾ ਸੀ। 6-7 ਦਿਨ ਪਹਿਲਾਂ ਮੁੰਬਈ ਪੁਲਿਸ ਉਸ ਨੂੰ ਸੰਗਰੂਰ ਤੋਂ ਲੈ ਗਈ ਸੀ। ਸਾਨੂੰ ਉਨ੍ਹਾਂ ਦਾ ਇੱਕ ਕਾਲ ਆਇਆ ਜਿਸ ਵਿੱਚ ਦੱਸਿਆ ਗਿਆ ਕਿ ਅਨੁਜ ਨੇ ਖੁਦਕੁਸ਼ੀ ਕਰ ਲਈ ਹੈ। ਉਹ ਖੁਦਕੁਸ਼ੀ ਕਰਨ ਵਾਲਿਆਂ ਵਿੱਚੋਂ ਨਹੀਂ ਸੀ। ਪੁਲਿਸ ਵੱਲੋਂ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਸਾਨੂੰ ਇਨਸਾਫ਼ ਚਾਹੀਦਾ ਹੈ ਉਹ ਟਰੱਕ ਹੈਲਪਰ ਵਜੋਂ ਕੰਮ ਕਰਦਾ ਸੀ।
#WATCH | Anuj Thapan, the accused in Salman Khan residence attack case, passed away after he attempted suicide in custody today, say Mumbai Police.
— ANI (@ANI) May 1, 2024
The accused's brother Abhishek Thapan, a resident of Sukhchain village in Punjab's Abohar, says, "Anuj was taken by Mumbai Police… pic.twitter.com/VpFGJ4PyQw
ਅਨੁਜ ਥਾਪਨ ਦੇ ਪਿੰਡ ਦੇ ਸਰਪੰਚ ਮਨੋਜ ਗੋਦਰਾ ਨੇ ਵੀ ਅਜਿਹੀ ਅਚਾਨਕ ਮੌਤ 'ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ, 'ਇਹ ਮੌਤ ਸਸਪੈਂਸ ਪੈਦਾ ਕਰ ਰਹੀ ਹੈ। ਉਸਦੇ ਦੋ ਭਰਾ, ਇੱਕ ਭੈਣ ਅਤੇ ਇੱਕ ਮਾਂ ਸੀ। ਉਸਦਾ ਪਿਤਾ ਨਹੀਂ ਹੈ। ਅਨੁਜ ਟਰੱਕ ਡਰਾਈਵਰ ਦੇ ਨਾਲ ਹੈਲਪਰ ਦਾ ਕੰਮ ਕਰਦਾ ਸੀ। ਮੁੰਬਈ ਪੁਲਿਸ ਨੇ ਪੰਚਾਇਤ ਨੂੰ ਦੱਸੇ ਬਿਨਾਂ ਉਸ ਨੂੰ ਚੁੱਕ ਲਿਆ। ਪਰਿਵਾਰ ਨੂੰ ਵੀ 1-2 ਦਿਨਾਂ ਬਾਅਦ ਸੂਚਿਤ ਕੀਤਾ ਗਿਆ। ਅਸੀਂ ਜਾਣਦੇ ਹਾਂ ਕਿ ਪੁਲਿਸ ਵਿੱਚ ਕਿੰਨੀ ਸੁਰੱਖਿਆ ਹੋਵੇਗੀ, ਫਿਰ ਵੀ ਕੋਈ ਖੁਦਕੁਸ਼ੀ ਕਿਵੇਂ ਕਰ ਸਕਦਾ ਹੈ?