Ammy Virk: ਪੰਜਾਬੀ ਸਿੰਗਰ ਐਮੀ ਵਿਰਕ ਨੇ ਕੀਤਾ ਨਵੇਂ ਗਾਣੇ 'ਹੈੱਪੀਨੈਸ' ਦਾ ਐਲਾਨ, ਜਾਣੋ ਕਿਸ ਦਿਨ ਹੋ ਰਿਹਾ ਰਿਲੀਜ਼
Ammy Virk New Song: ਐਮੀ ਵਿਰਕ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ਉਹ ਲੋਕਾਂ ਨੂੰ ਖੁਸ਼ੀ ਕੀ ਹੁੰਦੀ ਹੈ, ਇਸ ਦੀ ਅਹਿਮੀਅਤ ਆਪਣੇ ਗੀਤ ਰਾਹੀਂ ਦੱਸਣਗੇ।
Ammy Virk Announces New Song Happiness: ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਐਮੀ ਵਿਰਕ ਨੇ ਹਾਲ ਹੀ 'ਚ ਆਪਣੀਆਂ ਸਾਰੀਆਂ ਇੰਸਟਾਗ੍ਰਾਮ ਪੋਸਟਾਂ ਡਿਲੀਟ ਕਰ ਦਿੱਤਆਂਿ ਸੀ। ਇਸ ਤੋਂ ਬਾਅਦ ਹੁਣ ਐਮੀ ਵਿਰਕ ਨੇ ਫੈਨਜ਼ ਨੂੰੰ ਖੁਸ਼ਖਬਰੀ ਦਿੱਤੀ ਹੈ। ਗਾਇਕ ਨੇ ਆਪਣੇ ਨਵੇਂ ਗਾਣੇ 'ਹੈੱਪੀਨੈਸ' ਦਾ ਐਲਾਨ ਕਰ ਦਿੱਤਾ ਹੈ।
ਐਮੀ ਵਿਰਕ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ਉਹ ਲੋਕਾਂ ਨੂੰ ਖੁਸ਼ੀ ਕੀ ਹੁੰਦੀ ਹੈ, ਇਸ ਦੀ ਅਹਿਮੀਅਤ ਆਪਣੇ ਗੀਤ ਰਾਹੀਂ ਦੱਸਣਗੇ। ਇਸ ਗਾਣੇ ;ਚ ਆਵਾਜ਼ ਐਮੀ ਵਿਰਕ ਦੀ ਹੋਵੇਗੀ, ਗੀਤ ਦੇ ਬੋਲ ਰੌਨੀ ਅੰਜਲੀ ਨੇ ਲਿਖੇ ਹਨ, ਜਦਕਿ ਗਾਣੇ ਨੂੰ ਮਿਊਜ਼ਿਕ ਦਿੱਤਾ ਹੈ ਦਿਲਮਾਨ ਨੇ। ਦੱਸ ਦਈਏ ਕਿ ਇਹ ਗਾਣਾ 31 ਜਨਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਦੇਖੋ ਐਮੀ ਵਿਰਕ ਦੀ ਇਹ ਪੋਸਟ:
View this post on Instagram
ਕਾਬਿਲੇਗ਼ੌਰ ਹੈ ਕਿ ਐਮੀ ਵਿਰਕ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹੈ। ਐਮੀ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਇਸ ਦੇ ਨਾਲ ਨਾਲ ਐਮੀ ਬਹੁਤ ਹੀ ਵਧੀਆ ਐਕਟਿੰਗ ਵੀ ਕਰਦੇ ਹਨ। ਇਸ ਸਾਲ ਐਮੀ ਦੀਆਂ ਫਿਲਮਾਂ ਰਿਲੀਜ਼ ਹੋਣ ਵਾਲੀਆਂ ਹਨ। ਫੈਨਜ਼ ਉਨ੍ਹਾਂ ਦੀਆਂ ਫਿਲਮਾਂ ਦੀ ਬੇਸਵਰੀ ਨਾਲ ਉਡੀਕ ਕਰ ਰਹੇ ਹਨ। ਇਸ ਦੇ ਨਾਲ ਨਾਲ ਹਾਲ ਹੀ 'ਚ ਐਮੀ ਨੇ ਸਰਗੁਣ ਮਹਿਤਾ ਨਾਲ ਆਪਣੀ ਫਿਲਮ 'ਕਿਸਮਤ 3' ਦਾ ਵੀ ਐਲਾਨ ਕੀਤਾ ਸੀ। ਇਹ ਫਿਲਮ ਇਸ ਸਾਲ ਰਿਲੀਜ਼ ਹੋ ਸਕਦੀ ਹੈ।