![ABP Premium](https://cdn.abplive.com/imagebank/Premium-ad-Icon.png)
Ammy Virk: ਐਮੀ ਵਿਰਕ ਦਾ ਦਿੱਲੀ ‘ਚ ਮਿਊਜ਼ਿਕ ਸ਼ੋਅ, ਭਾਰੀ ਸਕਿਉਰਟੀ ਨਾਲ ਘਿਰਿਆ ਨਜ਼ਰ ਆਇਆ ਗਾਇਕ, ਦੇਖੋ ਵੀਡੀਓ
Ammy Virk In Delhi: ਐਮੀ ਵਿਰਕ ਆਪਣੀ ਪਰਫਾਰਮੈਂਸ ਲਈ ਦਿੱਲੀ ਪਹੁੰਚੇ ਹਨ। ਇਸ ਦੌਰਾਨ ਗਾਇਕ ਭਾਰੀ ਸੁਰੱਖਿਆ ਬਲ ਨਾਲ ਘਿਰਿਆ ਹੋਇਆ ਨਜ਼ਰ ਆਇਆ।
![Ammy Virk: ਐਮੀ ਵਿਰਕ ਦਾ ਦਿੱਲੀ ‘ਚ ਮਿਊਜ਼ਿਕ ਸ਼ੋਅ, ਭਾਰੀ ਸਕਿਉਰਟੀ ਨਾਲ ਘਿਰਿਆ ਨਜ਼ਰ ਆਇਆ ਗਾਇਕ, ਦੇਖੋ ਵੀਡੀਓ punjabi singer ammy virk music show in delhi singer was seen surrounded by high security watch video Ammy Virk: ਐਮੀ ਵਿਰਕ ਦਾ ਦਿੱਲੀ ‘ਚ ਮਿਊਜ਼ਿਕ ਸ਼ੋਅ, ਭਾਰੀ ਸਕਿਉਰਟੀ ਨਾਲ ਘਿਰਿਆ ਨਜ਼ਰ ਆਇਆ ਗਾਇਕ, ਦੇਖੋ ਵੀਡੀਓ](https://feeds.abplive.com/onecms/images/uploaded-images/2022/11/19/65bc868f4fc28e26c28d4c959b1688f21668862534404469_original.jpg?impolicy=abp_cdn&imwidth=1200&height=675)
Ammy Virk Video: ਪੰਜਾਬੀ ਗਾਣਿਆਂ ਦੀ ਪੂਰੀ ਦੁਨੀਆ ‘ਚ ਦੀਵਾਨਗੀ ਹੈ ਤੇ ਪੰਜਾਬੀ ਗਾਇਕਾਂ ਦੀ ਦੁਨੀਆ ਭਰ ਵਿੱਚ ਜ਼ਬਰਦਸਤ ਫੈਨ ਫਾਲੋਇੰਗ ਹੈ। ਇਸੇ ਲਈ ਜਦੋਂ ਵੀ ਪੰਜਾਬੀ ਸਿੰਗਰ ਕੋਈ ਮਿਊਜ਼ਿਕ ਸ਼ੋਅ ਕਰਦੇ ਹਨ ਤਾਂ ਉਨ੍ਹਾਂ ਦੇ ਸ਼ੋਅਜ਼ ‘ਚ ਭਾਰੀ ਭੀੜ ਇਕੱਠੀ ਹੋ ਜਾਂਦੀ ਹੈ। ਹੁਣ ਪੰਜਾਬੀ ਗਾਇਕਾਂ ਲਈ ਦਿੱਲੀ ‘ਚ ਦੀਵਾਨਗੀ ਦੇਖਣ ਨੂੰ ਮਿਲ ਰਹੀ ਹੈ। ਦਰਅਸਲ, ਦਿੱਲੀ ‘ਚ 18 ਨਵੰਬਰ ਨੂੰ ਬੁਰਰਰਾ ਪ੍ਰੋਜੈਕਟ ਦਾ ਆਗ਼ਾਜ਼ ਹੋਇਆ ਹੈ, ਜਿਸ ਦੇ ਤਹਿਤ ਦਿੱਲੀ ‘ਚ ਅਫਸਾਨਾ ਖਾਨ, ਐਮੀ ਵਿਰਕ, ਗੁਰਦਾਸ ਮਾਨ ਤੇ ਮਨਿੰਦਰ ਬੁੱਟਰ ਸਣੇ ਕਈ ਹੋਰ ਪੰਜਾਬੀ ਗਾਇਕ ਦਿੱਲੀ ਵਾਸੀਆਂ ਦਾ ਮਨੋਰੰਜਨ ਕਰ ਰਹੇ ਹਨ।
ਇਸੇ ਤਹਿਤ ਐਮੀ ਵਿਰਕ ਆਪਣੀ ਪਰਫਾਰਮੈਂਸ ਲਈ ਦਿੱਲੀ ਪਹੁੰਚੇ ਹਨ। ਇਸ ਦੌਰਾਨ ਗਾਇਕ ਭਾਰੀ ਸੁਰੱਖਿਆ ਬਲ ਨਾਲ ਘਿਰਿਆ ਹੋਇਆ ਨਜ਼ਰ ਆਇਆ। ਐਮੀ ਵਿਰਕ ਟਾਈਟ ਸਕਿਉਰਟੀ ਦੇ ਹੇਠਾਂ ਦਿੱਲੀ ਪਹੁੰਚੇ ਅਤੇ ਦਿੱਲੀ ;ਚ ਵੱਸਦੇ ਆਪਣੇ ਫੈਨਜ਼ ਦਾ ਮਨੋਰੰਜਨ ਕੀਤਾ। ਇਸ ਦੀ ਵੀਡੀਓ ਗਾਇਕ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀ ਹੈ।
View this post on Instagram
ਦਸ ਦਈਏ ਕਿ ਐਮੀ ਵਿਰਕ ਹਾਲ ਹੀ ‘ਚ ਫਿਲਮ ‘ਓਏ ਮੱਖਣਾ’ ‘ਚ ਨਜ਼ਰ ਆਏ ਸੀ। ਇਸ ਫਿਲਮ ‘ਚ ਉਨ੍ਹਾਂ ਦੀ ਐਕਟਿੰਗ ਤੇ ਉਨ੍ਹਾਂ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਇਸ ਫਿਲਮ ਦਾ ਗਾਣਾ ‘ਚੰਨ ਸਿਤਾਰੇ’ ਜ਼ਬਰਦਸਤ ਹਿੱਟ ਹੋ ਗਿਆ ਹੈ। ਇਸ ਗਾਣੇ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ। ਯੂਟਿਊਬ ਤੇ ਹੁਣ ਤੱਕ ਇਸ ਗਾਣੇ ਨੂੰ 27 ਮਿਲੀਅਨ ਯਾਨਿ ਢਾਈ ਕਰੋੜ ਤੋਂ ਵੀ ਜ਼ਿਆਦਾ ਲੋਕ ਦੇਖ ਚੁੱਕੇ ਹਨ। ਇਸ ਗਾਣੇ ‘ਚ ਐਮੀ ਤੇ ਤਾਨੀਆ ਦੀ ਕੈਮਿਸਟਰੀ ਨੇ ਫੈਨਜ਼ ਦਾ ਦਿਲ ਜਿੱਤ ਲਿਆ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)