Ammy Virk: ਐਮੀ ਵਿਰਕ ਦਾ ਗਾਣਾ ‘ਚੰਨ ਸਿਤਾਰੇ’ ਨੇ ਯੂਟਿਊਬ ‘ਤੇ ਪੂਰੇ ਕੀਤੇ 50 ਮਿਲੀਅਨ ਵਿਊਜ਼, ਇੰਸਟਾਗ੍ਰਾਮ ‘ਤੇ ਵੀ ਛਾਇਆ
Chann Sitare Ammy Virk: ਐਮੀ ਵਿਰਕ ਦੇ ਗਾਣੇ ਲਈ ਪੂਰੇ ਦੇਸ਼ ‘ਚ ਦੀਵਾਨਗੀ ਦੇਖਣ ਨੂੰ ਮਿਲ ਰਹੀ ਹੈ। ਇੰਸਟਾਗ੍ਰਾਮ ‘ਤੇ ਇਹ ਗਾਣਾ ਹਾਲੇ ਤੱਕ ਟਰੈਂਡਿੰਗ ‘ਚ ਬਣਿਆ ਹੋੋਇਆ ਹੈ। ਇਸ ਗਾਣੇ ‘ਤੇ 4 ਮਿਲੀਅਨ ਯਾਨਿ 40 ਲੱਖ ਲੋਕ ਰੀਲਾਂ ਬਣਾ ਚੁੱਕੇ ਹਨ
Ammy Virk Chann Sitare: ਐਮੀ ਵਿਰਕ ਦੇ ਗੀਤ ‘ਚੰਨ ਸਿਤਾਰੇ’ ਨੂੰ ਯੂਟਿਊਬ ’ਤੇ 50 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਹ ਗੀਤ ਐਮੀ ਵਿਰਕ ਤੇ ਤਾਨੀਆ ਦੀ ਫ਼ਿਲਮ ‘ਓਏ ਮੱਖਣਾ’ ਦਾ ਹੈ, ਜੋ 21 ਅਕਤੂਬਰ ਨੂੰ ਰਿਲੀਜ਼ ਹੋਇਆ ਸੀ। ਗੀਤ ’ਚ ਐਮੀ ਵਿਰਕ ਤੇ ਤਾਨੀਆ ਦੀ ਖ਼ੂਬਸੂਰਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਨਾਲ ਹੀ ਗੀਤ ਦੇ ਬੋਲ ਵੀ ਬੇਹੱਦ ਪਿਆਰੇ ਹਨ, ਜਿਨ੍ਹਾਂ ਨੂੰ ਹਰਮਨਜੀਤ ਸਿੰਘ ਵਲੋਂ ਲਿਖਿਆ ਤੇ ਕੰਪੋਜ਼ ਕੀਤਾ ਗਿਆ ਹੈ।
ਗੀਤ ਦਾ ਸੰਗੀਤ ਰੂਹ ਨੂੰ ਸਕੂਨ ਦੇਣ ਵਾਲਾ ਹੈ, ਜਿਸ ਨੂੰ ਐਵੀ ਸਰਾ ਨੇ ਤਿਆਰ ਕੀਤਾ ਹੈ, ਉਥੇ ਐਮੀ ਵਿਰਕ ਨੇ ਆਪਣੀ ਆਵਾਜ਼ ਨਾਲ ਗੀਤ ਨੂੰ ਹੋਰ ਵੀ ਸ਼ਾਨਦਾਰ ਬਣਾ ਦਿੱਤਾ ਹੈ। ਦੱਸ ਦੇਈਏ ਕਿ ਯੂਟਿਊਬ ’ਤੇ ਟਾਪ ਮਿਊਜ਼ਿਕ ਵੀਡੀਓ ਦੀ ਕੈਟਾਗਿਰੀ ’ਚ ਇਹ ਗੀਤ 7ਵੇਂ ਨੰਬਰ ’ਤੇ ਟਰੈਂਡ ਕਰ ਰਿਹਾ ਹੈ।
View this post on Instagram
ਇੰਸਟਾਗ੍ਰਾਮ ‘ਤੇ ਹਾਲੇ ਵੀ ਕਰ ਰਿਹਾ ਟਰੈਂਡ
ਐਮੀ ਵਿਰਕ ਦੇ ਗਾਣੇ ਲਈ ਪੂਰੇ ਦੇਸ਼ ‘ਚ ਦੀਵਾਨਗੀ ਦੇਖਣ ਨੂੰ ਮਿਲ ਰਹੀ ਹੈ। ਇੰਸਟਾਗ੍ਰਾਮ ‘ਤੇ ਵੀ ਇਹ ਗਾਣਾ ਹਾਲੇ ਤੱਕ ਟਰੈਂਡਿੰਗ ‘ਚ ਬਣਿਆ ਹੋੋਇਆ ਹੈ। ਹੁਣ ਤੱਕ ਇਸ ਗਾਣੇ ‘ਤੇ 4 ਮਿਲੀਅਨ ਯਾਨਿ 40 ਲੱਖ ਲੋਕ ਰੀਲਾਂ ਬਣਾ ਚੁੱਕੇ ਹਨ। ਇਹ ਪਹਿਲਾ ਪੰਜਾਬੀ ਗਾਣਾ ਹੈ, ਜਿਸ ‘ਤੇ ਇੰਨੀਂ ਰੀਲਾਂ ਬਣੀਆਂ ਹਨ। ਇਸ ਬਾਰੇ ਤਾਨੀਆ ਨੇ ਪੋਸਟ ਸ਼ੇਅਰ ਕਰ ਖੁਸ਼ੀ ਜ਼ਾਹਰ ਕੀਤੀ ਸੀ। ਉਸ ਨੇ ਆਪਣੇ ਇੰਸਟਾਗ੍ਰਾਮ ‘ਤੇ ਸਟੋਰੀ ਸ਼ੇਅਰ ਕੀਤੀ, ਜਿਸ ਵਿੱਚ ਅਦਾਕਾਰਾ ਨੇ ‘ਚੰਨ ਸਿਤਾਰੇ’ ਗਾਣੇ ‘ਤੇ 4 ਮਿਲੀਅਨ ਰੀਲਾਂ ਲਈ ਫੈਨਜ਼ ਦਾ ਧੰਨਵਾਦ ਕੀਤਾ ਹੈ।
ਉਥੇ ਫ਼ਿਲਮ ਦੀ ਗੱਲ ਕਰੀਏ ਤਾਂ ਐਮੀ ਤੇ ਤਾਨੀਆ ਤੋਂ ਇਲਾਵਾ ਇਸ ’ਚ ਗੁੱਗੂ ਗਿੱਲ, ਸਿੱਧੀਕਾ ਸ਼ਰਮਾ, ਸੁਖਵਿੰਦਰ ਚਾਹਲ, ਹਰਦੀਪ ਗਿੱਲ, ਤਰਸੇਮ ਪੌਲ, ਦੀਦਾਰ ਗਿੱਲ, ਸਤਵੰਤ ਕੌਰ, ਰੋਜ਼ ਜੇ. ਕੌਰ, ਮੰਜੂ ਮਾਹਲ ਤੇ ਪਰਮਿੰਦਰ ਗਿੱਲ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਨੂੰ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ। ਫ਼ਿਲਮ ਵਿਕਰਮ ਮਹਿਰਾ, ਸਿਧਾਰਥ ਆਨੰਦ ਕੁਮਾਰ, ਸਿਮਰਜੀਤ ਸਿੰਘ ਤੇ ਐਮੀ ਵਿਰਕ ਵਲੋਂ ਪ੍ਰੋਡਿਊਸ ਕੀਤੀ ਗਈ ਹੈ।