Coachella 2024: ਦਿਲਜੀਤ ਦੋਸਾਂਝ ਤੋਂ ਬਾਅਦ ਹੁਣ ਗਾਇਕ ਏਪੀ ਢਿੱਲੋਂ ਕਰਨਗੇ ਕੋਚੈਲਾ 2024 'ਚ ਪਰਫਾਰਮ, ਜਾਣੋ ਕਦੋਂ ਹੋਵੇਗੀ ਗਾਇਕ ਦੀ ਪਰਫਾਰਮੈਂਸ
AP Dhillon Coachella 2024: ਏਪੀ ਢਿੱਲੋਂ ਦਿਲਜੀਤ ਦੋਸਾਂਝ ਤੋਂ ਬਾਅਦ ਦੂਜੇ ਭਾਰਤੀ ਕਲਾਕਾਰ ਹਨ, ਜਿਸ ਨੂੰ ਕੋਚੈਲਾ ਪਰਫਾਰਮ ਕਰਨ ਦਾ ਚਾਂਸ ਮਿਲਿਆ ਹੈ। ਕੋਚੈਲਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਸ ਬਾਰੇ ਪੋਸਟ ਸ਼ੇਅਰ ਕਰ ਜਾਣਕਾਰੀ ਸਾਂਝੀ ਕੀਤੀ ਹੈ।
ਅਮੈਲੀਆ ਪੰਜਾਬੀ ਦੀ ਰਿਪੋਰਟ
AP Dhillon To Perform In Coachella 2024: ਪੰਜਾਬੀ ਮਿਊਜ਼ਿਕ ਦੀ ਪੂਰੀ ਦੁਨੀਆ 'ਚ ਪ੍ਰਸਿੱਧੀ ਵਧ ਰਹੀ ਹੈ। ਪਿਛਲੇ ਸਾਲ ਦਿਲਜੀਤ ਦੋਸਾਂਝ ਨੇ ਕੋਚੈਲਾ ਮਿਊਜ਼ਿਕ ਫੈਸਟੀਵਲ 'ਚ ਲਾਈਵ ਪਰਫਾਰਮੈਂਸ ਦਿੱਤੀ ਸੀ। ਇਹ ਕਰਨ ਵਾਲੇ ਦਿਲਜੀਤ ਦੋਸਾਂਝ ਪਹਿਲੇ ਪੰਜਾਬੀ ਤੇ ਭਾਰਤੀ ਕਲਾਕਾਰ ਬਣੇ ਸੀ। ਇਸ ਤੋਂ ਬਾਅਦ ਹੁਣ ਇੱਕ ਹੋਰ ਪੰਜਾਬੀ ਗਾਇਕ ਪੰਜਾਬੀਆਂ ਦਾ ਮਾਣ ਵਧਾਉਣ ਜਾ ਰਿਹਾ ਹੈ। ਇਹ ਗਾਇਕ ਕੋਈ ਹੋਰ ਨਹੀਂ, ਬਲਕਿ ਏਪੀ ਢਿੱਲੋਂ ਹੈ।
ਜੀ ਹਾਂ, ਏਪੀ ਢਿੱਲੋਂ ਦਿਲਜੀਤ ਦੋਸਾਂਝ ਤੋਂ ਬਾਅਦ ਦੂਜੇ ਭਾਰਤੀ ਕਲਾਕਾਰ ਹਨ, ਜਿਸ ਨੂੰ ਕੋਚੈਲਾ ਪਰਫਾਰਮ ਕਰਨ ਦਾ ਚਾਂਸ ਮਿਲਿਆ ਹੈ। ਕੋਚੈਲਾ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਇਸ ਬਾਰੇ ਪੋਸਟ ਸ਼ੇਅਰ ਕਰ ਜਾਣਕਾਰੀ ਸਾਂਝੀ ਕੀਤੀ ਹੈ। ਕੋਚੈਲਾ ਦੀ ਪੋਸਟ ਮੁਤਾਬਕ ਏਪੀ ਢਿੱਲੋਂ 14 ਅਪ੍ਰੈਲ ਤੇ 21 ਅਪ੍ਰੈਲ ਨੂੰ ਲਾਈਵ ਪਰਫਾਰਮ ਕਰਨਗੇ। ਦੇਖੋ ਇਹ ਪੋਸਟ:
View this post on Instagram
ਦਿਲਜੀਤ ਦੋਸਾਂਝ ਸੀ ਪਹਿਲੇ ਪੰਜਾਬੀ ਕਲਾਕਾਰ, ਜਿਨ੍ਹਾਂ ਨੇ ਰਚਿਆ ਸੀ ਇਤਿਹਾਸ
ਦੱਸ ਦਈਏ ਕਿ ਦਿਲਜੀਤ ਦੋਸਾਂਝ ਪਹਿਲੇ ਭਾਰਤੀ ਤੇ ਪੰਜਾਬੀ ਕਲਾਕਾਰ ਸਨ, ਜਿਨ੍ਹਾਂ ਨੇ ਕੋਚੈਲਾ ਮਿਊਜ਼ਿਕ ਫੈਸਟੀਵਲ 'ਚ ਪਰਫਾਰਮ ਕੀਤਾ ਸੀ। ਦਿਲਜੀਤ ਤੋਂ ਬਾਅਦ ਹੁਣ ਏਪੀ ਢਿੱਲੋਂ ਦੂਜੇ ਪੰਜਾਬੀ ਕਲਾਕਾਰ ਬਣ ਗਏ ਹਨ, ਜਿਨ੍ਹਾਂ ਦਾ ਨਾਮ ਇਤਿਹਾਸ 'ਚ ਦਰਜ ਹੋਇਆ ਹੈ। ਇਸ ਖਬਰ ਤੋਂ ਬਾਅਦ ਪੰਜਾਬੀਆਂ 'ਚ ਖੁਸ਼ੀ ਦੀ ਲਹਿਰ ਹੈ।
ਦਿੱਗਜ ਇੰਟਰਨੈਸ਼ਨਲ ਕਲਾਕਾਰ ਕਰਨਗੇ ਪਰਫਾਰਮ
ਕਾਬਿਲੇਗ਼ੌਰ ਹੈ ਕਿ ਕੋਚੈਲਾ 2024 'ਚ ਕਈ ਸਾਰੇ ਦਿੱਗਜ ਇੰਟਰਨੈਸ਼ਨਲ ਕਲਾਕਾਰ ਪਰਫਾਰਮ ਕਰਨਗੇ। ਇਨ੍ਹਾਂ ਕਲਾਕਾਰਾਂ 'ਚ ਲਾਨਾ ਡੇਲ ਰੇ, ਟਾਈਲਰ ਦ ਕ੍ਰੀਏਟਰ, ਦੋਜਾ ਕੈਟ ਸਣੇ ਕਈ ਇੰਟਰਨੈਸ਼ਨਲ ਕਲਾਕਾਰ ਪਰਫਾਰਮ ਕਰਨਗੇ।