Baani Sandhu: ਬਾਣੀ ਸੰਧੂ ਨੇ ਸਾੜੀ 'ਚ ਸ਼ੇਅਰ ਕੀਤੀ ਤਸਵੀਰ, ਲੁੱਕ 'ਤੇ ਫਿਦਾ ਹੋਏ ਫੈਨਜ਼
Baani Sandhu Pics: ਬਾਣੀ ਸੰਧੂ ਨੇ ਸਾੜੀ ਲੁੱਕ 'ਚ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਤਸਵੀਰ 'ਚ ਬਾਣੀ ਕਾਫੀ ਖੂਬਸੂਰਤ ਲੱਗ ਰਹੀ ਹੈ। ਉਸ ਦੀ ਇਸ ਤਸਵੀਰ 'ਤੇ ਫੈਨਜ਼ ਰੱਜ ਕੇ ਪਿਆਰ ਲੁਟਾ ਰਹੇ ਹਨ।
Baani Sandhu Pics: ਪੰਜਾਬੀ ਗਾਇਕਾ ਬਾਣੀ ਸੰਧੂ ਇੰਡਸਟਰੀ ਦੀ ਟੌਪ ਗਾਇਕਾਵਾਂ ਵਿੱਚੋਂ ਇੱਕ ਹੈ। ਉਸ ਦੀ ਅਵਾਜ਼ ਜਿੰਨੀਂ ਸੁਰੀਲੀ ਹੈ, ਉਨੀਂ ਹੀ ਉਹ ਦੇਖਣ 'ਚ ਖੂਬਸੂਰਤ ਹੈ। ਬਾਣੀ ਸੰਧੂ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਉਸ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾਂਦਾ ਹੈ।
ਹਾਲ ਹੀ ਬਾਣੀ ਸੰਧੂ ਨੇ ਸਾੜੀ ਲੁੱਕ 'ਚ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਤਸਵੀਰ 'ਚ ਬਾਣੀ ਕਾਫੀ ਖੂਬਸੂਰਤ ਲੱਗ ਰਹੀ ਹੈ। ਉਸ ਦੀ ਇਸ ਤਸਵੀਰ 'ਤੇ ਫੈਨਜ਼ ਰੱਜ ਕੇ ਪਿਆਰ ਲੁਟਾ ਰਹੇ ਹਨ। ਇਸ ਦਾ ਪਤਾ ਉਸ ਦੀ ਤਸਵੀਰ 'ਤੇ ਲਾਈਕ ਤੇ ਕਮੈਂਟ ਦੇਖ ਕੇ ਲੱਗਦਾ ਹੈ। ਉਸ ਦੀ ਇਸ ਫੋਟੋ ਉੱਪਰ ਡੇਢ ਲੱਖ ਲਾਈਕ ਅਤੇ ਹਜ਼ਾਰਾਂ ਕਮੈਂਟਸ ਦੇਖਣ ਨੂੰ ਮਿਲ ਰਹੇ ਹਨ। ਦੇਖੋ ਇਹ ਤਸਵੀਰ:
ਇਹ ਵੀ ਪੜ੍ਹੋ: ਸਿੱਪੀ ਗਿੱਲ ਨੇ ਸਟੇਜ 'ਤੇ ਮਨਮੋਹਨ ਵਾਰਿਸ ਦੇ ਪੈਰੀਂ ਹੱਥ ਲਾਏ, ਵੀਡੀਓ ਨੇ ਜਿੱਤਿਆ ਫੈਨਜ਼ ਦਾ ਦਿਲ
View this post on Instagram
ਕਾਬਿਲੇਗ਼ੌਰ ਹੈ ਕਿ ਬਾਣੀ ਸੰਧੂ ਪੰਜਾਬੀ ਇੰਡਸਟਰੀ 'ਚ ਕਾਫੀ ਐਕਟਿਵ ਹੈ। ਉਸ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਉਸ ਦੇ ਗਾਏ ਗੀਤ ਪਾਰਟੀ ਤੇ ਫੰਕਸ਼ਨਾਂ ਦੀ ਜਾਨ ਹਨ। ਇਸ ਤੋਂ ਇਲਾਵਾ ਹਾਲ ਹੀ ਬਾਣੀ ਸੰਧੂ ਦੇ ਭਰਾ ਦਾ ਵਿਆਹ ਹੋਇਆ ਹੈ। ਜਿਸ ਦੀਆਂ ਤਸਵੀਰਾਂ ਬਾਣੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਸੀ। ਉਹ ਅਕਸਰ ਆਪਣੀ ਨਵੀਂ ਭਰਜਾਈ ਨਾਲ ਵੀ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
View this post on Instagram
ਇਹ ਵੀ ਪੜ੍ਹੋ: ਪਰਮੀਸ਼ ਵਰਮਾ ਦੀ ਧੀ ਸਦਾ ਨਾਲ ਇਹ ਤਸਵੀਰਾਂ ਜਿੱਤ ਲੈਣਗੀਆਂ ਤੁਹਾਡਾ ਦਿਲ, ਦੇਖੋ ਪਿਓ-ਧੀ ਦੀ ਬੌਂਡਿੰਗ