Gurdas Maan: ਗੁਰਦਾਸ ਮਾਨ ਦਾ ਨਵਾਂ ਗਾਣਾ 'ਚਿੰਤਾ ਨਾ ਕਰ ਯਾਰ' ਰਿਲੀਜ਼, ਦਿਲ ਜਿੱਤ ਲੈਣਗੇ ਗੀਤ ਦੇ ਬੋਲ
Gurdas Maan New Song: ਪੰਜਾਬੀਆਂ ਦੇ ਮਾਣ ਗੁਰਦਾਸ ਮਾਨ (Gurdas Maan) ਵੱਲੋਂ ਆਪਣਾ ਨਵਾਂ ਗੀਤ ਚਿੰਤਾ ਨਾ ਕਰ ਯਾਰ (CHINTA NA KAR YAAR) ਰਿਲੀਜ਼ ਕਰ ਦਿੱਤਾ ਗਿਆ ਹੈ।
Gurdas Maan New Song Chinta Na Kar Yaar: ਪੰਜਾਬੀਆਂ ਦੇ ਮਾਣ ਗੁਰਦਾਸ ਮਾਨ (Gurdas Maan) ਵੱਲੋਂ ਆਪਣਾ ਨਵਾਂ ਗੀਤ ਚਿੰਤਾ ਨਾ ਕਰ ਯਾਰ (CHINTA NA KAR YAAR) ਰਿਲੀਜ਼ ਕਰ ਦਿੱਤਾ ਗਿਆ ਹੈ। ਇਸਦੀ ਜਾਣਕਾਰੀ ਕਲਾਕਾਰ ਵੱਲੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਦਿੱਤੀ ਗਈ ਹੈ। ਇਸ ਗੀਤ ਨੂੰ ਪ੍ਰਸ਼ੰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਤੁਸੀ ਵੀ ਸੁਣੋ ਇਹ ਗੀਤ...
ਜਾਣਕਾਰੀ ਲਈ ਦੱਸ ਦੇਈਏ ਕਿ ਕਲਾਕਾਰ ਵੱਲੋਂ ਇਸ ਗੀਤ ਦਾ ਟੀਜ਼ਰ ਜਨਮਦਿਨ ਮੌਕੇ ਰਿਲੀਜ਼ ਕੀਤਾ ਗਿਆ ਹੈ। ਜਿਸ ਤੋਂ ਬਾਅਦ ਪ੍ਰਸ਼ੰਸ਼ਕ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਇਸ ਗੀਤ ਨੂੰ ਗੁਰਦਾਸ ਮਾਨ ਨੇ ਆਪਣੇ ਯੂਟਿਊਬ ਚੈਨਲ ਉੱਪਰ ਰਿਲੀਜ਼ ਕੀਤਾ ਹੈ। ਖਾਸ ਗੱਲ ਇਹ ਹੈ ਕਿ ਇਸ ਗੀਤ ਨੂੰ ਖੁਦ ਗੁਰਦਾਸ ਮਾਨ ਵੱਲੋਂ ਲਿਖਿਆ ਗਿਆ ਹੈ। ਇਸ਼ਾਨ ਛਾਬੜਾ ਅਤੇ ਮਿਸਟਰ ਰੁਬਲ ਨੇ ਇਸਨੂੰ ਸੰਗੀਤ ਦਿੱਤਾ ਹੈ।
View this post on Instagram
ਇਹ ਗੀਤ ਗੁਰਦਾਸ ਮਾਨ ਲਈ ਵੀ ਬੇਹੱਦ ਖਾਸ ਹੈ। ਦਰਅਸਲ, ਇਸ ਗੀਤ ਨੂੰ ਉਨ੍ਹਾਂ ਦੇ ਪੁੱਤਰ ਗੁਰਿੱਕ ਜੀ ਮਾਨ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ। ਕਾਬਿਲੇਗੌਰ ਹੈ ਕਿ ਗੁਰਦਾਸ ਮਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਸਿਤਾਰਿਆਂ ਵਿੱਚੋਂ ਇੱਕ ਹਨ। ਜੋ ਆਪਣੀ ਗਾਇਕੀ ਨਾਲ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਵਿੱਚ ਵੀ ਲੋਹਾ ਮਨਵਾ ਚੁੱਕੇ ਹਨ।
ਇਹ ਵੀ ਪੜ੍ਹੋ: ਐਸਐਸ ਰਾਜਾਮੌਲੀ ਆਰਆਰਆਰ ਦੀ ਸਫਲਤਾ ਤੋਂ ਬਾਅਦ ਹਾਲੀਵੁੱਡ ਜਾਣ ਦੀ ਤਿਆਰੀ 'ਚ? ਕਹਿ ਦਿੱਤੀ ਇਹ ਗੱਲ