(Source: ECI/ABP News)
Gurlez Akhar: ਗੁਰਲੇਜ਼ ਅਖਤਰ ਦੇ ਘਰ ਆਈ ਇੱਕ ਹੋਰ ਖੁਸ਼ੀ, ਗਾਇਕਾ ਨੇ ਖਰੀਦਿਆ ਨਵਾਂ ਘਰ, ਤਸਵੀਰਾਂ ਕੀਤੀਆਂ ਸ਼ੇਅਰ
Gurlez Akhtar New Home: ਗੁਰਲੇਜ਼ ਅਖਤਰ ਦੇ ਘਰ ਇੱਕ ਹੋਰ ਖੁਸ਼ੀ ਆਈ ਹੈ। ਦਰਅਸਲ, ਗਾਇਕਾ ਨੇ ਇੱਕ ਆਲੀਸ਼ਾਨ ਘਰ ਖਰੀਦਿਅ ਹੈ। ਜਿਸ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

Gurlez Akhtar New Home: ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੀ ਹੋਈ ਹੈ। ਹਾਲ ਹੀ 'ਚ ਗਾਇਕਾ ਦੇ ਘਰ ਢੇਰ ਸਾਰੀਆਂ ਖੁਸ਼ੀਆਂ ਆਈਆਂ ਹਨ। ਉਨ੍ਹਾਂ ਦੇ ਘਰ ਇੱਕ ਬੇਹੱਦ ਖੂਬਸੂਰਤ ਧੀ ਨੇ ਜਨਮ ਲਿਆ ਹੈ। ਹਾਲ ਹੀ 'ਚ ਗੁਰਲੇਜ਼ ਅਖਤਰ ਨੇ ਆਪਣੀ ਨਵਜੰਮੀ ਧੀ ਦਾ ਚਿਹਰਾ ਵੀ ਦਿਖਾਇਆ ਸੀ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਫੈਨਜ਼ ਨੇ ਕਾਫੀ ਪਸੰਦ ਕੀਤਾ ਸੀ।
View this post on Instagram
ਹੁਣ ਗੁਰਲੇਜ਼ ਅਖਤਰ ਦੇ ਘਰ ਇੱਕ ਹੋਰ ਖੁਸ਼ੀ ਆਈ ਹੈ। ਦਰਅਸਲ, ਗਾਇਕਾ ਨੇ ਇੱਕ ਆਲੀਸ਼ਾਨ ਘਰ ਖਰੀਦਿਅ ਹੈ। ਜਿਸ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਗੁਰਲੇਜ਼ ਅਖਤਰ ਨੇ ਆਪਣੇ ਪਤੀ ਕੁਲਵਿੰਦਰ ਕੈਲੀ ਤੇ ਦੋਵੇਂ ਬੱਚਿਆਂ ਨਾਲ ਆਪਣੇ ਨਵੇਂ ਘਰ 'ਚ ਸ਼ਿਫਟ ਕੀਤਾ ਹੈ। ਇਸ ਦੇ ਨਾਲ ਨਾਲ ਉਨ੍ਹਾਂ ਨੇ ਘਰ 'ਚ ਗ੍ਰਹਿ ਪ੍ਰਵੇਸ਼ ਮੌਕੇ ਅਖੰਡ ਪਾਠ ਵੀ ਰਖਵਾਇਆ ਸੀ। ਤੁਸੀਂ ਵੀ ਦੇਖੋ ਇਹ ਤਸਵੀਰਾਂ:
ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਗੁਰਲੇਜ਼ ਅਖਤਰ ਨੇ ਆਪਣੀ ਧੀ ਹਰਗੁਣਵੀਰ ਕੌਰ ਨੂੰ ਜਨਮ ਦਿੱਤਾ ਹੈ। ਉਸ ਨੇ ਆਪਣੀ ਧੀ ਦਾ ਚਿਹਰਾ ਵੀ ਸਭ ਨੂੰ ਦਿਖਾ ਦਿੱਤਾ ਹੈ। ਇਸ ਤੋਂ ਇਲਾਵਾ ਗਾਇਕਾ ਦੀ ਭੈਣ ਗਾਇਕਾ ਜੈਸਮੀਨ ਅਖਤਰ ਦਾ ਵੀ ਹਾਲ ਹੀ 'ਚ ਵਿਆਹ ਹੋਇਆ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸੀ।
ਇਹ ਵੀ ਪੜ੍ਹੋ: ਗਾਇਕ ਤਰਸੇਮ ਜੱਸੜ ਦਾ ਇਹ ਸੁਪਨਾ ਹੋਇਆ ਪੂਰਾ, ਕਿਹਾ- 'ਚਾਰ ਸਾਲ ਦੀ ਮੇਹਨਤ ਲਿਆਈ ਰੰਗ'
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
