Harbhajan Mann: ਪੰਜਾਬ ਦਾ `ਮਾਣ` ਬਣੇ ਹਰਭਜਨ ਮਾਨ, ਆਸਟਰੇਲੀਆ ਤੇ ਨਿਊ ਜ਼ੀਲੈਂਡ ਦੇ ਸਾਰੇ ਸ਼ੋਅ ਰਹੇ ਹਾਊਸਫੁੱਲ, ਰਚਿਆ ਇਤਿਹਾਸ
Punjabi SInger Harbhajan Mann: ਅਸੀਂ ਤੁਹਾਨੂੰ ਤੁਹਾਡੇ ਮਨਪਸੰਦ ਗਾਇਕ ਹਰਭਜਨ ਮਾਨ ਬਾਰੇ ਅਜਿਹੀ ਖਬਰ ਦੱਸਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਉਨ੍ਹਾਂ ਦੇ ਫ਼ੈਨਜ਼ ਹੀ ਨਹੀਂ ਬਲਕਿ ਹਰ ਪੰਜਾਬੀ ਮਾਣ ਮਹਿਸੂਸ ਕਰੇਗਾ
ਅਮੈਲੀਆ ਪੰਜਾਬੀ ਦੀ ਰਿਪੋਰਟ
Harbhajan Mann Creates History: ਪੰਜਾਬੀ ਇੰਡਸਟਰੀ ਦੇ ਲੈਜੇਂਡ ਗਾਇਕ ਹਨ ਹਰਭਜਨ ਮਾਨ। ਅੱਜ ਉਹ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਪੰਜਾਬੀ ਇੰਡਸਟਰੀ `ਚ ਆਪਣੀ ਸਾਫ਼ ਸੁਥਰੀ ਗਾਇਕੀ ਨਾਲ ਵਡਮੁੱਲਾ ਯੋਗਦਾਨ ਪਾਇਆ ਹੈ। ਉਹ ਤਕਰੀਬਨ 3 ਦਹਾਕਿਆਂ ਤੋਂ ਇੰਡਸਟਰੀ `ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਸੁਪਰਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ।
ਹੁਣ ਅਸੀਂ ਤੁਹਾਨੂੰ ਤੁਹਾਡੇ ਮਨਪਸੰਦ ਗਾਇਕ ਹਰਭਜਨ ਮਾਨ ਬਾਰੇ ਅਜਿਹੀ ਖਬਰ ਦੱਸਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਉਨ੍ਹਾਂ ਦੇ ਫ਼ੈਨਜ਼ ਹੀ ਨਹੀਂ ਬਲਕਿ ਹਰ ਪੰਜਾਬੀ ਮਾਣ ਮਹਿਸੂਸ ਕਰੇਗਾ। ਜੀ ਹਾਂ, ਹਰਭਜਨ ਮਾਨ ਨੇ ਪੰਜਾਬ ਦਾ ਮਾਣ ਵਧਾਇਆ ਹੈ। ਦਰਅਸਲ, ਗਾਇਕ ਨੇ ਪਿਛਲੇ ਦਿਨੀਂ ਆਸਟਰੇਲੀਆ ਤੇ ਨਿਊ ਜ਼ੀਲੈਂਡ `ਚ ਮਿਊਜ਼ਿਕ ਕੰਸਰਟ ਕੀਤੇ ਸੀ। ਇਸ ਦੌਰਾਨ ਗਾਇਕ ਨੇ ਕੁੱਲ 16 ਸ਼ੋਅਜ਼ ਕੀਤੇ। ਇੱਥੇ ਇਹ ਦੱਸਣਯੋਗ ਹੈ ਕਿ ਇਹ 16 ਦੇ 16 ਸ਼ੋਅਜ਼ ਹਾਊਸਫੁੱਲ ਰਹੇ ਸੀ। ਮਾਨ ਦੇ ਸ਼ੋਅਜ਼ ਦੌਰਾਨ ਆਡੀਟੋਰੀਅਮ `ਚ ਪੈਰ ਧਰਨ ਦੀ ਵੀ ਥਾਂ ਨਹੀਂ ਹੁੰਦੀ ਸੀ। ਇਨ੍ਹਾਂ ਸ਼ੋਅਜ਼ ਵਿੱਚ 40 ਹਜ਼ਾਰ ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ ਸੀ। ਇਹ ਆਪਣੇ ਆਪ ਵਿੱਚ ਬਹੁਤ ਵੱਡਾ ਰਿਕਾਰਡ ਹੈ, ਜੋ ਕਿ ਇੱਕ ਪੰਜਾਬੀ ਗਾਇਕ ਨੇ ਬਣਾਇਆ ਹੈ।
ਇਸ ਦੇ ਨਾਲ ਹੀ ਅਜਿਹਾ ਇਤਿਹਾਸ ਰਚਣ ਵਾਲੇ ਹਰਭਜਨ ਮਾਨ ਪਹਿਲੇ ਭਾਰਤੀ ਕਲਾਕਾਰ ਹਨ। ਅੱਜ ਤੋਂ ਪਹਿਲਾਂ ਇਹ ਮਾਣ ਕਿਸੇ ਵੀ ਭਾਰਤੀ ਕਲਾਕਾਰ ਨੂੰ ਹਾਸਲ ਨਹੀਂ ਹੋਇਆ ਸੀ।
View this post on Instagram
ਕਾਬਿਲੇਗ਼ੌਰ ਹੈ ਕਿ ਹਰਭਜਨ ਮਾਨ ਪੰਜਾਬੀ ਇੰਡਸਟਰੀ ਦੇ ਲੈਜੇਂਡ ਗਾਇਕ ਹਨ। ਉਹ ਆਪਣੀ ਸਾਫ਼ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਹਨ। ਇਸ ਦੇ ਨਾਲ ਨਾਲ ਮਾਨ ਉਹ ਪੰਜਾਬੀ ਕਲਾਕਾਰ ਹਨ, ਜਿਨ੍ਹਾਂ ਮੁਰਦਾ ਪਏ ਪੰਜਾਬੀ ਸਿਨੇਮਾ `ਚ ਫ਼ਿਰ ਤੋਂ ਜਾਨ ਫੂਕੀ ਸੀ। ਉਨ੍ਹਾਂ ਦੀ ਫ਼ਿਲਮ `ਜੀ ਆਇਆਂ ਨੂੰ` ਨਾਲ ਹੀ ਪੰਜਾਬੀ ਸਿਨੇਮਾ ਦੀ ਵਾਪਸੀ ਹੋਈ ਸੀ।