(Source: ECI/ABP News)
Harbhajan Mann: ਹਰਮਨ ਕੌਰ ਨੇ ਪਤੀ ਹਰਭਜਨ ਮਾਨ ਨਾਲ ਸ਼ੇਅਰ ਕੀਤੀ ਰੋਮਾਂਟਿਕ ਵੀਡੀਓ, ਕਹੀ ਇਹ ਗੱਲ
Harbhajan Mann Harman Mann: ਹਰਮਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਹ ਆਪਣੇ ਪਤੀ ਹਰਭਜਨ ਮਾਨ ਨਾਲ ਨਜ਼ਰ ਆ ਰਹੀ ਹੈ। ਵੀਡੀਓ `ਚ ਜੋੜੇ ਨੇ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ
![Harbhajan Mann: ਹਰਮਨ ਕੌਰ ਨੇ ਪਤੀ ਹਰਭਜਨ ਮਾਨ ਨਾਲ ਸ਼ੇਅਰ ਕੀਤੀ ਰੋਮਾਂਟਿਕ ਵੀਡੀਓ, ਕਹੀ ਇਹ ਗੱਲ punjabi singer harbhajan mann wife shares romantic video with husband fans shower couple with lovel comments Harbhajan Mann: ਹਰਮਨ ਕੌਰ ਨੇ ਪਤੀ ਹਰਭਜਨ ਮਾਨ ਨਾਲ ਸ਼ੇਅਰ ਕੀਤੀ ਰੋਮਾਂਟਿਕ ਵੀਡੀਓ, ਕਹੀ ਇਹ ਗੱਲ](https://feeds.abplive.com/onecms/images/uploaded-images/2022/10/21/1abd5b988c6fd5dfdada24d35c04b14c1666358986376469_original.jpg?impolicy=abp_cdn&imwidth=1200&height=675)
Harman Mann Harbhajan Mann: ਪੰਜਾਬੀ ਗਾਇਕ ਹਰਭਜਨ ਮਾਨ ਦੇ ਦੇਸ਼ ਦੁਨੀਆ `ਚ ਫ਼ੈਨਜ਼ ਹਨ। ਉਹ ਸਾਫ਼ ਸੁਥਰੀ ਵਿਰਸੇ ਤੇ ਸੱਭਿਆਚਾਰ ਨਾਲ ਜੁੜੀ ਗਾਇਕੀ ਲਈ ਜਾਣੇ ਜਾਂਦੇ ਹਨ। ਇਸ ਦੇ ਨਾਲ ਗਾਇਕ ਤੇ ਉਨ੍ਹਾਂ ਦੀ ਪਤਨੀ ਸੋਸ਼ਲ ਮੀਡੀਆ ਦੇ ਐਕਟਿਵ ਯੂਜ਼ਰਸ ਹਨ। ਉਹ ਆਪਣੀ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਫ਼ੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ।
ਹਰਮਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਹ ਆਪਣੇ ਪਤੀ ਹਰਭਜਨ ਮਾਨ ਨਾਲ ਨਜ਼ਰ ਆ ਰਹੀ ਹੈ। ਵੀਡੀਓ `ਚ ਜੋੜੇ ਨੇ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਫ਼ੈਨਜ਼ ਬੇਹੱਦ ਪਸੰਦ ਕਰ ਰਹੇ ਹਨ। ਵੀਡੀਓ ਸ਼ੇਅਰ ਕਰਦਿਆਂ ਹਰਮਨ ਨੇ ਕੈਪਸ਼ਨ `ਚ ਲਿਖਿਆ, "ਸ਼ਾਹੀ ਪੰਜਾਬੀ ਵਿਆਹ। ਇਹ ਤਸਵੀਰਾਂ ਮੇਰੇ ਭਤੀਜੇ ਨਵੀ ਸੰਧੂ ਦੇ ਵਿਆਹ ਦੀਆਂ ਹਨ, ਜੋ ਕਿ ਟੋਰੰਟੋ ਵਿੱਚ ਪਿਛਲੀਆਂ ਗਰਮੀਆਂ `ਚ ਹੋਇਆ ਸੀ। ਕਾਫ਼ੀ ਲੇਟ ਫ਼ੋਟੋਆਂ ਪੋਸਟ ਕੀਤੀਆਂ।"
View this post on Instagram
ਦੱਸ ਦਈਏ ਕਿ ਪੰਜਾਬੀ ਗਾਇਕ ਹਰਭਜਨ ਮਾਨ ਦੀ ਪਤਨੀ ਹਰਮਨ ਕੌਰ ਸੋਸ਼ਲ ਮੀਡੀਆ ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਉਨ੍ਹਾਂ ਦੀ ਸੋਸ਼ਲ ਮੀਡੀਆ ਤੇ ਕਾਫ਼ੀ ਜ਼ਿਆਦਾ ਫ਼ੈਨ ਫ਼ਾਲੋਇੰਗ ਹੈ। ਉਨ੍ਹਾਂ ਦੀਆਂ ਪੋਸਟਾਂ ਨੂੰ ਸੋਸ਼ਲ ਮੀਡੀਆ ਤੇ ਕਾਫ਼ੀ ਪਿਆਰ ਮਿਲਦਾ ਹੈ। ਹਰਮਨ ਮਾਨ ਆਪਣੀ ਖੂਬਸੂਰਤੀ ਤੇ ਖਾਸ ਅੰਦਾਜ਼ ਕਰਕੇ ਸੋਸ਼ਲ ਮੀਡੀਆ ਤੇ ਛਾਏ ਰਹਿੰਦੇ ਹਨ। ਉਨ੍ਹਾਂ ਦੇ ਇੰਸਟਾਗ੍ਰਾਮ ਤੇ 44 ਹਜ਼ਾਰ ਤੋਂ ਵੀ ਜ਼ਿਆਦਾ ਫ਼ਾਲੋਅਰਜ਼ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)