(Source: ECI/ABP News)
Ravi Dubey: ਰਵੀ ਦੂਬੇ ਨੇ ਸਰਗੁਣ ਮਹਿਤਾ ਨਾਲ ਸ਼ੇਅਰ ਕੀਤੀ ਵੀਡੀਓ, ਕਿਹਾ- ਮੇਰੇ ਤੋਂ ਮਾਰ ਮਾਰ ਕੇ ਕਰਾਉਂਦੀ ਹੈ ਆਪਣੀ ਤਾਰੀਫ਼
Ravi Dubey Sargun Mehta: ਰਵੀ ਦੂਬੇ ਨੇ ਇੱਕ ਨਵੀਂ ਵੀਡੀਓ ਸਰਗੁਣ ਮਹਿਤਾ ਨਾਲ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਫ਼ੈਨਜ਼ ਹੱਸ ਹੱਸ ਕੇ ਲੋਟਪੋਟ ਹੋ ਰਹੇ ਹਨ
![Ravi Dubey: ਰਵੀ ਦੂਬੇ ਨੇ ਸਰਗੁਣ ਮਹਿਤਾ ਨਾਲ ਸ਼ੇਅਰ ਕੀਤੀ ਵੀਡੀਓ, ਕਿਹਾ- ਮੇਰੇ ਤੋਂ ਮਾਰ ਮਾਰ ਕੇ ਕਰਾਉਂਦੀ ਹੈ ਆਪਣੀ ਤਾਰੀਫ਼ ravi dubey shares video with sargun mehta says maar maar kar tarif karwati hai meri chhoti Ravi Dubey: ਰਵੀ ਦੂਬੇ ਨੇ ਸਰਗੁਣ ਮਹਿਤਾ ਨਾਲ ਸ਼ੇਅਰ ਕੀਤੀ ਵੀਡੀਓ, ਕਿਹਾ- ਮੇਰੇ ਤੋਂ ਮਾਰ ਮਾਰ ਕੇ ਕਰਾਉਂਦੀ ਹੈ ਆਪਣੀ ਤਾਰੀਫ਼](https://feeds.abplive.com/onecms/images/uploaded-images/2022/10/21/b87dfc9513fe3ee7e6ab279c73c5b30d1666357500478469_original.jpg?impolicy=abp_cdn&imwidth=1200&height=675)
Sargun Mehta Ravi Dubey: ਸਰਗੁਣ ਮਹਿਤਾ ਤੇ ਰਵੀ ਦੂਬੇ ਨੂੰ ਟੀਵੀ ਦੀ ਦੁਨੀਆ ਦੀ ਸਭ ਤੋਂ ਪਿਆਰੀ ਜੋੜੀ ਮੰਨਿਆ ਜਾਂਦਾ ਹੈ। ਦੋਵਾਂ ਦੇ ਵਿਆਹ ਨੂੰ 13 ਸਾਲ ਹੋ ਚੁੱਕੇ ਹਨ, ਪਰ ਇਨ੍ਹਾਂ ਵਿਚ ਉਹੀ ਪਿਆਰ ਤੇ ਕੈਮਿਸਟਰੀ ਅੱਜ ਵੀ ਬਰਕਰਾਰ ਹੈ। ਇਸ ਦਾ ਪਤਾ ਇਸ ਜੋੜੇ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਦੇਖ ਕੇ ਲੱਗਦਾ ਹੈ।
ਰਵੀ ਦੂਬੇ ਨੇ ਇੱਕ ਨਵੀਂ ਵੀਡੀਓ ਸਰਗੁਣ ਮਹਿਤਾ ਨਾਲ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਫ਼ੈਨਜ਼ ਹੱਸ ਹੱਸ ਕੇ ਲੋਟਪੋਟ ਹੋ ਰਹੇ ਹਨ। ਸਰਗੁਣ ਤੇ ਰਵੀ ਨੇ `ਕਯਾ ਖੂਬ ਲਗਤੀ ਹੋ` ਗਾਣੇ ਤੇ ਰੀਲ ਬਣਾਈ ਹੈ। ਇਸ ਵੀਡੀਓ `ਚ ਸਰਗੁਣ ਮਹਿਤਾ ਰਵੀ ਦੂਬੇ ਤੋਂ ਮਾਰ ਮਾਰ ਕੇ ਤਾਰੀਫ਼ਾਂ ਕਰਵਾਉਂਦੀ ਹੋਈ ਨਜ਼ਰ ਆ ਰਹੀ ਹੈ। ਫ਼ੈਨਜ਼ ਨੂੰ ਇਸ ਜੋੜੇ ਦਾ ਇਹ ਮਜ਼ਾਕੀਆ ਅੰਦਾਜ਼ ਬੇਹੱਦ ਪਸੰਦ ਆ ਰਿਹਾ ਹੈ। ਵੀਡੀਓ ਸ਼ੇਅਰ ਕਰ ਰਵੀ ਦੂਬੇ ਨੇ ਕੈਪਸ਼ਨ `ਚ ਲਿਖਿਆ, "ਸਾਰੇ ਸਰਗੁਣ ਦੀ ਤਾਰੀਫ਼ ਕਰਦੇ ਹਨ, ਜੋ ਨਹੀਂ ਕਰਦਾ, ਉਸ ਦੀ ਛਾਤੀ ਤੇ ਮੁੱਕਾ ਮਾਰ ਕੇ ਤਾਰੀਫ਼ ਕਰਵਾ ਲੈਂਦੀ ਹੈ ਮੇਰੀ ਛੋਟੀ।"
View this post on Instagram
ਦਸ ਦਈਏ ਕਿ ਰਵੀ ਦੂਬੇ ਤੇ ਸਰਗੁਣ ਮਹਿਤਾ ਨੇ 2009 ਚ ਵਿਆਹ ਕੀਤਾ ਸੀ। ਇਸ ਜੋੜੇ ਦੀ ਪਹਿਲੀ ਮੁਲਾਕਾਤ ਟੀਵੀ ਸੀਰੀਅਲ 12/24 ਕਰੋਲ ਬਾਗ਼ ਦੇ ਸੈੱਟ ਤੇ ਹੋਈ। ਇਨ੍ਹਾਂ ਦੋਵਾਂ ਨੇ ਲਗਭਗ 1 ਸਾਲ ਤੱਕ ਇੱਕ ਦੂਜੇ ਨੂੰ ਡੇਟ ਕੀਤਾ, ਇਸ ਤੋਂ ਬਾਅਦ 2009 `ਚ ਵਿਆਹ ਕਰਵਾ ਲਿਆ। ਇਸ ਜੋੜੇ ਦੇ ਵਿਆਹ ਨੂੰ 13 ਸਾਲ ਹੋ ਗਏ ਹਨ, ਪਰ ਦੋਵਾਂ ਵਿਚਾਲੇ ਪਿਆਰ ਤੇ ਕੈਮਿਸਟਰੀ ਬਰਕਰਾਰ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)