(Source: ECI/ABP News)
Inderjit Nikku: ਇੰਦਰਜੀਤ ਨਿੱਕੂ ਨੇ ਪਤਨੀ ਨਾਲ ਰੋਮਾਂਟਿਕ ਵੀਡੀਓ ਕੀਤਾ ਸ਼ੇਅਰ, ਡਾਂਸ ਕਰਦੇ ਨਜ਼ਰ ਆਇਆ ਜੋੜਾ
Inderjit Nikku:: ਇੰਦਰਜੀਤ ਨਿੱਕੂ ਨੇ ਹਾਲ ਹੀ 'ਚ ਆਪਣੀ ਪਤਨੀ ਦੇ ਨਾਲ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਦੋਵੇਂ ਪਤੀ ਪਤਨੀ ਰੋਮਾਂਟਿਕ ਹੁੰਦੇ ਨਜ਼ਰ ਆ ਰਹੇ ਹਨ।
![Inderjit Nikku: ਇੰਦਰਜੀਤ ਨਿੱਕੂ ਨੇ ਪਤਨੀ ਨਾਲ ਰੋਮਾਂਟਿਕ ਵੀਡੀਓ ਕੀਤਾ ਸ਼ੇਅਰ, ਡਾਂਸ ਕਰਦੇ ਨਜ਼ਰ ਆਇਆ ਜੋੜਾ punjabi singer inderjit nikku shares romantic video with wife watch their cute couple dance Inderjit Nikku: ਇੰਦਰਜੀਤ ਨਿੱਕੂ ਨੇ ਪਤਨੀ ਨਾਲ ਰੋਮਾਂਟਿਕ ਵੀਡੀਓ ਕੀਤਾ ਸ਼ੇਅਰ, ਡਾਂਸ ਕਰਦੇ ਨਜ਼ਰ ਆਇਆ ਜੋੜਾ](https://feeds.abplive.com/onecms/images/uploaded-images/2023/03/09/d2c3cbc5518ac0e0bb5caa8c543b6dde1678363896755469_original.jpg?impolicy=abp_cdn&imwidth=1200&height=675)
Inderjit Nikku Video: ਪੰਜਾਬੀ ਸਿੰਗਰ ਇੰਦਰਜੀਤ ਨਿੱਕੂ ਕਾਫੀ ਲਾਈਮਲਾਈਟ 'ਚ ਰਹਿੰਦੇ ਹਨ। ਇੰਦਰਜੀਤ ਨਿੱਕੂ ਪੰਜਾਬੀ ਇੰਡਸਟਰੀ 'ਚ ਆਪਣੀ ਦੂਜੀ ਪਾਰੀ ਦਾ ਪੂਰਾ ਅਨੰਦ ਮਾਣ ਰਹੇ ਹਨ। ਉਨ੍ਹਾਂ ਦੇ ਇੱਕ ਤੋਂ ਬਾਅਦ ਇੱਕ ਕਈ ਗਾਣੇ ਰਿਲੀਜ਼ ਹੋ ਰਹੇ ਹਨ, ਜਿਨ੍ਹਾਂ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਨਾਲ ਨਿੱਕੂ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਚਰਚਾ 'ਚ ਰਹਿੰਦੇ ਹਨ।
ਇੰਦਰਜੀਤ ਨਿੱਕੂ ਨੇ ਹਾਲ ਹੀ 'ਚ ਆਪਣੀ ਪਤਨੀ ਦੇ ਨਾਲ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਦੋਵੇਂ ਪਤੀ ਪਤਨੀ ਰੋਮਾਂਟਿਕ ਹੁੰਦੇ ਨਜ਼ਰ ਆ ਰਹੇ ਹਨ। ਫੈਨਜ਼ ਨੂੰ ਇਸ ਜੋੜੇ ਦਾ ਰੋਮਾਂਟਿਕ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਵੀਡੀਓ 'ਚ ਨਿੱਕੂ ਦੀ ਪਤਨੀ ਸੂਟ ਪਹਿਨੇ ਨਜ਼ਰ ਆ ਰਹੀ ਹੈ। ਉਨ੍ਹਾਂ ਦੀ ਲੁੱਕ ਕਾਫੀ ਵਧੀਆ ਲੱਗ ਰਹੀ ਹੈ, ਜਦਕਿ ਨਿੱਕੂ ਨੇ ਕੋਟ ਪੈਂਟ ਪਹਿਿਨਿਆ ਹੋਇਆ ਹੈ। ਦੋਵੇਂ ਵੀਡੀਓ 'ਚ ਕੱਪਲ ਡਾਂਸ ਕਰਦੇ ਨਜ਼ਰ ਆ ਰਹੇ ਹਨ। ਫੈਨਜ਼ ਨੂੰ ਦੋਵਾਂ ਦਾ ਇਹ ਵੀਡੀਓ ਕਾਫੀ ਪਸੰਦ ਆ ਰਿਹਾ ਹੈ। ਤੁਸੀਂ ਵੀ ਦੇਖੋ ਜੋੜੇ ਦਾ ਰੋਮਾਂਟਿਕ ਅੰਦਾਜ਼:
View this post on Instagram
ਕਾਬਿਲੇਗ਼ੌਰ ਹੈ ਕਿ ਇੰਦਰਜੀਤ ਨਿੱਕੂ ਦਾ ਪਿਛਲੇ ਸਾਲ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਕਾਫੀ ਵਾਇਰਲ ਹੋਇਆ ਸੀ, ਜਿਸ ਵਿੱਚ ਨਿੱਕੂ ਤੇ ਉਨ੍ਹਾਂ ਦੀ ਪਤਨੀ ਬਾਬਾ ਬਾਗੇਸ਼ਵਰ ਦੇ ਦਰਬਾਰ 'ਚ ਨਜ਼ਰ ਆਏ ਸੀ। ਨਿੱਕੂ ਬਾਬੇ ਨੂੰ ਰੋ ਕੇ ਆਪਣਾ ਦੁੱਖ ਸੁਣਾ ਰਹੇ ਸੀ। ਉਨ੍ਹਾਂ ਦਾ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੂਰਾ ਪੰਜਾਬ ਨਿੱਕੂ ਦੇ ਸਮਰਥਨ 'ਚ ਆਇਆ ਸੀ। ਉਸ ਤੋਂ ਬਾਅਦ ਹੀ ਨਿੱਕੂ ਦਾ ਕਰੀਅਰ ਮੁੜ ਤੋਂ ਪਟੜੀ 'ਤੇ ਆ ਗਿਆ ਹੈ। ਹੁਣ ਗਾਇਕ ਆਪਣੀ ਦੂਜੀ ਪਾਰੀ ਦਾ ਅਨੰਦ ਮਾਣ ਰਿਹਾ ਹੈ।
ਇਹ ਵੀ ਪੜ੍ਹੋ: ਬੀਰ ਸਿੰਘ ਦੀ ਆਵਾਜ਼ ਵਿੱਚ ਫਿਲਮ 'ਚਲ ਜਿੰਦੀਏ' ਦਾ ਜਜ਼ਬਾਤਾਂ ਨਾਲ ਭਰਿਆ ਪਹਿਲਾ ਗੀਤ "ਮਾਏ ਨੀ" ਰਿਲੀਜ਼
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)