(Source: ECI/ABP News/ABP Majha)
Jasmine Sandlas: ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ 6 ਸਾਲ ਬਾਅਦ ਪਰਤੀ ਪੰਜਾਬ, ਪੋਸਟ ਸ਼ੇਅਰ ਕਰ ਗੈਰੀ ਸੰਧੂ ਤੇ ਕੱਸਿਆ ਤੰਜ!
Jasmine Sandlas In Punjab: ਜੈਸਮਿਨ ਸੈਂਡਲਾਸ 6 ਸਾਲ ਬਾਅਦ ਪੰਜਾਬ ਪਰਤੀ ਹੈ। ਇਸ ਮੌਕੇ ਗਾਇਕਾ ਨੇ ਸੋਸ਼ਲ ਮੀਡੀਆ ਤੇ ਆਪਣਾ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ। ਵੀਡੀਓ ਸ਼ੇਅਰ ਕਰ ਗਾਇਕਾ ਨੇ ਨਾਲ ਹੀ ਲੰਬਾ ਚੌੜਾ ਨੋਟ ਵੀ ਸ਼ੇਅਰ ਕੀਤਾ
Jasmine Sandlas Garry Sandhu: ਪੰਜਾਬੀ ਗਾਇਕਾ ਜੈਸਮਿਨ ਸੈਂਡਲਾਸ 6 ਸਾਲ ਬਾਅਦ ਪੰਜਾਬ ਪਰਤੀ ਹੈ। ਇਸ ਮੌਕੇ ਗਾਇਕਾ ਨੇ ਸੋਸ਼ਲ ਮੀਡੀਆ ਤੇ ਆਪਣਾ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ। ਵੀਡੀਓ ਸ਼ੇਅਰ ਕਰ ਗਾਇਕਾ ਨੇ ਨਾਲ ਹੀ ਲੰਬਾ ਚੌੜਾ ਨੋਟ ਵੀ ਸ਼ੇਅਰ ਕੀਤਾ ਹੈ। ਜੈਸਮਿਨ ਦੀ ਇਸ ਪੋਸਟ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਕਿਉਂਕਿ ਪੰਜਾਬ ਆਉਂਦੇ ਹੀ ਉਸ ਨੇ ਪਹਿਲੀ ਪੋਸਟ ਸ਼ੇਅਰ ਕਰ ਗੈਰੀ ਸੰਧੂ ਤੇ ਤਿੱਖੇ ਤੰਜ ਕੱਸੇ ਹਨ। ਇਹੀ ਨਹੀਂ ਆਪਣੇ ਲੰਬੇ ਚੌੜੇ ਨੋਟ ਵਿੱਚ ਗਾਇਕਾ ਨੇ ਗੈਰੀ ਸੰਧੂ ਤੇ ਕਾਫ਼ੀ ਗੰਭੀਰ ਇਲਜ਼ਾਮ ਲਗਾਏ।
ਜੈਸਮਿਨ ਨੇ ਲਿਖਿਆ, "ਮੇਰਾ ਜਨਮ ਇੱਥੇ ਹੋਇਆ। ਜਦੋਂ ਮੈਂ ਪੰਜਾਬ ਆਉਂਦੀ ਹਾਂ ਤਾਂ ਇੰਜ ਲਗਦਾ ਹੈ ਕਿ ਮੇਰੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇੱਥੇ ਆ ਕੇ ਮੈਂ ਜੋ ਮਹਿਸੂਸ ਕਰਦੀ ਹਾਂ, ਉਸ ਨੂੰ ਸ਼ਬਦਾਂ `ਚ ਬਿਆਨ ਕਰਨਾ ਮੁਸ਼ਕਲ ਹੈ। ਜੇ ਮੈਂ ਇਸ ਚੀਜ਼ ਦਾ ਜ਼ਿਕਰ ਕਰਨ ਲੱਗਾਂ ਤਾਂ ਇੱਕ ਜ਼ਮਾਨਾ ਬੀਤ ਜਾਵੇਗਾ। ਮੈਨੂੰ ਨਹੀਂ ਪਤਾ ਕਿਉਂ ਪਰ ਇੱਥੇ 6 ਸਾਲਾਂ ਬਾਅਦ ਆ ਕੇ ਮੇਰੀਆਂ ਅੱਖਾਂ `ਚ ਹੰਝੂ ਹਨ। ਇਸ ਫੀਲਿੰਗ ਦੇ ਕਈ ਕਾਰਨ ਹੋ ਸਕਦੇ ਹਨ।"
ਜੈਸਮਿਨ ਨੇ ਅੱਗੇ ਲਿਖਿਆ, "ਮੈਨੂੰ ਯਾਦ ਹੈ ਮੈਂ 2016 `ਚ ਜਦੋਂ ਪੰਜਾਬ ਆਈ ਸੀ ਤਾਂ ਮੇਰੀ ਸ਼ੋਹਰਤ ਉਸ ਸਮੇਂ ਮੇਰੇ ਲਈ ਨਵੀਂ ਸੀ। ਉਹ ਸਮਾਂ ਮੇਰੇ ਲਈ ਆਪਣੇ ਆਪ ਨੂੰ ਸਥਾਪਤ ਕਰਨ ਦਾ ਸੀ। ਹੁਣ 6 ਸਾਲਾਂ ਬਾਅਦ ਮੈਂ ਸੋਚਦੀ ਹਾਂ ਕਿ ਮੈਂ ਕਿੰਨੀ ਪਾਗਲ ਸੀ, ਸੁਪਨਿਆਂ ਦੀ ਦੁਨੀਆ `ਚ ਜਿਉਂਦੀ ਸੀ। ਅੱਖਾਂ ਤੋਂ ਪੱਟੀ ਉਦੋਂ ਉੱਤਰੀ ਜਦੋਂ ਮੇਰੇ ਆਲੇ ਦੁਆਲੇ ਦੇ ਲੋਕ ਮੈਨੂੰ ਛੱਡ ਕੇ ਚਲੇ ਗਏ। ਮੇਰੇ ਲਈ ਸਭ ਕੁੱਝ ਜਿਵੇਂ ਖਤਮ ਹੋ ਗਿਆ ਸੀ। ਮੇਰਾ ਦਿਲ ਦੁਖ ਰਿਹਾ ਸੀ। ਮੇਰੇ ਕੋਲ ਕਿਸੇ ਨੂੰ ਦੇਣ ਲਈ ਕੁੱਝ ਬਚਿਆ ਨਹੀਂ ਤੇ ਘਟੀਆ ਲੋਕ ਮੈਨੂੰ ਛੱਡ ਗਏ ਸੀ। ਬਹੁਤ ਹੀ ਕਾਲਾ ਸੱਚ ਹੈ ਨਾ?"
View this post on Instagram
ਜੈਸਮਿਨ ਅੱਗੇ ਕਹਿੰਦੀ ਹੈ, "ਮੈਂ ਹੁਣ ਹਮੇਸ਼ਾ ਪੌਜ਼ਟਿਵ ਰਹਿਣ ਦੀ ਕੋਸ਼ਿਸ਼ ਕਰਦੀ ਹਾਂ। ਪਰ ਮੈਨੂੰ ਲੱਗਦਾ ਹੈ ਕਿ ਮੈਨੂੰ ਮੇਰੀ ਜ਼ਿੰਦਗੀ ਦਾ ਹਰ ਸੱਚ ਤੁਹਾਡੇ ਨਾਲ ਸਾਂਝਾ ਕਰਨਾ ਚਾਹੀਦਾ ਹੈ। ਕਿਉਂਕਿ ਮੈਂ ਹਮੇਸ਼ਾ ਹੀ ਖੁਸ਼ ਨਹੀਂ ਰਹਿੰਦੀ ਤਾਂ ਹਮੇਸ਼ਾ ਸੋਸ਼ਲ ਮੀਡੀਆ ਤੇ ਖੁਸ਼ ਹੋਣ ਵਾਲੀਆਂ ਪੋਸਟਾਂ ਸ਼ੇਅਰ ਨਹੀਂ ਕਰਨਾ ਚਾਹੁੰਦੀ।"
ਇਸ ਦੇ ਨਾਲ ਹੀ ਜੈਸਮਿਨ ਨੇ ਕਿਹਾ ਕਿ ਇਸ ਵਾਰ ਪੰਜਾਬ ਆ ਕੇ ਉਹ ਬਹੁਤ ਹੀ ਖੁਸ਼ ਤੇ ਪੌਜ਼ਟਿਵ ਮਹਿਸੂਸ ਕਰ ਰਹੀ ਹੈ। ਉਹ 6 ਸਾਲਾਂ ਬਾਅਦ ਪੰਜਾਬ ਦੀ ਧਰਤੀ ਤੇ ਆਈ ਹੈ। ਉਸ ਨੇ ਕਿਹਾ, "ਇਸ ਵਾਰ ਮੇਰੇ ਤੇ ਪਰਮਾਤਮਾ ਦਾ ਹੱਥ ਹੈ। ਮੈਂ ਪਰਮਾਤਮਾ ਦਾ ਆਸਰਾ ਲੈਕੇ ਪਰਤੀ ਹਾਂ। ਵਾਹਿਗੁਰੂ।"
ਕਾਬਿਲੇਗ਼ੌਰ ਹੈ ਕਿ ਜੈਸਮਿਨ ਸੈਂਡਲਾਸ ਤੇ ਗੈਰੀ ਸੰਧੂ ਇੱਕ ਦੂਜੇ ਨੂੰ ਪਿਆਰ ਕਰਦੇ ਸੀ। ਪਰ ਇਨ੍ਹਾਂ ਦੋਵਾਂ ਦਾ ਰਿਸ਼ਤਾ ਜ਼ਿਆਦਾ ਲੰਬਾ ਨਹੀਂ ਚੱਲ ਸਕਿਆ। ਦੋਵਾਂ ਦਾ ਬ੍ਰੇਕਅੱਪ ਹੋ ਗਿਆ ਸੀ। ਇਸ ਤੋਂ ਬਾਅਦ ਜੈਸਮਿਨ ਨੇ ਕਦੇ ਪੰਜਾਬ ਵੱਲ ਨਹੀਂ ਦੇਖਿਆ। ਉਹ ਮੁੰਬਈ `ਚ ਰਹਿ ਰਹੀ ਸੀ। ਪਰ ਕਾਫ਼ੀ ਸਮੇਂ ਪਹਿਲਾਂ ਜੈਸਮਿਨ ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰ ਕਿਹਾ ਸੀ ਕਿ ਉਹ ਜਲਦ ਪੰਜਾਬ ਆਵੇਗੀ।