ਪੰਜਾਬੀ ਗਾਇਕ ਜੱਸੀ ਗਿੱਲ ਨੇ ਧੀ ਨਾਲ ਸ਼ੇਅਰ ਕੀਤੀ ਪਿਆਰੀ ਤਸਵੀਰ, ਕਿਹਾ- ਤੇਰੇ ਆਉਣ ਤੋਂ ਬਾਅਦ ਦਿਲ ਧੜਕਨ ਲੱਗਿਆ
Jassie Gill: ਜੱਸੀ ਗਿੱਲ ਨੇ ਆਪਣੀ ਬੇਟੀ ਨਾਲ ਇੱਕ ਪਿਆਰੀ ਤਸਵੀਰ ਸ਼ੇਅਰ ਕੀਤੀ, ਜਿਸ ਨੂੰ ਫ਼ੈਨਜ਼ ਕਾਫ਼ੀ ਪਿਆਰ ਦੇ ਹਨ।
Punjabi Singer Jassie Gill: ਪੰਜਾਬੀ ਗਾਇਕ ਜੱਸੀ ਗਿੱਲ ਕਿਸੇ ਜਾਣ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਨਾ ਸਿਰਫ਼ ਵਧੀਆ ਗਾਇਕ ਹਨ, ਬਲਕਿ ਇੱਕ ਬੇਹਤਰੀਨ ਅਦਾਕਾਰ ਵੀ ਹਨ। ਉਨ੍ਹਾਂ ਨੇ ਆਪਣੀ ਗਾਇਕੀ ਦੇ ਕਰੀਅਰ `ਚ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਇਸ ਦੇ ਨਾਲ ਨਾਲ ਉਹ ਸੋਸ਼ਲ ਮੀਡੀਆ ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਉਹ ਆਪਣੇ ਨਾਲ ਜੁੜੀ ਅਪਡੇਟਸ ਫ਼ੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ।
ਸਭ ਜਾਣਦੇ ਹਨ ਕਿ ਐਤਵਾਰ ਨੂੰ ਬੇਟੀ ਦਿਵਸ ਯਾਨਿ ਡੌਟਰਜ਼ ਡੇ ਸੀ। ਇਸ ਮੌਕੇ ਹਰ ਕੋਈ ਆਪਣੀਆਂ ਧੀਆਂ ਨਾਲ ਤਸਵੀਰਾਂ ਸ਼ੇਅਰ ਕਰ ਰਿਹਾ ਸੀ। ਕਿਉਂਕਿ ਕੋਈ ਖਾਸ ਮੌਕੇ ਹੁੰਦੇ ਹਨ, ਜਿੱਥੇ ਅਸੀਂ ਆਂਪਣੀਆਂ ਦਿਲ ਦੀਆਂ ਭਾਵਨਾਵਾਂ ਨੂੰ ਕਿਸੇ ਨਾਲ ਸ਼ੇਅਰ ਕਰ ਸਕਦੇ ਹਾਂ। ਇਹੀ ਖਾਸ ਮੌਕੇ ਨੂੰ ਪੰਜਾਬੀ ਇੰਡਸਟਰੀ ਦੇ ਦਿੱਗਜ ਕਲਾਕਾਰਾਂ ਨੇ ਵੀ ਸੈਲੀਬ੍ਰੇਟ ਕੀਤਾ। ਇਸ ਦੌਰਾਨ ਪੰਜਾਬੀ ਗਾਇਕ ਜੱਸੀ ਗਿੱਲ ਨੇ ਆਪਣੀ ਬੇਟੀ ਨਾਲ ਇੱਕ ਪਿਆਰੀ ਤਸਵੀਰ ਸ਼ੇਅਰ ਕੀਤੀ, ਜਿਸ ਨੂੰ ਫ਼ੈਨਜ਼ ਕਾਫ਼ੀ ਪਿਆਰ ਦੇ ਹਨ।
View this post on Instagram
ਖਾਸ ਕਰਕੇ ਤਸਵੀਰ ਨੂੰ ਦਿੱਤੀ ਗਈ ਕੈਪਸ਼ਨ ਸਭ ਦਾ ਦਿਲ ਜਿੱਤ ਰਹੀ ਹੈ। ਜੱਸੀ ਗਿੱਲ ਨੇ ਤਸਵੀਰ ਸ਼ੇਅਰ ਕਰ ਕੈਪਸ਼ਨ ਲਿਖੀ, "ਮੇਰੀ ਜ਼ਿੰਦਗੀ `ਚ ਜਦੋਂ ਦੀ ਮੇਰੀ ਧੀ ਆਈ ਹੈ, ਉਸ ਨੇ ਮੇਰੇ ਦਿਲ ਨੂੰ ਧੜਕਣਾ ਸਿਖਾਇਆ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ।"
ਜੱਸੀ ਗਿੱਲ ਨੇ ਇਹ ਤਸਵੀਰ ਐਤਵਾਰ ਨੂੰ ਸ਼ੇਅਰ ਕੀਤੀ, ਜਿਸ ਨੂੰ ਹਾਲੇ ਤੱਕ ਖੂਬ ਪਿਆਰ ਮਿਲ ਰਿਹਾ ਹੈ। ਉਨ੍ਹਾਂ ਦੀ ਤਸਵੀਰ `ਤੇ ਹੁਣ ਤੱਕ ਲੱਖਾਂ ਲਾਈਕ ਤੇ ਕਮੈਂਟ ਆ ਚੁੱਕੇ ਹਨ।