Jaswinder Brar: ਪੰਜਾਬੀ ਗਾਇਕਾ ਜਸਵਿੰਦਰ ਬਰਾੜ ਨੇ ਸਿੱਧੂ ਮੂਸੇਵਾਲਾ ਦਾ ਵੀਡੀਓ ਕੀਤਾ ਸ਼ੇਅਰ, ਵੀਡੀਓ ਦੇਖ ਤੁਹਾਡੀ ਅੱਖਾਂ ਵੀ ਹੋ ਜਾਣਗੀਆਂ ਨਮ
Jaswinder Brar Sidhu Moosewala: ਜਸਵਿੰਦਰ ਬਰਾੜ ਨੇ ਸਿੱਧੂ ਮੂਸੇਵਾਲਾ ਦੀ ਅਜਿਹੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਹਰ ਕਿਸੇ ਦੀਆਂ ਅੱਖਾਂ ਵਿਚੋਂ ਹੰਝੂ ਆ ਰਹੇ ਹਨ।
Jaswinder Brar Share Sidhu Moosewala's Video: ਸਿੱਧੂ ਮੂਸੇਵਾਲਾ ਦੇ ਕਤਲ ਨੂੰ 29 ਨਵੰਬਰ ਨੂੰ 6 ਮਹੀਨੇ ਪੂਰੇ ਹੋ ਗਏ ਹਨ। ਹਾਲੇ ਤੱਕ ਮਰਹੂਮ ਗਾਇਕ ਦਾ ਪਰਿਵਾਰ ਤੇ ਉਸ ਦੇ ਚਾਹੁਣ ਵਾਲੇ ਉਸ ਲਈ ਇਨਸਾਫ ਦੀ ਮੰਗ ਕਰ ਰਹੇ ਹਨ। ਬੀਤੇ ਦਿਨ ਪੰਜਾਬੀ ਇੰਡਸਟਰੀ ਵੀ ਕਾਫੀ ਗਮਜ਼ਦਾ ਰਿਹਾ ਹੈ। ਕਈ ਕਲਾਕਾਰ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੁੰਦੇ ਨਜ਼ਰ ਆਏ। ਇਨ੍ਹਾਂ ਵਿੱਚੋਂ ਇੱਕ ਨਾਮ ਪੰਜਾਬੀ ਗਾਇਕਾ ਜਸਵਿੰਦਰ ਬਰਾੜ ਦਾ ਵੀ ਹੈ। ਗਾਇਕਾ ਜਸਵਿੰਦਰ ਬਰਾੜ ਨੇ ਸਿੱਧੂ ਮੂਸੇਵਾਲਾ ਦੀ ਅਜਿਹੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਹਰ ਕਿਸੇ ਦੀਆਂ ਅੱਖਾਂ ਵਿਚੋਂ ਹੰਝੂ ਆ ਰਹੇ ਹਨ।
ਵੀਡੀਓ ‘ਚ ਬਰਾੜ ਨੇ ਸਿੱਧੂ ਦੀ ਬਚਪਨ ਤੋਂ ਲੈਕੇ ਵੱਡੇ ਹੋਣ ਤੱਕ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਬੈਕਗਰਾਊਂਡ ‘ਚ ਚਲਦਾ ਲਤਾ ਮੰਗੇਸ਼ਕਰ ਦਾ ਸੈਡ ਸੌਂਗ ‘ਚਿੱਠੀ ਨਾ ਕੋਈ ਸੰਦੇਸ਼ ਜਾਨੇ ਵੋ ਕੌਨ ਸਾ ਦੇਸ਼’ ਸਿੱਧੂ ਦੀ ਹੋਰ ਯਾਦ ਦਿਵਾਉਂਦਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਬਰਾੜ ਨੇ ਕੈਪਸ਼ਨ ‘ਚ ਲਿਖਿਆ, “ਜਸਟਿਸ ਫਾਰ ਸਿੱਧੂ ਮੂਸੇਵਾਲਾ। 6 ਮਹੀਨੇ ਹੋ ਗਏ ਸਿੱਧੂ ਹੁਣ ਵਾਪਸ ਆਜਾ।” ਦੇਖੋ ਇਹ ਵੀਡੀਓ:
View this post on Instagram
ਇਸ ਵੀਡੀਓ ਨੂੰ ਦੇਖ ਮੂਸੇਵਾਲਾ ਦੇ ਫੈਨਜ਼ ਕਾਫੀ ਭਾਵੁਕ ਹੋ ਰਹੇ ਹਨ। ਬਰਾੜ ਦੇ ਇਸ ਵੀਡੀਓ ‘ਤੇ ਹਜ਼ਾਰਾਂ ਲਾਈਕਸ ਤੇ ਕਮੈਂਟਸ ਹਨ। ਮੂਸੇਵਾਲਾ ਦੇ ਫੈਨਜ਼ ਵੀਡੀਓ ‘ਤੇ ਕਮੈਂਟਸ ਕਰ ਆਪਣੇ ਚਹੇਤੇ ਗਾਇਕ ਨੂੰ ਯਾਦ ਕਰ ਰਹੇ ਹਨ, ਤੇ ਨਾਲ ਹੀ ਉਸ ਦੇ ਲਈ ਇਨਸਾਫ ਦੀ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ: ਜੈਜ਼ੀ ਬੀ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਤਾਜ਼ਾ ਵੀਡੀਓ, ਗੰਨ ਕਲਚਰ ਪ੍ਰਮੋਟ ਕਰਦਾ ਨਜ਼ਰ ਆਇਆ ਗਾਇਕ