![ABP Premium](https://cdn.abplive.com/imagebank/Premium-ad-Icon.png)
Jazzy B: ਜੈਜ਼ੀ ਬੀ ਦੀ ਐਲਬਮ ‘ਬੋਰਨ ਰੈਡੀ’ ਦਾ ਪਹਿਲਾ ਗਾਣਾ ‘ਰੂਡ ਬੁਆਏ’ ਹੋਇਆ ਰਿਲੀਜ਼, ਦੇਖੋ ਵੀਡੀਓ
Jazzy B New Song: ਜੈਜ਼ੀ ਬੀ ਨੇ ਫੈਨਜ਼ ਦਾ ਇੰਤਜ਼ਾਰ ਖਤਮ ਕਰਦੇ ਹੋਏ ਐਲਬਮ ਦੇ ਪਹਿਲੇ ਗਾਣੇ ਨੂੰ ਰਿਲੀਜ਼ ਕਰ ਦਿੱਤਾ ਹੈ। ‘ਬੋਰਨ ਰੈਡੀ’ ਐਲਬਮ ਦਾ ਪਹਿਲਾ ਗਾਣਾ ‘ਰੂਡ ਬੁਆਏ’ 28 ਨਵੰਬਰ ਨੂੰ ਰਿਲੀਜ਼ ਹੋ ਚੁੱਕਿਆ ਹੈ
![Jazzy B: ਜੈਜ਼ੀ ਬੀ ਦੀ ਐਲਬਮ ‘ਬੋਰਨ ਰੈਡੀ’ ਦਾ ਪਹਿਲਾ ਗਾਣਾ ‘ਰੂਡ ਬੁਆਏ’ ਹੋਇਆ ਰਿਲੀਜ਼, ਦੇਖੋ ਵੀਡੀਓ punjabi singer jazzy b first song rude boys from the album born ready is out now watch here Jazzy B: ਜੈਜ਼ੀ ਬੀ ਦੀ ਐਲਬਮ ‘ਬੋਰਨ ਰੈਡੀ’ ਦਾ ਪਹਿਲਾ ਗਾਣਾ ‘ਰੂਡ ਬੁਆਏ’ ਹੋਇਆ ਰਿਲੀਜ਼, ਦੇਖੋ ਵੀਡੀਓ](https://feeds.abplive.com/onecms/images/uploaded-images/2022/11/28/39ce8b9dfd024931435c9fa7245a82ca1669639431597469_original.jpg?impolicy=abp_cdn&imwidth=1200&height=675)
Jazzy B Song Rude Boy Out Now: ਪੰਜਾਬੀ ਗਾਇਕ ਜੈਜ਼ੀ ਬੀ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ ‘ਚ ਗਾਇਕ ਨੇ ਪੰਜਾਬੀ ਇੰਡਸਟਰੀ ‘ਚ ਆਪਣੇ 29 ਸਾਲ ਪੂਰੇ ਕੀਤੇ ਹਨ। ਇਸ ਦੇ ਨਾਲ ਨਾਲ ਉਹ ਲੰਬੇ ਸਮੇਂ ਦੇ ਬਾਅਦ ਫਿਲਮਾਂ ‘ਚ ਵੀ ਵਾਪਸੀ ਕਰਨ ਜਾ ਰਹੇ ਹਨ। ਦਸ ਦਈਏ ਕਿ ਜੈਜ਼ੀ ਬੀ ‘ਸਨੋਮੈਨ’ ਫਿਲਮ ਨਾਲ ਪੰਜਾਬੀ ਫਿਲਮਾਂ ‘ਚ ਵਾਪਸੀ ਕਰ ਰਹੇ ਹਨ। ਇਹ ਫਿਲਮ 2 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਇਸ ਦੇ ਨਾਲ ਹੀ ਜੈਜ਼ੀ ਬੀ ਨੇ ਇੰਡਸਟਰੀ ‘ਚ 29 ਸਾਲ ਪੂਰੇ ਹੋਣ ਦੀ ਖੁਸ਼ੀ ‘ਚ ਆਪਣੀ ਐਲਬਮ ‘ਬੋਰਨ ਰੈਡੀ’ ਦਾ ਐਲਾਨ ਕੀਤਾ ਸੀ। ਹੁਣ ਜੈਜ਼ੀ ਬੀ ਨੇ ਫੈਨਜ਼ ਦਾ ਇੰਤਜ਼ਾਰ ਖਤਮ ਕਰਦੇ ਹੋਏ ਐਲਬਮ ਦੇ ਪਹਿਲੇ ਗਾਣੇ ਨੂੰ ਰਿਲੀਜ਼ ਕਰ ਦਿੱਤਾ ਹੈ। ‘ਬੋਰਨ ਰੈਡੀ’ ਐਲਬਮ ਦਾ ਪਹਿਲਾ ਗਾਣਾ ‘ਰੂਡ ਬੁਆਏ’ 28 ਨਵੰਬਰ ਨੂੰ ਰਿਲੀਜ਼ ਹੋ ਚੁੱਕਿਆ ਹੈ। ਜੈਜ਼ੀ ਬੀ ਨੇ ਐਲਬਮ ਦੇ ਗਾਣੇ ਦਾ ਪੋਸਟਰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਸੀ। ਉਦੋਂ ਤੋਂ ਹੀ ਫੈਨਜ਼ ਗਾਇਕ ਦੇ ਗਾਣੇ ਦੀ ਬੇਾਵਰੀ ਨਾਲ ਉਡੀਕ ਕਰ ਰਹੇ ਸੀ।
ਦੱਸ ਦਈਏ ਕਿ ‘ਰੂਡ ਬੁਆਏ’ ਗਾਣਾ ਜੈਜ਼ੀ ਬੀ ਨੇ ਗਾਇਆ ਹੈ। ਇਸ ਗਾਣੇ ਨੂੰ ਮਿਊਜ਼ਿਕ ਡਾ. ਜ਼ਿਊਸ ਨੇ ਦਿੱਤਾ ਹੈ। ਜਦਕਿ ਗੀਤ ਦੇ ਬੋਲ ਜੱਗੀ ਜੱਗੋਵਾਲ ਨੇ ਲਿਖੇ ਹਨ। ਇਸ ਗੀਤ ਨੂੰ ਜੈਜ਼ੀ ਬੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਇਸ ਗੀਤ ਰਾਹੀਂ ਫਿਰ ਤੋਂ ਜੈਜ਼ੀ ਬੀ ਤੇ ਡਾ. ਜ਼ਿਊਸ ਦੀ ਜੋੜੀ ਦੇਖਣ ਨੂੰ ਮਿਲੀ ਹੈ।
View this post on Instagram
ਦਸ ਦਈਏ ਕਿ ਹਾਲ ਹੀ ਜੈਜ਼ੀ ਬੀ ਨੇ ਪੰਜਾਬੀ ਇੰਡਸਟਰੀ ‘ਚ 29 ਸਾਲ ਪੂਰੇ ਕੀਤੇ ਹਨ। ਜੈਜ਼ੀ ਬੀ ਨੇ ਆਪਣੇ ਹੁਣ ਤੱਕ ਦੇ ਗਾਇਕੀ ਦੇ ਕਰੀਅਰ ‘ਚ ਇੰਡਸਟਰੀ ਨੂੰ ਜ਼ਬਰਦਸਤ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਬੀ ਹੈ। ਉਨ੍ਹਾਂ ਦੇ ਗਾਏ ਗਾਣੇ ਅੱਜ ਵੀ ਹਰ ਵਿਆਹ ਸ਼ਾਦੀ ਜਾਂ ਹੋਰ ਪਾਰਟੀਆਂ ‘ਚ ਚੱਲਦੇ ਸੁਣੇ ਜਾ ਸਕਦੇ ਹਨ। ਇਸ ਦੇ ਨਾਲ ਨਾਲ ਜੈਜ਼ੀ ਬੀ ਦੀ ਫਿਲਮ ‘ਸਨੋਮੈਨ’ 2 ਦਸੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)