(Source: ECI/ABP News)
Jazzy B: ਜੈਜ਼ੀ ਬੀ ਲੰਬੇ ਸਮੇਂ ਬਾਅਦ ਕਰ ਰਹੇ ਫ਼ਿਲਮਾਂ ‘ਚ ਵਾਪਸੀ, ਨੀਰੂ ਬਾਜਵਾ ਤੇ ਗਿੱਪੀ ਗਰੇਵਾਲ ਨਾਲ ‘ਸਨੋਮੈਨ’ ‘ਚ ਆਉਣਗੇ ਨਜ਼ਰ
Snoman Punjabi Movie: ਜੈਜ਼ੀ ਬੀ ਫ਼ਿਲਮ ‘ਸਨੋਮੈਨ: ਡਾਰਕ ਸਾਈਡ ਆਫ਼ ਕੈਨੇਡਾ’ ਤੋਂ ਪੰਜਾਬੀ ਫ਼ਿਲਮ ਇੰਡਸਟਰੀ ‘ਚ ਵਾਪਸੀ ਕਰਨ ਜਾ ਰਹੇ ਹਨ। ਇਸ ਫ਼ਿਲਮ ‘ਚ ਉਹ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਨਾਲ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ
![Jazzy B: ਜੈਜ਼ੀ ਬੀ ਲੰਬੇ ਸਮੇਂ ਬਾਅਦ ਕਰ ਰਹੇ ਫ਼ਿਲਮਾਂ ‘ਚ ਵਾਪਸੀ, ਨੀਰੂ ਬਾਜਵਾ ਤੇ ਗਿੱਪੀ ਗਰੇਵਾਲ ਨਾਲ ‘ਸਨੋਮੈਨ’ ‘ਚ ਆਉਣਗੇ ਨਜ਼ਰ punjabi singer jazzy b makes his comeback in punjabi film industry with movie snowman shares first look of his character in movie Jazzy B: ਜੈਜ਼ੀ ਬੀ ਲੰਬੇ ਸਮੇਂ ਬਾਅਦ ਕਰ ਰਹੇ ਫ਼ਿਲਮਾਂ ‘ਚ ਵਾਪਸੀ, ਨੀਰੂ ਬਾਜਵਾ ਤੇ ਗਿੱਪੀ ਗਰੇਵਾਲ ਨਾਲ ‘ਸਨੋਮੈਨ’ ‘ਚ ਆਉਣਗੇ ਨਜ਼ਰ](https://feeds.abplive.com/onecms/images/uploaded-images/2022/11/12/6871318be3d9bd88a294df174434b1661668236483230469_original.jpg?impolicy=abp_cdn&imwidth=1200&height=675)
Jazzy B Comeback In Punjabi Cinema: ਪੰਜਾਬੀ ਗਾਇਕ ਜੈਜ਼ੀ ਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹਨ। ਹਾਲ ਹੀ ਜੈਜ਼ੀ ਬੀ ਨੇ ਇੰਡਸਟਰੀ ‘ਚ 29 ਸਾਲ ਪੂਰੇ ਕੀਤੇ ਹਨ। ਆਪਣੇ ਗਾਇਕੀ ਦੇ ਕਰੀਅਰ ‘ਚ ਗਾਇਕ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਇਸ ਦੇ ਨਾਲ ਨਾਲ ਉਹ ਕੁੱਝ ਫ਼ਿਲਮਾਂ ‘ਚ ਵੀ ਨਜ਼ਰ ਆਏ ਸੀ। ਉਸ ਤੋਂ ਬਾਅਦ ਜੈਜ਼ੀ ਬੀ ਨੇ ਇੰਡਸਟਰੀ ਤੋਂ ਕੁੱਝ ਦੂਰੀ ਬਣਾ ਲਈ ਸੀ। ਹੁਣ ਲੰਬੇ ਸਮੇਂ ਬਾਅਦ ਜੈਜ਼ੀ ਬੀ ਮੁੜ ਤੋਂ ਫ਼ਿਲਮਾਂ ‘ਚ ਵਾਪਸੀ ਕਰਨ ਜਾ ਰਹੇ ਹਨ।
ਜੀ ਹਾਂ, ਜੈਜ਼ੀ ਬੀ ਫ਼ਿਲਮ ‘ਸਨੋਮੈਨ: ਡਾਰਕ ਸਾਈਡ ਆਫ਼ ਕੈਨੇਡਾ’ ਤੋਂ ਪੰਜਾਬੀ ਫ਼ਿਲਮ ਇੰਡਸਟਰੀ ‘ਚ ਵਾਪਸੀ ਕਰਨ ਜਾ ਰਹੇ ਹਨ। ਇਸ ਫ਼ਿਲਮ ‘ਚ ਉਹ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਨਾਲ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ। ਫ਼ਿਲਮ ‘ਚ ਜੈਜ਼ੀ ਬੀ ਪੁਲਿਸ ਅਫ਼ਸਰ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਉਨ੍ਹਾਂ ਨੇ ਫ਼ਿਲਮ ਦੀ ਪਹਿਲੀ ਝਲਕ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ। ਫ਼ਿਲਮ ਦੀ ਪਹਿਲੀ ਝਲਕ ਨੂੰ ਦੇਖ ਲੱਗਦਾ ਹੈ ਕਿ ਇਹ ਫ਼ਿਲਮ ਐਕਸ਼ਨ ਤੇ ਰੋਮਾਂਚ ਨਾਲ ਭਰਪੂਰ ਹੋਣ ਵਾਲੀ ਹੈ।
View this post on Instagram
ਦਸ ਦਈਏ ਕਿ ਫ਼ਿਲਮ ਨੂੰ ਅਮਨ ਖਟਕੜ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਦੀ ਕਹਾਣੀ ਰਾਣਾ ਰਣਬੀਰ ਨੇ ਲਿਖੀ ਹੈ। ਇਹ ਫ਼ਿਲਮ 2 ਦਸੰਬਰ 2022 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੇ ਨਾਲ ਨਾਲ ਇਹ ਵੀ ਦੱਸਣਯੋਗ ਹੈ ਕਿ ਪੰਜਾਬੀ ਸਿਨੇਮਾ ਹੁਣ ਕਾਮੇਡੀ ‘ਚੋਂ ਬਾਹਰ ਨਿਕਲ ਕੇ ਹੋਰ ਜੌਨਰ ਵਿੱਚ ਵੀ ਫ਼ਿਲਮਾਂ ਬਣਾ ਰਿਹਾ ਹੈ। ਇਸ ਤੋਂ ਪਹਿਲਾਂ ਫ਼ਿਲਮ ‘ਕ੍ਰਿਮੀਨਲ’ ਆਈ ਸੀ। ਇਹ ਇੱਕ ਕ੍ਰਾਈਮ ਥ੍ਰਿਲਰ ਫ਼ਿਲਮ ਸੀ। ਇਸ ਫ਼ਿਲਮ ;ਚ ਨੀਰੂ ਬਾਜਵਾ ਤੇ ਧੀਰਜ ਕੁਮਾਰ ਮੁੱਖ ਭੂਮਿਕਾਵਾਂ ‘ਚ ਨਜ਼ਰ ਆਏ ਸੀ। ਉਸ ਤੋਂ ਬਾਅਦ ‘ਸਨੋਮੈਨ’ ਪੰਜਾਬੀ ਸਿਨੇਮਾ ਦੀ ਦੂਜੀ ਕ੍ਰਾਈਮ ਥ੍ਰਿਲਰ ਫ਼ਿਲਮ ਹੋਣ ਵਾਲੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)