Jazzy B: ਜੈਜ਼ੀ ਬੀ 47 ਸਾਲ ਦੀ ਉਮਰ 'ਚ ਕਿਵੇਂ ਹਨ ਇੰਨੇਂ ਫਿੱਟ, ਗਾਇਕ ਨੇ ਖੁਦ ਵੀਡੀਓ ਸ਼ੇਅਰ ਦੱਸਿਆ ਫਿੱਟਨੈੱਸ ਸੀਕ੍ਰੇਟ
Jazzy B Video: ਜੈਜ਼ੀ ਬੀ ਦੀ ਸੋਸ਼ਲ ਮੀਡੀਆ ਪੋਸਟ ਕਾਫੀ ਜ਼ਿਆਦਾ ਚਰਚਾ 'ਚ ਹੈ। ਇਸ ਵੀਡੀਓ 'ਚ ਜੈਜ਼ੀ ਬੀ ਦੱਸ ਰਹੇ ਹਨ ਕਿ 47 ਸਾਲ ਦੀ ਉਮਰ 'ਚ ਵੀ ਉਹ ਕਿਵੇਂ ਇੰਨੇਂ ਫਿੱਟ ਹਨ। ਵੀਡੀਓ 'ਚ ਜੈਜ਼ੀ ਬੀ ਜਿੰਮ 'ਚ ਪਸੀਨਾ ਵਹਾਉਂਦੇ ਹੋਏ ਨਜ਼ਰ ਆ ਰਹੇ ਹਨ
Jazzy B Fitness Secret: ਪੰਜਾਬੀ ਗਾਇਕ ਜੈਜ਼ੀ ਬੀ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਉਨ੍ਹਾਂ ਨੇ ਹਾਲ ਹੀ ਪੰਜਾਬੀ ਇੰਡਸਟਰੀ 'ਚ 30 ਸਾਲ ਪੂਰੇ ਕੀਤੇ ਹਨ। ਇਸ ਤੋਂ ਬਾਅਦ ਗਾਇਕ ਖੂਬ ਲਾਈਮਲਾਈਟ 'ਚ ਹੈ। ਇਸ ਦੇ ਨਾਲ ਨਾਲ ਜੈਜ਼ੀ ਬੀ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਕਾਫੀ ਜ਼ਿਆਦਾ ਸੁਰਖੀਆਂ ਬਟੋਰਦੇ ਹਨ।
ਹੁਣ ਜੈਜ਼ੀ ਬੀ ਦੀ ਇੱਕ ਨਵੀਂ ਸੋਸ਼ਲ ਮੀਡੀਆ ਪੋਸਟ ਕਾਫੀ ਜ਼ਿਆਦਾ ਚਰਚਾ 'ਚ ਹੈ। ਇਸ ਵੀਡੀਓ 'ਚ ਜੈਜ਼ੀ ਬੀ ਦੱਸ ਰਹੇ ਹਨ ਕਿ 47 ਸਾਲ ਦੀ ਉਮਰ 'ਚ ਵੀ ਉਹ ਕਿਵੇਂ ਇੰਨੇਂ ਫਿੱਟ ਹਨ। ਵੀਡੀਓ 'ਚ ਜੈਜ਼ੀ ਬੀ ਜਿੰਮ 'ਚ ਪਸੀਨਾ ਵਹਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਨਾਲ ਹੀ ਉਹ ਇਹ ਵੀ ਦੱਸ ਰਹੇ ਹਨ ਕਿ ਉਨ੍ਹਾਂ ਦੀ ਫਿੱਟਨੈੱਸ ਦਾ ਰਾਜ਼ ਇਹੀ ਹੈ ਕਿ ਉਹ ਬਹੁਤ ਪਸੀਨਾ ਵਹਾਉਂਦੇ ਹਨ ਅਤੇ ਘਰ ਬੈਠ ਕੇ ਉਹ ਇਨ੍ਹਾਂ ਪਸੀਨਾ ਨਹੀਂ ਵਹਾ ਸਕਦੇ। ਬੱਸ ਇਨ੍ਹਾਂ ਹੀ ਹੈ ਉਨ੍ਹਾਂ ਦੀ ਫਿੱਟਨੈੱਸ ਦਾ ਰਾਜ਼। ਤੁਸੀਂ ਵੀ ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਜੈਜ਼ੀ ਬੀ ਨੇ ਹਾਲ ਹੀ 'ਚ ਪੰਜਾਬੀ ਇੰਡਸਟਰੀ ਵਿੱਚ ਆਪਣੇ ਕਰੀਅਰ ਦੇ 30 ਸਾਲ ਪੂਰੇ ਕੀਤੇ ਹਨ। ਉਨ੍ਹਾਂ ਨੇ ਐਲਬਮ 'ਘੁੱਗੀਆਂ ਦਾ ਜੋੜਾ' ਨਾਲ 1993 'ਚ ਪੰਜਾਬੀ ਇੰਡਸਟਰੀ 'ਚ ਗਾਇਕ ਦੇ ਰੂਪ 'ਚ ਐਂਟਰੀ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ । ਜੈਜ਼ੀ ਬੀ ਨੇ ਆਪਣੇ ਗਾਇਕੀ ਦੇ ਕਰੀਅਰ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਇਸ ਦੇ ਨਾਲ ਨਾਲ ਜੈਜ਼ੀ ਬੀ ਨੇ ਐਕਟਿੰਗ 'ਚ ਵੀ ਬੱਲੇ-ਬੱਲੇ ਕਰਵਾਈ ਹੈ ।