Jenny Johal: ਜੈਨੀ ਜੌਹਲ ਨੇ ਆਪਣੇ ਮੰਮੀ-ਡੈਡੀ ਨਾਲ ਸ਼ੇਅਰ ਕੀਤੀ ਵੀਡੀਓ, ਬੋਲੀ- 'ਦੁਨੀਆ ਲਈ ਮਾੜੇ, ਪਰ ਮਾਪਿਆਂ ਲਈ ਹੀਰੇ ਆਂ'
Jenny Johal Video: ਜੈਨੀ ਜੌਹਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਬਟੋਰ ਰਹੀ ਹੈ। ਦਰਅਸਲ, ਗਾਇਕਾ ਨੇ ਆਪਣੇ ਮੰਮੀ ਤੇ ਡੈਡੀ ਦੇ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਗਾਇਕਾ ਆਪਣੇ ਘਰ ਦੇ ਗਾਰਡਨ 'ਚ ਨਜ਼ਰ ਆ ਰਹੀ ਹੈ।
Jenny Johal Video: ਪੰਜਾਬੀ ਸਿੰਗਰ ਜੈਨੀ ਜੌਹਲ ਹਮੇਸ਼ਾ ਹੀ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਅਕਸਰ ਹੀ ਜੈਨੀ ਜੌਹਲ ਦਾ ਨਾਂ ਵਿਵਾਦਾਂ ਕਰਕੇ ਸਾਹਮਣੇ ਆਉਂਦਾ ਹੈ, ਪਰ ਹੁਣ ਜੈਨੀ ਜੌਹਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਬਟੋਰ ਰਹੀ ਹੈ। ਦਰਅਸਲ, ਗਾਇਕਾ ਨੇ ਆਪਣੇ ਮੰਮੀ ਤੇ ਡੈਡੀ ਦੇ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਗਾਇਕਾ ਆਪਣੇ ਘਰ ਦੇ ਗਾਰਡਨ 'ਚ ਨਜ਼ਰ ਆ ਰਹੀ ਹੈ।
ਇਸ ਦੌਰਾਨ ਉਹ ਆਪਣੇ ਮਾਪਿਆਂ 'ਤੇ ਰੱਜ ਕੇ ਪਿਆਰ ਲੁਟਾ ਰਹੀ ਹੈ। ਵੀਡੀਓ ਸ਼ੇਅਰ ਕਰਦਿਆਂ ਜੈਨੀ ਨੇ ਕੈਪਸ਼ਨ ਲਿਖੀ, 'ਕਿਸੇ ਨੂੰ ਮਾੜੇ ਲੱਗਦੇ, ਕੋਈ ਨਾ ਬੇਬੇ ਬਾਪੂ ਲਈ ਤਾਂ ਹੀਰੇ ਆਂ। ਕਿਸੇ ਤੀਜੇ ਕੋਲੋਂ ਵਾਧੂ ਸਰਟੀਫਿਕੇਟਾਂ ਦੀ ਨੀ ਲੋੜ।' ਉਸ ਦੀ ਇਸ ਵੀਡੀਓ 'ਤੇ ਫੈਨਜ਼ ਵੀ ਰੱਜ ਕੇ ਪਿਆਰ ਦੀ ਬਰਸਾਤ ਕਰ ਰਹੇ ਹਨ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਜੈਨੀ ਆਪਣੇ ਭੜਕਾਊ ਗਾਣਿਆਂ ਤੇ ਵਿਵਾਦਤ ਬਿਆਨਾਂ ਕਰਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ। ਉਸ ਨੇ ਹਾਲ ਹੀ 'ਚ ਗਾਇਕ ਅਰਜਨ ਢਿੱਲੋਂ ਬਾਰੇ ਵੀ ਵਿਵਾਦਤ ਬਿਆਨ ਦਿੱਤਾ ਸੀ। ਜੈਨੀ ਜੌਹਲ ਨੇ ਆਪਣੇ ਇੱਕ ਸਟੇਜ ਸ਼ੋਅ ਦੌਰਾਨ ਅਰਜਨ ਢਿੱਲੋਂ ਦੇ ਗੀਤ '25-25' 'ਤੇ ਤੰਜ ਕਸਦਿਆਂ ਕਿਹਾ ਸੀ ਕਿ ਇਹ ਗਾਇਕ ਕਹਿੰਦਾ ਹੈ ਕਿ '25-25 50 ਕੋਈ ਸਾਨੂੰ, ਸਾਥੋਂ ਤਾਹਾਂ ਦਿਖਾ ਕੋਈ ਸਾਨੂੰ'। ਮੂਸੇਵਾਲਾ ਤੇਰਾ ਪਿਓ ਸਭ ਤੋਂ ਉੱਪਰ ਹੈ। ਜੈਨੀ ਜੌਹਲ ਦੇ ਇਸ ਬਿਆਨ 'ਤੇ ਕਾਫੀ ਵਿਵਾਦ ਹੋਇਆ ਸੀ। ਇਸ ਤੋਂ ਬਾਅਦ ਮਾਮਲਾ ਭਖਦੇ ਦੇਖ ਕੇ ਜੈਨੀ ਨੇ ਅਰਜਨ ਕੋਲੋਂ ਮੁਆਫੀ ਮੰਗੀ ਸੀ।
ਦੱਸ ਦਈਏ ਕਿ ਜੈਨੀ ਜੌਹਲ 'ਲੈਟਰ ਟੂ ਸੀਐਮ' ਗਾਣੇ ਨਾਲ ਚਰਚਾ 'ਚ ਆਈ ਸੀ। ਇਸ ਗਾਣੇ 'ਚ ਉਸ ਨੇ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਹੀ ਉਸ 'ਤੇ ਮੂਸੇਵਾਲਾ ਦਾ ਨਾਂ ਲੈਕੇ ਫੇਮ ਹਾਸਲ ਕਰਨ ਦੇ ਇਲਜ਼ਾਮ ਲੱਗਦੇ ਰਹੇ ਹਨ। ਉਹ ਅਕਸਰ ਆਪਣੇ ਸਟੇਜ ਸ਼ੋਅਜ਼ 'ਚ ਵੀ ਮੂਸੇਵਾਲਾ ਦੇ ਗੀਤ ਗਾਉਂਦੀ ਰਹਿੰਦੀ ਹੈ। ਸਿੱਧੂ ਮੂਸੇਵਾਲਾ ਦੇ ਫੈਨਜ਼ ਉਸ ਨੂੰ ਕਾਫੀ ਸਪੋਰਟ ਵੀ ਕਰਦੇ ਹਨ।
ਇਹ ਵੀ ਪੜ੍ਹੋ: ਅਨਮੋਲ ਕਵਾਤਰਾ ਨੇ ਫਿਰ ਪੰਜਾਬ ਸਰਕਾਰ 'ਤੇ ਲਾਏ ਤਿੱਖੇ ਨਿਸ਼ਾਨੇ, ਦਿਖਾਈ ਲੁਧਿਆਣਾ ਦੀਆਂ ਸੜਕਾਂ ਦੀ ਹਾਲਤ