Anmol Kwatra: ਅਨਮੋਲ ਕਵਾਤਰਾ ਨੇ ਫਿਰ ਪੰਜਾਬ ਸਰਕਾਰ 'ਤੇ ਲਾਏ ਤਿੱਖੇ ਨਿਸ਼ਾਨੇ, ਦਿਖਾਈ ਲੁਧਿਆਣਾ ਦੀਆਂ ਸੜਕਾਂ ਦੀ ਹਾਲਤ
Anmol Kwatra Video: ਪਿਛਲੇ ਕੁੱਝ ਦਿਨਾਂ ਤੋਂ ਮੀਂਹ ਨੇ ਪੰਜਾਬ ਦੀ ਹਾਲਤ ਖਰਾਬ ਕਰਕੇ ਰੱਖੀ ਹੋਈ ਹੈ। ਇਸ ਦੇ ਨਾਲ ਨਾਲ ਹੁਣ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੀ ਪੋਲ ਵੀ ਖੁੱਲਦੀ ਨਜ਼ਰ ਆ ਰਹੀ ਹੈ।
Anmol Kwatra Video: ਪੰਜਾਬੀ ਮਾਡਲ ਤੇ ਸਮਾਜਸੇਵੀ ਅਨਮੋਲ ਕਵਾਤਰਾ ਅਕਸਰ ਹੀ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ 'ਚ ਰਹਿੰਦਾ ਹੈ। ਉਸ ਨੇ ਥੋੜੇ ਹੀ ਸਮੇਂ 'ਚ ਪੰਜਾਬੀਆਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ। ਉਹ ਮਸੀਹਾ ਬਣ ਕੇ ਬੇਸਹਾਰਾ ਲੋਕਾਂ ਦੀ ਮਦਦ ਕਰਦਾ ਨਜ਼ਰ ਆਉਂਦਾ ਹੈ, ਪਰ ਅਫਸੋਸ ਦੀ ਗੱਲ ਇਹ ਹੈ ਕਿ ਉਸ ਦੀ ਐਨਜੀਓ 'ਏਕ ਜ਼ਰੀਆ' ਕੋਲ ਹਾਲੇ ਤੱਕ ਕੋਈ ਆਪਣੀ ਬਿਲਡਿੰਗ ਨਹੀਂ ਹੈ।
ਇਸ ਗੱਲ ਤੋਂ ਨਾਰਾਜ਼ ਹੋ ਕੇ ਅਨਮੋਲ ਕਵਾਤਰਾ ਨੇ ਪੰਜਾਬ ਸਰਕਾਰ 'ਤੇ ਤਿੱਖੇ ਨਿਸ਼ਾਨੇ ਲਾਏ ਹਨ। ਤੁਸੀਂ ਅਨਮੋਲ ਕਵਾਤਰਾ ਦੇ ਵੀਡੀਓਜ਼ 'ਚ ਦੇਖਿਆ ਹੋਣਾ ਕਿ ਉਹ ਅਕਸਰ ਸੜਕ 'ਤੇ ਹੀ ਲੋਕਾਂ ਨੂੰ ਮਿਲਦਾ ਹੈ। ਪਿਛਲੇ ਕੁੱਝ ਦਿਨਾਂ ਤੋਂ ਮੀਂਹ ਨੇ ਪੰਜਾਬ ਦੀ ਹਾਲਤ ਖਰਾਬ ਕਰਕੇ ਰੱਖੀ ਹੋਈ ਹੈ। ਇਸ ਦੇ ਨਾਲ ਨਾਲ ਹੁਣ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੀ ਪੋਲ ਵੀ ਖੁੱਲਦੀ ਨਜ਼ਰ ਆ ਰਹੀ ਹੈ। ਅਨਮੋਲ ਕਵਾਤਰਾ ਨੇ ਆਪਣੇ ਵੀਡੀਓ 'ਚ ਲੁਧਿਆਣਾ ਦੇ ਪੌਸ਼ ਏਰੀਆ ਮਾਡਲ ਟਾਊਨ ਦੀ ਮੀਂਹ ਤੋਂ ਬਾਅਦ ਮਾੜੀ ਹਾਲਤ ਦਿਖਾਈ। ਵੀਡੀਓ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੜਕਾਂ 'ਤੇ ਥਾਂ-ਥਾਂ ਪਾਣੀ ਖੜਾ ਹੈ। ਇਸ ਦੇ ਨਾਲ ਹੀ ਅਨਮੋਲ ਵੀਡੀਓ 'ਚ ਪੰਜਾਬ ਸਰਕਾਰ 'ਤੇ ਤਿੱਖੇ ਤੰਜ ਕੱਸਦਾ ਵੀ ਨਜ਼ਰ ਆ ਰਿਹਾ ਹੈ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਅਨਮੋਲ ਕਵਾਤਰਾ ਨੇ ਆਪਣਾ ਸਫਲਾ ਮਾਡਲੰਿੰਗ ਕਰੀਅਰ ਛੱਡ ਕੇ ਲੋਕ ਭਲਾਈ ਤੇ ਸਮਾਜ ਸੇਵਾ ਨਾਲ ਜੁੜਨ ਦਾ ਫੈਸਲਾ ਕੀਤਾ। ਉਸ ਦੀ ਇਸ ਪਹਿਲ ਨੂੰ ਪੂਰੀ ਦੁਨੀਆ 'ਚ ਸਲਾਹਿਆ ਜਾਂਦਾ ਹੈ। ਇਸ ਦੇ ਨਾਲ ਨਾਲ ਉਹ ਬੇਬਾਕੀ ਨਾਲ ਆਪਣੀ ਰਾਏ ਰੱਖਣ ਤੋਂ ਵੀ ਕਦੇ ਪਿੱਛੇ ਨਹੀਂ ਹਟਦਾ। ਉਸ ਦੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ।