(Source: ECI/ABP News)
Kaka: ਪੰਜਾਬੀ ਸਿੰਗਰ ਕਾਕੇ ਦੀ ਜ਼ਿੰਦਗੀ 'ਚ ਫਿਰ ਹੋਈ ਪਿਆਰ ਦੀ ਐਂਟਰੀ? ਗਾਇਕ ਨੇ ਖੁਦ ਸ਼ੇਅਰ ਕੀਤਾ ਰੋਮਾਂਟਿਕ ਵੀਡੀਓ
Punjabi Singer Kaka Video: ਵੀਡੀਓ 'ਚ ਲੜਕੀ ਦਾ ਚਿਹਰਾ ਤਾਂ ਨਜ਼ਰ ਆ ਰਿਹਾ ਹੈ, ਪਰ ਵੀਡੀਓ ਨੂੰ ਦੇਖ ਇੰਨੀਂ ਗੱਲ ਤਾਂ ਸਮਝ ਆਉਂਦੀ ਹੈ ਕਿ ਗਾਇਕ ਦੀ ਜ਼ਿੰਦਗੀ 'ਚ ਫਿਰ ਤੋਂ ਪਿਆਰ ਦੀ ਐਂਟਰੀ ਹੋਈ ਹੈ।
![Kaka: ਪੰਜਾਬੀ ਸਿੰਗਰ ਕਾਕੇ ਦੀ ਜ਼ਿੰਦਗੀ 'ਚ ਫਿਰ ਹੋਈ ਪਿਆਰ ਦੀ ਐਂਟਰੀ? ਗਾਇਕ ਨੇ ਖੁਦ ਸ਼ੇਅਰ ਕੀਤਾ ਰੋਮਾਂਟਿਕ ਵੀਡੀਓ punjabi singer kaka finds new love shares romantic video with lady love watch here Kaka: ਪੰਜਾਬੀ ਸਿੰਗਰ ਕਾਕੇ ਦੀ ਜ਼ਿੰਦਗੀ 'ਚ ਫਿਰ ਹੋਈ ਪਿਆਰ ਦੀ ਐਂਟਰੀ? ਗਾਇਕ ਨੇ ਖੁਦ ਸ਼ੇਅਰ ਕੀਤਾ ਰੋਮਾਂਟਿਕ ਵੀਡੀਓ](https://feeds.abplive.com/onecms/images/uploaded-images/2023/12/26/b401216076fac80ad9eeb9f6a2b2b5571703582466593469_original.png?impolicy=abp_cdn&imwidth=1200&height=675)
ਅਮੈਲੀਆ ਪੰਜਾਬੀ ਦੀ ਰਿਪੋਰਟ
Punjabi Singer Kaka Video With Mystery Girl: ਕਾਕਾ ਪੰਜਾਬੀ ਇੰਡਸਟਰੀ ਦੇ ਦਿੱਗਜ ਗਾਇਕਾਂ ਵਿੱਚੋਂ ਇੱਕ ਹੈ। ਉਸ ਨੇ ਬਹੁਤ ਥੋੜੇ ਸਮੇਂ 'ਚ ਕਾਫੀ ਵੱਡਾ ਨਾਮ ਕਮਾ ਲਿਆ ਹੈ। ਉਸ ਦੇ ਗਾਣੇ ਖਾਸ ਕਰਕੇ ਉਸ ਦੀ ਕਵਿਤਾਵਾਂ ਨੂੰ ਉਸ ਦੇ ਫੈਨਜ਼ ਕਾਫੀ ਜ਼ਿਆਦਾ ਪਸੰਦ ਕਰਦੇ ਹਨ। ਇਸ ਦੇ ਨਾਲ ਨਾਲ ਕਾਕਾ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ ਨਾਲ ਪਰਸਨਲ ਲਾਈਫ ਕਰਕੇ ਵੀ ਚਰਚਾ 'ਚ ਰਹਿੰਦਾ ਹੈ।
ਕਾਕਾ ਨੇ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਕਿਸੇ ਲੜਕੀ ਦੇ ਨਾਲ ਨਜ਼ਰ ਆ ਰਿਹਾ ਹੈ। ਵੀਡੀਓ 'ਚ ਲੜਕੀ ਦਾ ਚਿਹਰਾ ਤਾਂ ਨਜ਼ਰ ਆ ਰਿਹਾ ਹੈ, ਪਰ ਵੀਡੀਓ ਨੂੰ ਦੇਖ ਇੰਨੀਂ ਗੱਲ ਤਾਂ ਸਮਝ ਆਉਂਦੀ ਹੈ ਕਿ ਗਾਇਕ ਦੀ ਜ਼ਿੰਦਗੀ 'ਚ ਫਿਰ ਤੋਂ ਪਿਆਰ ਦੀ ਐਂਟਰੀ ਹੋਈ ਹੈ। ਪਿਛਲੇ ਸਾਲ ਵੀ ਕਾਕਾ ਕਿਸੇ ਲੜਕੀ ਦੇ ਨਾਲ ਨਜ਼ਰ ਆਇਆ ਸੀ। ਉਸ ਨੇ ਲੜਕੀ ਦਾ ਹੱਥ ਫੜੇ ਹੋਏ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਸੀ। ਹੁਣ ਇੱਕ ਸਾਲ ਬਾਅਦ ਕਾਕਾ ਫਿਰ ਤੋਂ ਕਿਸੇ ਨੂੰ ਡੇਟ ਕਰ ਰਿਹਾ ਹੈ। ਇਸ ਵੀਡੀਓ 'ਚ ਉਹ ਇਸ ਮਿਸਟਰੀ ਗਰਲ ਦੇ ਨਾਲ ਹੱਥਾਂ 'ਚ ਹੱਥ ਪਾਏ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਦੋਵਾਂ ਦੀ ਪਰਛਾਈ ਨਜ਼ਰ ਆ ਰਹੀ ਹੈ। ਲੜਕੀ ਨੇ ਕਾਕੇ ਦੇ ਮੋਢੇ 'ਤੇ ਸਿਰ ਰੱਖਿਆਂ ਹੋਇਆ ਹੈ। ਇਸ ਵੀਡੀਓ ਨੂੰ ਦੇਖ ਕੇ ਫੈਨਜ਼ ਕਾਕੇ ਨੂੰ ਇਹੀ ਸਵਾਲ ਪੁੱਛ ਰਹੇ ਹਨ ਕਿ ਕੀ ਉਸ ਦੀ ਜ਼ਿੰਦਗੀ 'ਚ ਫਿਰ ਤੋਂ ਪਿਆਰ ਦੀ ਐਂਟਰੀ ਹੋਈ ਹੈ? ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਕਾਕਾ ਦਿਲਫੇਕ ਮਿਜ਼ਾਜ ਦਾ ਇਨਸਾਨ ਹੈ। ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਤੋਂ ਵੀ ਇਹ ਜ਼ਾਹਰ ਹੁੰਦਾ ਰਹਿੰਦਾ ਹੈ। ਪਿਛਲੇ ਸਾਲ ਵੀ ਕਾਕੇ ਦਾ ਨਾਮ ਕਿਸੇ ਕੁੜੀ ਦੇ ਨਾਮ ਜੁੜਿਆ ਸੀ। ਇਸ ਸਾਲ ਫਿਰ ਤੋਂ ਉਹ ਕਿਸੇ ਦੇ ਨਾਲ ਨਜ਼ਰ ਆਂਇਆ ਹੈ, ਪਰ ਵੀਡੀਓ 'ਚ ਇਸ ਵਾਰ ਉਸ ਨੇ ਲੜਕੀ ਦਾ ਚਿਹਰਾ ਨਹੀਂ ਦਿਖਾਇਆ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਕਾਕੇ ਦਾ ਗਾਣਾ 'ਅਬਨੋਰਮਲ' ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)