Kaka: ਪੰਜਾਬੀ ਗਾਇਕ ਕਾਕਾ ਫਿਰ ਹੋਇਆ ਰੰਗਭੇਦ ਦਾ ਸ਼ਿਕਾਰ, ਸਿੰਗਰ ਨੇ ਤਾਮਿਲ ਭਾਸ਼ਾ 'ਚ ਲਿਖੀ ਪੋਸਟ, ਲੋਕ ਬੋਲੇ- 'ਲੱਗਦਾ ਹੀ ਸਾਊਥ ਦਾ...'
kaka Faces Racist Remarks From Netizens: ਪੰਜਾਬੀ ਸਿੰਗਰ ਕਾਕੇ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਸੀ, ਜਿਸ ਵਿੱਚ ਉਹ ਸਾਊਥ ਇੰਡੀਅਨ ਲੁੱਕ 'ਚ ਨਜ਼ਰ ਆ ਰਿਹਾ ਸੀ। ਇਸ ਦੇ ਨਾਲ ਨਾਲ ਉਸ ਨੇ ਤਾਮਿਲ ਭਾਸ਼ਾ ਵਿੱਚ ਪੋਸਟ ਵੀ ਲਿਖੀ ਸੀ।
kaka Faces Racist Remarks From Netizens: ਪੰਜਾਬੀ ਗਾਇਕ ਕਾਕਾ ਅਕਸਰ ਹੀ ਸੁਰਖੀਆਂ 'ਚ ਰਹਿੰਦਾ ਹੈ। ਗਾਇਕ ਆਪਣੇ ਬੇਬਾਕ ਅੰਦਾਜ਼ ਲਈ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਉਹ ਆਪਣੇ ਗੀਤਾਂ ਨਾਲੋਂ ਜ਼ਿਆਦਾ ਪਰਸਨਲ ਲਾਈਫ ਕਰਕੇ ਸੁਰਖੀਆਂ ਬਟੋਰਦਾ ਹੈ। ਫਿਲਹਾਲ ਕਾਕਾ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਕਰਕੇ ਚਰਚਾ 'ਚ ਆ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬੀ ਗਾਇਕ ਰਣਜੀਤ ਬਾਵਾ ਦੀ ਫਿਲਮ 'ਪ੍ਰਾਹੁਣਾ 2' ਦਾ ਪੋਸਟਰ ਹੋਇਆ ਰਿਲੀਜ਼, ਜਾਣੋ ਕਦੋਂ ਹੋਵੇਗੀ ਰਿਲੀਜ਼
ਪੰਜਾਬੀ ਸਿੰਗਰ ਕਾਕੇ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਸੀ, ਜਿਸ ਵਿੱਚ ਉਹ ਸਾਊਥ ਇੰਡੀਅਨ ਲੁੱਕ 'ਚ ਨਜ਼ਰ ਆ ਰਿਹਾ ਸੀ। ਇਸ ਦੇ ਨਾਲ ਨਾਲ ਉਸ ਨੇ ਤਾਮਿਲ ਭਾਸ਼ਾ ਵਿੱਚ ਪੋਸਟ ਵੀ ਲਿਖੀ ਸੀ। ਉਸ ਨੇ ਤਾਮਿਲ 'ਚ ਜੋ ਕੈਪਸ਼ਨ ਲਿਖੀ, ਉਸ ਦਾ ਪੰਜਾਬੀ ਅਨੁਵਾਦ ਹੈ 'ਕਿਸੇ ਨੂੰ ਟੈਗ ਕਰੋ ਤੇ ਕੁੱਝ ਨਾ ਕਹੋ।' ਪਰ ਸੋਸ਼ਲ ਮੀਡੀਆ ਯੂਜ਼ਰਸ ਨੇ ਉਸ ਨੂੰ ਇਸ ਪੋਸਟ 'ਤੇ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਕਾਕੇ ਦੀ ਇਸ ਪੋਸਟ 'ਤੇ ਉਸ ਦੇ ਕਾਲੇ ਰੰਗ ਦਾ ਮਜ਼ਾਕ ਉਡਾਇਆ। ਇਸ ਤੋਂ ਪਹਿਲਾਂ ਕਿ ਅਸੀਂ ਤੁਹਾਨੂੰ ਲੋਕਾਂ ਦੇ ਕਮੈਂਟ ਦਿਖਾਈਏ, ਤੁਸੀਂ ਇਹ ਵੀਡੀਓ ਦੇਖੋ:
View this post on Instagram
ਲੋਕਾਂ ਨੇ ਕੀਤੇ ਨਸਲਵਾਦੀ ਕਮੈਂਟਸ
ਦੱਸ ਦਈਏ ਕਿ ਲੋਕ ਇਸ ਪੋਸਟ ਦੀ ਵਜ੍ਹਾ ਕਰਕੇ ਕਾਕੇ ਦੇ ਰੰਗ ਨੂੰ ਟਾਰਗੈੱਟ ਕਰ ਰਹੇ ਹਨ। ਲੋਕਾਂ ਨੇ ਇਸ ਪੋਸਟ 'ਤੇ ਕਾਫੀ ਬੁਰੇ ਕਮੈਂਟਸ ਕੀਤੇ। ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਿਖਿਆ, 'ਕਾਕਾ ਵਾਪਸ ਆਪਣੀ ਫੈਮਿਲੀ ਵੱਲ ਸਾਊਥ ਜਾਂਦੇ ਹੋਏ।' ਇੱਕ ਹੋਰ ਯੂਜ਼ਰ ਨੇ ਲਿਿਖਿਆ, 'ਬਾਹੁਬਲੀ 3 ਦਾ ਟਾਈਟਲ ਟਰੈਕ ਗਾ ਦਿਓ ਇਸ ਵਾਰ।' ਇੱਕ ਹੋਰ ਸ਼ਖਸ ਨੇ ਕਮੈਂਟ ਕੀਤਾ, 'ਕਾਕਾ ਜੀ ਆਪਣੀਆਂ ਜੜਾਂ ਵੱਲ ਵਾਪਸ ਜਾਂਦੇ ਹੋਏ।' ਇੱਕ ਹੋਰ ਸ਼ਖਸ ਨੇ ਕਮੈਂਟ ਕੀਤਾ, 'ਤੈਨੂੰ ਪਹਿਲਾਂ ਹੀ ਸਾਊਥ ਦਾ ਸਮਝਦੇ ਆ।' ਪੜ੍ਹੋ ਇਹ ਕਮੈਂਟਸ:
ਕਾਬਿਲੇਗ਼ੌਰ ਹੈ ਕਿ ਪੰਜਾਬੀ ਗਾਇਕ ਕਾਕਾ ਪਹਿਲਾਂ ਵੀ ਕਈ ਵਾਰ ਰੰਗਭੇਦ ਦਾ ਸ਼ਿਕਾਰ ਹੋ ਚੁੱਕਿਆ ਹੈ। ਲੋਕ ਅਕਸਰ ਉਸ ਦੇ ਰੰਗ ਨੂੰ ਲੈਕੇ ਉਸ ਨੂੰ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਕਾਕੇ ਦੀ ਐਲਬਮ 'ਬਿੱਲੋ ਕਹਿੰਦੀ ਹਾਲ ਹੀ 'ਚ ਰਿਲੀਜ਼ ਹੋਈ ਸੀ, ਜਿਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।