Kaka: ਗਾਇਕ ਕਾਕਾ ਦਾ ਇੱਕ ਹੋਰ ਹਮਸ਼ਕਲ ਆਇਆ ਸਾਹਮਣੇ, ਸੋਸ਼ਲ ਮੀਡੀਆ 'ਤੇ ਇਸ ਦੀ ਹੈ ਜ਼ਬਰਦਸਤ ਫੈਨ ਫਾਲੋਇੰਗ
Kaka's Doppelganger: ਪੰਜਾਬੀ ਸਿੰਗਰ ਕਾਕਾ ਦਾ ਇੱਕ ਹੋਰ ਹਮਸ਼ਕਲ ਸਾਹਮਣੇ ਆਇਆ ਹੈ। ਦੱਸ ਦਈਏ ਕਿ ਇਹ ਸ਼ਖਸ ਸੋਸ਼ਲ ਮੀਡੀਆ 'ਤੇ ਕਾਫੀ ਪ੍ਰਸਿੱਧ ਹੈ। ਇਹੀ ਨਹੀਂ ਇਸ ਦੀ ਜ਼ਬਰਦਸਤ ਫੈਨ ਫਾਲੋਇੰਗ ਵੀ ਹੈ।
Punjabi Singer Kaka's Doppelganger: ਕਹਿੰਦੇ ਹਨ ਕਿ ਇੱਕ ਤਰ੍ਹਾਂ ਦੇ ਦਿਖਣ ਵਾਲੇ ਦੁਨੀਆ 'ਚ 7 ਲੋਕ ਹੁੰਦੇ ਹਨ। ਹਾਲ ਹੀ 'ਚ ਇਸ ਦੀ ਤਾਜ਼ਾ ਮਿਸਾਲ ਸਾਹਮਣੇ ਆਈ ਹੈ। ਪੰਜਾਬੀ ਸਿੰਗਰ ਕਾਕਾ ਦਾ ਇੱਕ ਹੋਰ ਹਮਸ਼ਕਲ ਸਾਹਮਣੇ ਆਇਆ ਹੈ। ਦੱਸ ਦਈਏ ਕਿ ਇਹ ਸ਼ਖਸ ਸੋਸ਼ਲ ਮੀਡੀਆ 'ਤੇ ਕਾਫੀ ਪ੍ਰਸਿੱਧ ਹੈ। ਇਹੀ ਨਹੀਂ ਇਸ ਦੀ ਜ਼ਬਰਦਸਤ ਫੈਨ ਫਾਲੋਇੰਗ ਵੀ ਹੈ। ਲਿਟਲ ਕਾਕਾ ਜੀ ਨਾਂ 'ਤੇ ਇਸ ਸ਼ਖਸ ਨੇ ਆਪਣਾ ਇੰਸਟਾਗ੍ਰਾਮ ਪ੍ਰੋਫਾਈਲ ਬਣਾਇਆ ਹੋਇਆ ਹੈ। ਉਸ ਦੇ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ।
ਇਹ ਵੀ ਪੜ੍ਹੋ: ਚਮਕੀਲੇ ਦੀ ਮੌਤ 'ਤੇ ਇਸ ਸ਼ਖਸ ਨੇ ਕੀਤਾ ਵੱਡਾ ਖੁਲਾਸਾ, ਦੱਸਿਆ, ਕਲਾਕਾਰਾਂ ਨੇ ਕਿਵੇਂ ਮਰਵਾਇਆ ਸੀ ਚਮਕੀਲਾ
View this post on Instagram
ਦੱਸ ਦਈਏ ਕਿ ਲਿਟਲ ਕਾਕਾ ਦਿੱਲੀ ਦਾ ਰਹਿਣ ਵਾਲਾ ਹੈ। ਇਸ ਦੀ ਸ਼ਕਲ ਹੂ-ਬ-ਹੂ ਕਾਕੇ ਨਾਲ ਮੇਲ ਖਾਂਦੀ ਹੈ। ਉਸ ਦੀਆਂ ਕਈ ਵੀਡੀਓਜ਼ ਦੇਖ ਕੇ ਕੋਈ ਵੀ ਭੁਲੇਖੇ ਦਾ ਸ਼ਿਕਾਰ ਹੋ ਸਕਦਾ ਹੈ ਕਿ ਕਿਤੇ ਇਹ ਅਸਲੀ ਕਾਕਾ ਤਾਂ ਨਹੀਂ। ਲਿਟਲ ਕਾਕੇ ਦਾ ਆਪਣਾ ਯੂਟਿਊਬ ਚੈਨਲ ਵੀ ਹੈ। ਉੱਥੇ ਇਹ ਆਪਣੇ ਵੀਡੀਓਜ਼ ਤੇ ਹੋਰ ਵਲੌਗਜ਼ ਸ਼ੇਅਰ ਕਰਦਾ ਰਹਿੰਦਾ ਹੈ।
View this post on Instagram
ਕਾਬਿਲੇਗ਼ੌਰ ਹੈ ਕਿ ਇਸ ਤੋਂ ਪਹਿਲਾਂ ਵੀ ਕਾਕੇ ਦਾ ਇੱਕ ਹਮਸ਼ਕਲ ਸਾਹਮਣੇ ਆ ਚੁੱਕਿਆ ਹੈ। ਕਾਕੇ ਦਾ ਉਹ ਹਮਸ਼ਕਲ ਪਾਕਿਸਤਾਨ ਦਾ ਰਹਿਣ ਵਾਲਾ ਹੈ। ਉਸ ਨੂੰ ਦੇਖ ਕੇ ਵੀ ਕਿਸੇ ਨੂੰ ਵੀ ਭੁਲੇਖਾ ਹੋ ਸਕਦਾ ਹੈ ਕਿ ਕਿਤੇ ਇਹ ਅਸਲੀ ਕਾਕਾ ਤਾਂ ਨਹੀਂ।
ਦੱਸ ਦਈਏ ਕਿ ਪੰਜਾਬੀ ਗਾਇਕ ਕਾਕਾ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਛੋਟੇ ਜਿਹੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਇਹੀ ਨਹੀਂ ਸੋਸ਼ਲ ਮੀਡੀਆ 'ਤੇ ਵੀ ਕਾਕੇ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਉਸ ਦੇ ਇਕੱਲੇ ਇੰਸਟਾਗ੍ਰਾਮ 'ਤੇ ਹੀ 2.1 ਮਿਲੀਅਨ ਯਾਨਿ 21 ਲੱਖ ਫਾਲੋਅਰਜ਼ ਹਨ। ਉਸ ਦੇ ਗੀਤ ਅਕਸਰ ਸੋਸ਼ਲ ਮਡਿੀਆ 'ਤੇ ਟਰੈਂਡ ਕਰਦੇ ਰਹਿੰਦੇ ਹਨ।