Amar Singh Chamkila: ਚਮਕੀਲੇ ਦੀ ਮੌਤ 'ਤੇ ਇਸ ਸ਼ਖਸ ਨੇ ਕੀਤਾ ਵੱਡਾ ਖੁਲਾਸਾ, ਦੱਸਿਆ, ਕਲਾਕਾਰਾਂ ਨੇ ਕਿਵੇਂ ਮਰਵਾਇਆ ਸੀ ਚਮਕੀਲਾ
Chamkila Amarjot Death: ਗਾਇਕ ਰਣਜੀਤ ਮਨੀ ਨੇ ਚਮਕੀਲੇ ਦੀ ਮੌਤ ਤੋਂ ਬਾਅਦ ਦੇ ਭਿਆਨਕ ਮੰਜ਼ਰ ਬਾਰੇ ਕਈ ਗੱਲਾਂ ਦੱਸੀਆਂ ਹਨ। ਇਸ ਦੇ ਨਾਲ ਨਾਲ ਉਸ ਨੇ ਇਹ ਵੀ ਦੱਸਿਆ ਕਿ ਚਮਕੀਲੇ ਨੂੰ ਕਲਾਕਾਰਾਂ ਨੇ ਕਿਸ ਤਰ੍ਹਾਂ ਮਰਵਾਇਆ ਸੀ। ਦੇਖੋ ਇਹ ਵੀਡੀਓ:
Amar Singh Chamkila Death: ਅਮਰ ਸਿੰਘ ਚਮਕੀਲਾ ਪੰਜਾਬੀ ਇੰਡਸਟਰੀ ਦਾ ਟੌਪ ਗਾਇਕ ਸੀ। ਉਸ ਦੇ ਗਾਣੇ ਅੱਜ ਵੀ ਸਦਾਬਹਾਰ ਹਨ। ਪਰ 8 ਮਾਰਚ 1988 ਨੂੰ ਗਾਇਕੀ ਦੀ ਦੁਨੀਆ ਦਾ ਇਹ ਚਮਕਦਾਰ ਸਿਤਾਰਾ ਹਮੇਸ਼ਾ ਲਈ ਟੁੱਟ ਗਿਆ। 8 ਮਾਰਚ ਦਾ ਉਹ ਕਾਲਾ ਦਿਨ ਕੋਈ ਨਹੀਂ ਭੁੱਲ ਸਕਦਾ, ਜਦੋਂ ਚਮਕੀਲਾ ਤੇ ਉਸ ਦੀ ਪਤਨੀ ਅਮਰਜੋਤ ਨੂੰ ਬੇਰਹਿਮੀ ਨਾਲ ਗੋਲੀਆਂ ਨਾਲ ਭੁੰਨਿਆ ਗਿਆ ਸੀ। ਹੁਣ ਤੱਕ ਚਮਕੀਲੇ ਦੀ ਮੌਤ ਨੂੰ ਲੈਕੇ ਜ਼ਿਆਦਾਤਰ ਕਿਸੇ ਨੇ ਗੱਲ ਨਹੀਂ ਕੀਤੀ। ਹਾਲ ਹੀ ਗਾਇਕਾ ਊਸ਼ਾ ਕਿਰਨ ਨੇ ਚਮਕੀਲਾ ਦੀ ਮੌਤ ਨੂੰ ਲੈਕੇ ਕਈ ਖੁਲਾਸੇ ਕੀਤੇ ਸੀ।
ਇਸ ਤੋਂ ਬਾਅਦ ਹੁਣ ਇੱਕ ਹੋਰ ਸ਼ਖਸ ਨੇ ਚਮਕੀਲੇ ਦੀ ਮੌਤ ਨੂੰ ਲੈਕੇ ਅਜਿਹੇ ਖੁਲਾਸੇ ਕੀਤੇ, ਜੋ ਤੁਹਾਨੂੰ ਹੈਰਾਨ ਕਰ ਦੇਣਗੇ। ਇਹ ਸ਼ਖਸ ਕੋਈ ਹੋਰ ਨਹੀਂ, ਸਗੋਂ ਗਾਇਕ ਰਣਜੀਤ ਮਨੀ ਹੈ। ਉਸ ਨੇ ਚਮਕੀਲੇ ਦੀ ਮੌਤ ਤੋਂ ਬਾਅਦ ਦੇ ਭਿਆਨਕ ਮੰਜ਼ਰ ਬਾਰੇ ਕਈ ਗੱਲਾਂ ਦੱਸੀਆਂ ਹਨ। ਇਸ ਦੇ ਨਾਲ ਨਾਲ ਉਸ ਨੇ ਇਹ ਵੀ ਦੱਸਿਆ ਕਿ ਚਮਕੀਲੇ ਨੂੰ ਕਲਾਕਾਰਾਂ ਨੇ ਕਿਸ ਤਰ੍ਹਾਂ ਮਰਵਾਇਆ ਸੀ।
ਰਣਜੀਤ ਮਨੀ ਨੇ ਕਿਹਾ, 'ਚਮਕੀਲਾ ਦੀ ਮੌਤ ਵਾਲਾ ਦਿਨ ਬੇਹੱਦ ਭਿਆਨਕ ਸੀ। ਕਈ ਕਲਾਕਾਰ ਪੰਜਾਬ ਛੱਡ ਕੇ ਭੱਜ ਗਏ ਸੀ। ਇਹੀ ਨਹੀਂ ਕਈ ਦਿੱਗਜ ਕਲਾਕਾਰ ਵੀ ਡਰਦੇ ਮਾਰੇ ਭੱਜ ਗਏ ਸੀ। ਜਿਹੜੇ ਕਲਾਕਾਰ ਪੰਜਾਬ 'ਚ ਸੀ, ਉਹ ਚਮਕੀਲੇ ਦੇ ਸਸਕਾਰ 'ਤੇ ਵੀ ਨਹੀਂ ਆਏ, ਜਿਹੜੇ ਕਲਾਕਾਰ ਆਏ ਉਨ੍ਹਾਂ ਨੇ ਆਪਣੇ ਮੂੰਹ ਢਕੇ ਹੋਏ ਸੀ ਕਿ ਕਿਤੇ ਉਨ੍ਹਾਂ ਨੂੰ ਕੋਈ ਪਛਾਣ ਨਾ ਲਵੇ।' ਇਸ ਦੇ ਨਾਲ ਨਾਲ ਮਨੀ ਨੇ ਇਹ ਵੀ ਦੱਸਿਆ ਕਿ ਦਿੱਗਜ ਕਲਾਕਾਰਾਂ ਦਾ ਚਮਕੀਲੇ ਦੀ ਮੌਤ 'ਚ ਕਿਵੇਂ ਹੱਥ ਸੀ। ਉਸ ਨੇ ਕਿਹਾ, 'ਕਿਸੇ ਵੀ ਕਲਾਕਾਰ ਦਾ ਚਮਕੀਲੇ ਨੂੰ ਮਰਵਾਉਣ 'ਚ ਸਿੱਧਾ ਹੱਥ ਨਹੀਂ ਸੀ। ਉਹ ਜਦੋਂ ਵੀ ਜਾਕੇ ਖਾੜਕੂਆਂ ਨਾਲ ਬੈਠਦੇ ਸੀ, ਤਾਂ ਹਮੇਸ਼ਾ ਉਨ੍ਹਾਂ ਨੂੰ ਇਹੀ ਕਹਿ ਕੇ ਭੜਕਾਉਂਦੇ ਸੀ ਕਿ ਤੁਸੀਂ ਉਸ ਨੂੰ ਕੁੱਝ ਕਹਿੰਦੇ ਕਿਉਂ ਨਹੀਂ।' ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਚਮਕੀਲਾ ਤੇ ਅਮਰਜੋਤ ਦੀ ਜੋੜੀ ਸਦਾਬਹਾਰ ਤੇ ਅਮਰ ਜੋੜੀ ਹੈ। ਇਸ ਜੋੜੀ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਸੀ। ਚਮਕੀਲੇ ਤੇ ਉਸ ਦੀ ਪਤਨੀ ਅਮਰਜੋਤ ਨੂੰ 8 ਮਾਰਚ 1988 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: 'ਪਠਾਨ' ਤੋਂ ਬਾਅਦ ਜੌਨ ਅਬਰਾਹਮ 'ਧੂਮ 4' 'ਚ ਆਉਣਗੇ ਨਜ਼ਰ, ਪਹਿਲੀ 'ਧੂਮ' 'ਚ ਵੀ ਜੌਨ ਬਣੇ ਸੀ ਵਿਲਨ