![ABP Premium](https://cdn.abplive.com/imagebank/Premium-ad-Icon.png)
Karan Aujla: ਪੰਜਾਬੀ ਸਿੰਗਰ ਕਰਨ ਔਜਲਾ ਦਾ ਨਵਾਂ ਗਾਣਾ 'Winning Speech' ਰਿਲੀਜ਼, ਗੀਤ ਸੁਣ ਫੈਨਜ਼ ਨੇ ਕੀਤੀ ਖੂਬ ਤਾਰੀਫ, ਬੋਲੇ- 'ਐਂਡ ਆ 22...'
Karan Aujla New Song: ਪੰਜਾਬੀ ਸਿੰਗਰ ਕਰਨ ਔਜਲਾ ਇੱਕ ਵਾਰ ਸੁਰਖੀਆਂ 'ਚ ਹੈ। ਗਾਇਕ ਦੇ ਲਗਾਤਾਰ ਦੋ ਗਾਣੇ 'Goin Off' ਤੇ 'Winning Speech' ਰਿਲੀਜ਼ ਹੋਏ ਹਨ ਅਤੇ ਇਨ੍ਹਾਂ ਦੋਵੇਂ ਹੀ ਗੀਤਾਂ ਨੇ ਧਮਾਲ ਮਚਾ ਦਿੱਤੀ ਹੈ।
![Karan Aujla: ਪੰਜਾਬੀ ਸਿੰਗਰ ਕਰਨ ਔਜਲਾ ਦਾ ਨਵਾਂ ਗਾਣਾ 'Winning Speech' ਰਿਲੀਜ਼, ਗੀਤ ਸੁਣ ਫੈਨਜ਼ ਨੇ ਕੀਤੀ ਖੂਬ ਤਾਰੀਫ, ਬੋਲੇ- 'ਐਂਡ ਆ 22...' punjabi singer karan aujla new song winning speech out now watch here Karan Aujla: ਪੰਜਾਬੀ ਸਿੰਗਰ ਕਰਨ ਔਜਲਾ ਦਾ ਨਵਾਂ ਗਾਣਾ 'Winning Speech' ਰਿਲੀਜ਼, ਗੀਤ ਸੁਣ ਫੈਨਜ਼ ਨੇ ਕੀਤੀ ਖੂਬ ਤਾਰੀਫ, ਬੋਲੇ- 'ਐਂਡ ਆ 22...'](https://feeds.abplive.com/onecms/images/uploaded-images/2024/05/17/5ceb84856d4eaca5db6865f88a6f178b1715935549429469_original.png?impolicy=abp_cdn&imwidth=1200&height=675)
Karan Aujla New Song Winning Speech Out Now: ਪੰਜਾਬੀ ਸਿੰਗਰ ਕਰਨ ਔਜਲਾ ਇੱਕ ਵਾਰ ਸੁਰਖੀਆਂ 'ਚ ਹੈ। ਗਾਇਕ ਦੇ ਲਗਾਤਾਰ ਦੋ ਗਾਣੇ 'Goin Off' ਤੇ 'Winning Speech' ਰਿਲੀਜ਼ ਹੋਏ ਹਨ ਅਤੇ ਇਨ੍ਹਾਂ ਦੋਵੇਂ ਹੀ ਗੀਤਾਂ ਨੇ ਧਮਾਲ ਮਚਾ ਦਿੱਤੀ ਹੈ। ਇਨ੍ਹਾਂ ਵਿੱਚੋਂ ਗਾਣਾ 'ਵਿਨਿੰਗ ਸਪੀਚ' ਬੀਤੇ ਦਿਨੀਂ ਰਿਲੀਜ਼ ਹੋਇਆ ਹੈ, ਜਿਸ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗਾਣੇ ਦੇ ਬੋਲ ਬਹੁਤ ਵਧੀਆ ਹਨ ਤੇ ਨਾਲ ਹੀ ਕੈਚੀ ਮਿਊਜ਼ਿਕ ਵੀ ਦਿਲ ਜਿੱਤਣ ਵਾਲਾ ਹੈ।
ਇਸ ਦੇ ਨਾਲ ਨਾਲ ਇੱਕ ਹੋਰ ਖਾਸ ਚੀਜ਼ ਕਰਕੇ ਔਜਲੇ ਦਾ ਇਹ ਗੀਤ ਚਰਚਾ 'ਚ ਬਣਿਆ ਹੋਇਆ ਹੈ। ਉਹ ਇਹ ਹੈ ਕਿ ਗਇਕ ਨੇ ਇਸ ਗਾਣੇ 'ਚ 35 ਸਾਲ ਪੁਰਾਣੀ ਸ਼ਰਟ ਪਹਿਨੀ ਹੈ, ਜੋ ਕਿ ਉਸ ਦੇ ਪਿਤਾ ਦੀ ਹੈ। ਇਸ ਬਾਰੇ ਪਹਿਲਾਂ ਵੀ ਕਰਨ ਔਜਲਾ ਨੇ ਵੀਡੀਓ ਸ਼ੇਅਰ ਕਰ ਦੱਸਿਆ ਸੀ। ਆਪਣੇ ਬਾਪੂ ਦੀ ਸ਼ਰਟ ਦਾ ਜ਼ਿਕਰ ਉਸ ਨੇ ਆਪਣੇ ਇਸ ਗਾਣੇ 'ਚ ਵੀ ਕੀਤਾ ਹੈ। ਇਸ ਗਾਣੇ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਫੈਨਜ਼ ਕਮੈਂਟ ਕਰਕੇ ਇਸ ਗੀਤ 'ਤੇ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ।
View this post on Instagram
ਦੇਖੋ ਪੂਰਾ ਗਾਣਾ:
ਕਾਬਿਲੇਗ਼ੌਰ ਹੈ ਕਿ ਕਰਨ ਔਜਲਾ ਨੂੰ ਹਿੱਟ ਗੀਤਾਂ ਦੀ ਮਸ਼ੀਨ ਕਿਹਾ ਜਾਂਦਾ ਹੈ। ਉਹ ਅੱਜ ਦੀ ਤਰੀਕ 'ਚ ਪੰਜਾਬੀ ਇੰਡਸਟਰੀ ਦਾ ਟੌਪ ਦਾ ਗਾਇਕ ਹੈ। ਉਸ ਦੇ ਸਾਹਮਣੇ ਦੂਰ ਦੂਰ ਤੱਕ ਕੋਈ ਦੂਜਾ ਗਾਇਕ ਨਜ਼ਰ ਨਹੀਂ ਆਉਂਦਾ। ਵਰਕਫਰੰਟ ਦੀ ਗੱਲ ਕਰੀਏ ਤਾਂ ਕਰਨ ਔਜਲਾ ਪੰਜਾਬੀ ਇੰਡਸਟਰੀ 'ਚ ਕਾਫੀ ਜ਼ਿਆਦਾ ਐਕਟਿਵ ਰਹਿੰਦਾ ਹੈ। ਉਹ ਆਪਣੇ ਨਵੇਂ ਗੀਤਾਂ ਨਾਲ ਫੈਨਜ਼ ਦਾ ਮਨੋਰੰਜਨ ਕਰਦਾ ਰਹਿੰਦਾ ਹੈ। ਪਿਛਲੇ ਸਾਲ ਕਰਨ ਔਜਲਾ ਦੀਆਂ ਦੋ ਐਲਬਮਾਂ 'ਮੇਕਿੰਗ ਮੈਮਰੀਜ਼' ਤੇ 'ਸਟ੍ਰੀਟ ਡਰੀਮਜ਼' ਰਿਲੀਜ਼ ਹੋਈਆਂ ਸੀ, ਜੋ ਕਿ ਬਲਾਕਬਸਟਰ ਰਹੀਆਂ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)