Kulwinder Billa: ਕੁਲਵਿੰਦਰ ਬਿੱਲਾ ਨੇ ਪਤਨੀ ਰਾਵੀ ਕੌਰ ਨਾਲ ਮਨਾਈ ਵਿਆਹ ਦੀ ਵਰ੍ਹੇਗੰਢ, ਦੇਖੋ ਤਸਵੀਰਾਂ
Kulwinder Billa Wedding Anniversary: ਕੁਲਵਿੰਦਰ ਬਿੱਲਾ ਨੇ ਹਾਲ ਹੀ 'ਚ ਪਤਨੀ ਰਾਵੀ ਕੌਰ ਨਾਲ ਵਿਆਹ ਦੀ ਵਰ੍ਹੇਗੰਢ ਮਨਾਈ। ਜਿਸ ਦੀ ਤਸਵੀਰਾਂ ਸਾਹਮਣੇ ਆਈਆਂ ਹਨ। ਤਸਵੀਰਾਂ 'ਚ ਬਿੱਲਾ ਆਪਣੀ ਪਤਨੀ ਰਾਵੀ ਤੇ ਧੀ ਸਾਂਝ ਕੌਰ ਨਾਲ ਨਜ਼ਰ ਆ ਰਹੇ ਹਨ

Kulwinder Billa Marriage Anniversary: ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਸਿੰਗਰ ਆਪਣੀ ਦਮਦਾਰ ਗਾਇਕੀ ਦੇ ਨਾਲ ਲੱਖਾਂ ਦਿਲਾਂ 'ਤੇ ਰਾਜ ਕਰ ਰਿਹਾ ਹੈ। ਬਿੱਲਾ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਇਸ ਦੇ ਨਾਲ ਨਾਲ ਬਿੱਲਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਆਪਣੇ ਨਾਲ ਜੁੜੀ ਛੋਟੀ ਵੱਡੀ ਅਪਡੇਟ ਫੈਨਜ਼ ਨਾਲ ਸ਼ੇਅਰ ਕਰਦੇ ਹਨ, ਪਰ ਗਾਇਕ ਆਪਣੇ ਪਰਿਵਾਰ ਨੂੰ ਲਾਈਮਲਾਈਟ ਤੋਂ ਦੂਰ ਰੱਖਦਾ ਹੈ।
ਕੁਲਵਿੰਦਰ ਬਿੱਲਾ ਨੇ ਹਾਲ ਹੀ 'ਚ ਪਤਨੀ ਰਾਵੀ ਕੌਰ ਦੇ ਨਾਲ ਵਿਆਹ ਦੀ ਵਰ੍ਹੇਗੰਢ ਮਨਾਈ ਹੈ। ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਤਸਵੀਰਾਂ 'ਚ ਬਿੱਲਾ ਆਪਣੀ ਪਤਨੀ ਰਾਵੀ ਤੇ ਧੀ ਸਾਂਝ ਕੌਰ ਨਾਲ ਨਜ਼ਰ ਆ ਰਹੇ ਹਨ। ਉਨ੍ਹਾਂ ਦੀਆਂ ਤਵਸਵੀਰਾਂ ਨੂੰ ਫੈਨਜ਼ ਕਾਫੀ ਪਿਆਰ ਦੇ ਰਹੇ ਹਨ। ਦੇਖੋ ਤਸਵੀਰਾਂ:
View this post on Instagram
ਜਸਬੀਰ ਜੱਸੀ ਨੇ ਦਿੱਤੀ ਵਧਾਈ
ਪੰਜਾਬੀ ਗਾਇਕ ਜਸਬੀਰ ਜੱਸੀ ਨੇ ਵੀ ਕੁਲਵਿੰਦਰ ਬਿੱਲਾ ਨੂੰ ਵਿਆਹ ਦੀ ਵਰ੍ਹੇਗੰਢ ਦੀ ਵਧਾਈ ਦਿੱਤੀ ਹੈ। ਜੱਸੀ ਨੇ ਬਿੱਲਾ ਤੇ ਉਸ ਦੀ ਪਤਨੀ ਨਾਲ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਜੋੜੇ ਨੂੰ ਵਧਾਈ ਦਿੱਤੀ।
View this post on Instagram
ਕਾਬਿਲੇਗ਼ੌਰ ਹੈ ਕਿ ਕੁਲਵਿੰਦਰ ਬਿੱਲਾ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ 'ਚੋਂ ਇੱਕ ਹੈ। ਉਸ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗੀਤ ਦਿੱਤੇ ਹਨ।






















