Mankirt Aulakh: ਸਿਆਸਤ 'ਚ ਸਰਗਰਮ ਹੋਇਆ ਪੰਜਾਬੀ ਸਿੰਗਰ ਮਨਕੀਰਤ ਔਲਖ, ਇਸ ਸਿਆਸੀ ਪਾਰਟੀ ਦਾ ਬਣਿਆ ਸਟਾਰ ਪ੍ਰਚਾਰਕ, ਕਰ ਰਿਹਾ ਚੋਣ ਪ੍ਰਚਾਰ
Mankirt Aulakh Video: ਇੰਨੀਂ ਦਿਨੀਂ ਮਨਕੀਰਤ ਔਲਖ ਸਿਆਸਤ 'ਚ ਕਾਫੀ ਸਰਗਰਮ ਹੈ। ਉਹ ਹਰਿਆਣਾ ਦੀ ਸਿਆਸੀ ਪਾਰਟੀ ਇਨੈਲੋ ਯਾਨਿ ਇੰਡੀਅਨ ਨੈਸ਼ਨਲ ਲੋਕ ਦਲ ਦਾ ਸਟਾਰ ਪ੍ਰਚਾਰਕ ਬਣਿਆ ਹੋਇਆ ਹੈ।
Mankirt Aulakh Video: ਪੰਜਾਬੀ ਸਿੰਗਰ ਮਨਕੀਰਤ ਔਲਖ ਅਕਸਰ ਹੀ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਉਸ ਦੇ ਹਾਲ ਹੀ 'ਚ ਬੈਕ ਟੂ ਬੈਕ 3 ਗਾਣੇ ਸੁਪਰਹਿੱਟ ਹੋਏ ਹਨ। ਇਸ ਤੋਂ ਇਲਾਵਾ ਗਾਇਕ ਅੱਜ ਕੱਲ੍ਹ ਆਪਣੀਆਂ ਗਤੀਵਿਧੀਆਂ ਕਰਕੇ ਵੀ ਲਾਈਮਲਾਈਟ 'ਚ ਬਣਿਆ ਹੋਇਆ ਹੈ।
ਦਰਅਸਲ, ਇੰਨੀਂ ਦਿਨੀਂ ਮਨਕੀਰਤ ਔਲਖ ਸਿਆਸਤ 'ਚ ਕਾਫੀ ਸਰਗਰਮ ਹੈ। ਉਹ ਹਰਿਆਣਾ ਦੀ ਸਿਆਸੀ ਪਾਰਟੀ ਇਨੈਲੋ ਯਾਨਿ ਇੰਡੀਅਨ ਨੈਸ਼ਨਲ ਲੋਕ ਦਲ ਦਾ ਸਟਾਰ ਪ੍ਰਚਾਰਕ ਬਣਿਆ ਹੋਇਆ ਹੈ। ਉਹ ਇਨੈਲੋ ਦੇ ਲੋਕ ਸਭਾ ਉਮੀਦਵਾਰ ਅਭੈ ਸਿੰਘ ਚੌਟਾਲਾ ਲਈ ਚੋਣ ਪ੍ਰਚਾਰ ਕਰ ਰਿਹਾ ਹੈ। ਇਹੀ ਨਹੀਂ ਮਨਕੀਰਤ ਅਭੈ ਸਿੰਘ ਚੌਟਲਾ ਦੇ ਰੋਡ ਸ਼ੋਅ 'ਚ ਵੀ ਨਜ਼ਰ ਆਇਆ ਅਤੇ ਗਾਇਕ ਨੇ ਸਿਆਸੀ ਆਗੂ ਦੇ ਲਈ ਵੋਟਾਂ ਦੀ ਅਪੀਲ ਵੀ ਕੀਤੀ।
ਇਸ ਦਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਦੱਸ ਦਈਏ ਕਿ ਗਾਇਕ ਨੇ ਖੁਦ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਸ਼ੇਅਰ ਕੀਤਾ ਸੀ ਅਤੇ ਚੌਟਾਲਾ ਲਈ ਵੋਟ ਕਰਨ ਦੀ ਅਪੀਲ ਕੀਤੀ ਸੀ। ਦੇਖੋ ਇਹ ਵੀਡੀਓ:
View this post on Instagram
ਦੱਸ ਦਈਏ ਕਿ ਦੇਸ਼ ਭਰ 'ਚ ਲੋਕ ਸਭਾ ਚੋਣਾਂ ਨੂੰ ਲੈਕੇ ਮਾਹੌਲ ਭਖਿਆ ਹੋਇਆ ਹੈ। ਹਰ ਸਿਆਸੀ ਪਾਰਟੀ ਜ਼ੋਰ ਸ਼ੋਰ ਨਾਲ ਚੋਣ ਪ੍ਰਚਾਰ ਕਰ ਰਹੀ ਹੈ। ਇਸ ਦੇ ਲਈ ਪਾਰਟੀਆਂ ਫਿਲਮ ਸਟਾਰਜ਼ ਨੂੰ ਵੀ ਚੋਣ ਪ੍ਰਚਾਰਕ ਬਣਾ ਰਹੀਆਂ ਹਨ। ਦੱਸ ਦਈਏ ਕਿ ਮਨਕੀਰਤ ਔਲਖ ਦਾ ਹਰਿਆਣਾ ਨਾਲ ਡੂੰਘਾ ਰਿਸ਼ਤਾ ਹੈ। ਉਹ ਹਰਿਆਣਾ ਦੀ ਜੰਮਪਲ ਹੈ ਅਤੇ ਹਰਿਆਣਾ ਦੀ ਮਿਊਜ਼ਿਕ ਇੰਡਸਟਰੀ 'ਚ ਵੀ ਕਾਫੀ ਐਕਟਿਵ ਹੈ। ਇਸ ਕਰਕੇ ਉਹ ਹਰਿਆਣਾ ਦੀ ਸਿਆਸਤ 'ਚ ਸਰਗਰਮ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਨਾਲ ਮਨਕੀਰਤ ਔਲਖ ਦਾ ਹਰਿਆਣਾ 'ਚ ਕਾਫੀ ਮਜ਼ਬੂਤ ਫੈਨ ਬੇਸ ਹੈ।