ਪੜਚੋਲ ਕਰੋ

Punjab Election ਜ਼ਿਮਨੀ ਚੋਣਾਂ ਦੇ ਪ੍ਰਚਾਰ 'ਤੇ ਅੱਜ ਤੋਂ ਬ੍ਰੇਕ, 'ਆਪ' ਦੀ ਅਗਨੀ ਪ੍ਰੀਖਿਆ, ਰਾਜਾ ਵੜਿੰਗ, ਰੰਧਾਵਾ ਤੇ ਮੀਤ ਹੇਅਰ ਦੀ ਇੱਜ਼ਤ ਦਾ ਸਵਾਲ

By Election in Punjab: ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ ਦਾ ਪ੍ਰਚਾਰ ਅੱਜ ਬੰਦ ਹੋ ਜਾਏਗਾ। ਇਸ ਲਈ ਸਿਆਸੀ ਪਾਰਟੀਆਂ ਦੇ ਲੀਡਰ ਆਪਣੇ ਉਮੀਦਵਾਰਾਂ ਦੀ ਜਿੱਤ ਲਈ ਅੱਜ ਆਖਰੀ ਹੰਭਲਾ ਮਾਰਨਗੇ।

By Election in Punjab: ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ ਦਾ ਪ੍ਰਚਾਰ ਅੱਜ ਬੰਦ ਹੋ ਜਾਏਗਾ। ਇਸ ਲਈ ਸਿਆਸੀ ਪਾਰਟੀਆਂ ਦੇ ਲੀਡਰ ਆਪਣੇ ਉਮੀਦਵਾਰਾਂ ਦੀ ਜਿੱਤ ਲਈ ਅੱਜ ਆਖਰੀ ਹੰਭਲਾ ਮਾਰਨਗੇ। ਅੱਜ ਸ਼ਾਮ ਨੂੰ ਜ਼ਿਮਨੀ ਚੋਣਾਂ ਲਈ ਪ੍ਰਚਾਰ ਬੰਦ ਹੋ ਜਾਵੇਗਾ ਤੇ 20 ਨਵੰਬਰ ਨੂੰ ਵਿਧਾਨ ਸਭਾ ਹਲਕਿਆਂ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਤੇ ਚੱਬੇਵਾਲ ’ਚ ਵੋਟਾਂ ਪੈਣਗੀਆਂ। ਇਨ੍ਹਾਂ ਚਾਰੋਂ ਹਲਕਿਆਂ ਦੇ 6.96 ਲੱਖ ਵੋਟਰ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨਗੇ।

ਦੱਸ ਦਈਏ ਕਿ ਚਾਰ ਵਿਧਾਨ ਸਭਾ ਹਲਕਿਆਂ ’ਚ 45 ਉਮੀਦਵਾਰ ਚੋਣ ਲੜ ਰਹੇ ਹਨ ਜਿਨ੍ਹਾਂ ਵਿਚ ਮਹਿਲਾ ਉਮੀਦਵਾਰਾਂ ਦੀ ਗਿਣਤੀ ਸਿਰਫ਼ ਦੋ ਹੈ। ਡੇਰਾ ਬਾਬਾ ਨਾਨਕ ਤੇ ਗਿੱਦੜਬਾਹਾ ਹਲਕੇ ਤੋਂ 14-14 ਉਮੀਦਵਾਰ ਮੈਦਾਨ ਵਿੱਚ ਹਨ ਜਦੋਂਕਿ ਬਰਨਾਲਾ ’ਚ 11 ਅਤੇ ਚੱਬੇਵਾਲ ’ਚ ਸਭ ਤੋਂ ਘੱਟ ਛੇ ਉਮੀਦਵਾਰ ਚੋਣ ਲੜ ਰਹੇ ਹਨ। ਭਾਜਪਾ ਨੇ ਚਾਰੋਂ ਹਲਕਿਆਂ ’ਚ ਦਲ-ਬਦਲੂਆਂ ਨੂੰ ਉਮੀਦਵਾਰ ਬਣਾਇਆ ਹੈ ਜਦੋਂਕਿ ‘ਆਪ’ ਨੇ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਦੇ ਲੜਕੇ ਇਸ਼ਾਂਕ ਕੁਮਾਰ ਨੂੰ ਚੱਬੇਵਾਲ ਤੋਂ ਟਿਕਟ ਦਿੱਤੀ ਹੈ।

ਦਰਅਸਲ ਲੋਕ ਸਭਾ ਚੋਣਾਂ ਵਿੱਚ ਚੰਗਾ ਪ੍ਰਦਰਸ਼ਨ ਨਾ ਰਹਿਣ ਕਰਕੇ ਸੱਤਾਧਿਰ ਆਮ ਆਦਮੀ ਪਾਰਟੀਲਈ ਮੌਜੂਦਾ ਸੀਟਾਂ ਬੇਹੱਦ ਵੱਕਾਰੀ ਹਨ। ਦੂਜੇ ਪਾਸੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਗਿੱਦੜਬਾਹਾ ਸੀਟ ਬੇਹੱਦ ਅਹਿਮ ਹੈ ਕਿਉਂਕਿ ਇੱਥੋਂ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਚੋਣ ਮੈਦਾਨ ਵਿੱਚ ਹੈ। ਹਲਕਾ ਡੇਰਾ ਬਾਬਾ ਨਾਨਕ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਚੋਣ ਮੈਦਾਨ ਵਿੱਚ ਹੈ। 

ਦੱਸ ਦਈਏ ਕਿ ਸਭ ਤੋਂ ਦਿਲਚਸਪ ਮੁਕਾਬਲਾ ਬਰਨਾਲਾ ਦਾ ਹੈ ਜਿੱਥੋਂ ਦੀ ਚੋਣ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਲਈ ਸਭ ਤੋਂ ਅਹਿਮ ਹੈ। ਮੀਤ ਹੇਅਰ ਨੇ ਆਪਣੇ ਨੇੜਲੇ ਹਰਿੰਦਰ ਸਿੰਘ ਧਾਲੀਵਾਲ ਨੂੰ ਉਮੀਦਵਾਰ ਬਣਾਇਆ ਹੈ। ਇੱਥੋਂ ਬਾਗ਼ੀ ਉਮੀਦਵਾਰ ਗੁਰਦੀਪ ਸਿੰਘ ਬਾਠ ਨੇ ਸੱਤਾਧਾਰੀ ਧਿਰ ਦੀ ਖੇਡ ਵਿਗਾੜ ਰੱਖੀ ਹੈ। ਪ੍ਰਮੁੱਖ ਪਾਰਟੀਆਂ ਤੋਂ ਬਿਨਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਹਲਕਾ ਗਿੱਦੜਬਾਹਾ ਤੋਂ ਉਮੀਦਵਾਰ ਸੁਖਰਾਜ ਸਿੰਘ ਨਿਆਮੀਵਾਲਾ ਮੈਦਾਨ ਵਿਚ ਹਨ ਜੋ ਬਹਿਬਲ ਗੋਲੀ ਕਾਂਡ ਵਿਚ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਦਾ ਸਪੁੱਤਰ ਹੈ। ਇਸ ਪਾਰਟੀ ਦੇ ਹਲਕਾ ਬਰਨਾਲਾ ਤੋਂ ਉਮੀਦਵਾਰ ਗੋਵਿੰਦ ਸਿੰਘ ਸੰਧੂ ਹਨ ਜੋ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਹਨ।

ਜ਼ਿਮਨੀ ਚੋਣਾਂ ਵਿੱਚ ਪ੍ਰਚਾਰ ’ਚ ਜੁਟੇ ਵੱਡੇ ਆਗੂਆਂ ਦੀ ਗੱਲ ਕਰੀਏ ਤਾਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਚਾਰੋ ਹਲਕਿਆਂ ਵਿਚ ਪ੍ਰਚਾਰ ਕੀਤਾ ਹੈ ਜਦੋਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਰ ਹਲਕੇ ਵਿੱਚ ਕਈ-ਕਈ ਗੇੜੇ ਲਗਾ ਦਿੱਤੇ ਹਨ। ਕਾਂਗਰਸ ਪਾਰਟੀ ਦਾ ਕੌਮੀ ਪੱਧਰ ਦਾ ਕੋਈ ਨੇਤਾ ਪ੍ਰਚਾਰ ਲਈ ਸੂਬੇ ’ਚ ਨਹੀਂ ਆਇਆ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਖ਼ੁਦ ਗਿੱਦੜਬਾਹਾ ਵਿੱਚ ਫਸ ਕੇ ਰਹਿ ਗਏ ਹਨ ਤੇ ਉਨ੍ਹਾਂ ਨੇ ਸਿਰਫ਼ ਇੱਕ ਦਿਨ ਬਰਨਾਲਾ ਹਲਕੇ ਵਿੱਚ ਪ੍ਰਚਾਰ ਕੀਤਾ ਹੈ।

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਾਰੇ ਹਲਕਿਆਂ ਵਿੱਚ ਚੋਣ ਪ੍ਰਚਾਰ ਕੀਤਾ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਚੋਣ ਪ੍ਰਚਾਰ ਵਿਚ ਭਰਵੀਂ ਹਾਜ਼ਰੀ ਲਵਾਈ ਹੈ। ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਦੇਵੇਂਦਰ ਯਾਦਵ ਦਾ ਚਿਹਰਾ ਬਹੁਤਾ ਕਿਧਰੇ ਨਜ਼ਰ ਨਹੀਂ ਆਇਆ। ਭਾਜਪਾ ਦੇ ਚੋਣ ਪ੍ਰਚਾਰ ਵਾਸਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਤੇ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਈ ਹਲਕਿਆਂ ਵਿਚ ਗੇੜਾ ਲਾਇਆ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਤਾਂ ਚੋਣ ਪ੍ਰਚਾਰ ਤੋਂ ਦੂਰ ਹੀ ਰਹੇ ਪਰ ਸਥਾਨਕ ਆਗੂਆਂ ਨੇ ਹਰ ਹਲਕੇ ਵਿੱਚ ਮੋਰਚਾ ਸੰਭਾਲਿਆ ਹੋਇਆ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਡੱਲੇਵਾਲ ਨੂੰ ਮਿਲੇ ਪੰਜਾਬ ਪੁਲਿਸ ਦੇ DGP ਗੌਰਵ ਯਾਦਵ, ਵੇਖੋ ਤਸਵੀਰਾਂ
ਡੱਲੇਵਾਲ ਨੂੰ ਮਿਲੇ ਪੰਜਾਬ ਪੁਲਿਸ ਦੇ DGP ਗੌਰਵ ਯਾਦਵ, ਵੇਖੋ ਤਸਵੀਰਾਂ
Farmers Protest: ਪੰਜਾਬ ਦੇ ਕਿਸਾਨਾਂ ਨੂੰ ਮਿਲੇਗਾ ਹਰਿਆਣਾ ਦਾ ਸਾਥ, ਡੱਲੇਵਾਲ ਨੂੰ ਮਿਲਣਗੇ ਗੁਰਨਾਮ ਸਿੰਘ ਚੜੂਨੀ, ਹੋ ਸਕਦਾ ਵੱਡਾ ਐਲਾਨ
Farmers Protest: ਪੰਜਾਬ ਦੇ ਕਿਸਾਨਾਂ ਨੂੰ ਮਿਲੇਗਾ ਹਰਿਆਣਾ ਦਾ ਸਾਥ, ਡੱਲੇਵਾਲ ਨੂੰ ਮਿਲਣਗੇ ਗੁਰਨਾਮ ਸਿੰਘ ਚੜੂਨੀ, ਹੋ ਸਕਦਾ ਵੱਡਾ ਐਲਾਨ
PF ਖਾਤੇ 'ਚ ਹੁਣ ਤੱਕ ਕਿੰਨੇ ਪੈਸੇ ਹੋਏ ਜਮ੍ਹਾ, ਇਦਾਂ ਕਰੋ ਪਤਾ, ਜਾਣੋ ਸੌਖਾ ਤਰੀਕਾ
PF ਖਾਤੇ 'ਚ ਹੁਣ ਤੱਕ ਕਿੰਨੇ ਪੈਸੇ ਹੋਏ ਜਮ੍ਹਾ, ਇਦਾਂ ਕਰੋ ਪਤਾ, ਜਾਣੋ ਸੌਖਾ ਤਰੀਕਾ
Punjabi Singer: ਮਸ਼ਹੂਰ ਪੰਜਾਬੀ ਗਾਇਕ ਦੇ ਖੁੱਲ੍ਹੇ ਸਾਰੇ ਭੇਦ, ਪੰਜਾਬੀਆਂ ਵਿਚਾਲੇ ਮੱਚੀ ਹਲਚਲ, FIR ਦਰਜ
Punjabi Singer: ਮਸ਼ਹੂਰ ਪੰਜਾਬੀ ਗਾਇਕ ਦੇ ਖੁੱਲ੍ਹੇ ਸਾਰੇ ਭੇਦ, ਪੰਜਾਬੀਆਂ ਵਿਚਾਲੇ ਮੱਚੀ ਹਲਚਲ, FIR ਦਰਜ
Advertisement
ABP Premium

ਵੀਡੀਓਜ਼

ਡੱਲੇਵਾਲ ਨੇ ਹਾਲ਼ਤ ਨਾਜੁਕ, ਡੱਲੇਵਾਲ ਨੇ ਕਹਿ ਦਿੱਤੀ ਵੱਡੀ ਗੱਲ਼18 ਕਿਸਾਨ ਹੋਏ ਜ਼ਖਮੀ, 1 ਕਿਸਾਨ ਦੀ ਅੱਖ ਵਿੱਚ ਲੱਗੀ ਗੋਲੀ |Farmers Protest | Shambhu Border|ਕਿਸਾਨਾਂ ਦਾ ਤੀਜਾ ਜੱਥਾ ਸ਼ੰਭੂ ਮੌਰਚੇ 'ਚ ਵਾਪਸ  ਪਰਤਿਆ |Abp Sanjha|Farmers Protest | Shambhu Border| 101 ਕਿਸਾਨਾਂ ਦਾ ਜੱਥਾ ਤੀਜੀ ਵਾਰ ਹੋਇਆ ਅਸਫ਼ਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਡੱਲੇਵਾਲ ਨੂੰ ਮਿਲੇ ਪੰਜਾਬ ਪੁਲਿਸ ਦੇ DGP ਗੌਰਵ ਯਾਦਵ, ਵੇਖੋ ਤਸਵੀਰਾਂ
ਡੱਲੇਵਾਲ ਨੂੰ ਮਿਲੇ ਪੰਜਾਬ ਪੁਲਿਸ ਦੇ DGP ਗੌਰਵ ਯਾਦਵ, ਵੇਖੋ ਤਸਵੀਰਾਂ
Farmers Protest: ਪੰਜਾਬ ਦੇ ਕਿਸਾਨਾਂ ਨੂੰ ਮਿਲੇਗਾ ਹਰਿਆਣਾ ਦਾ ਸਾਥ, ਡੱਲੇਵਾਲ ਨੂੰ ਮਿਲਣਗੇ ਗੁਰਨਾਮ ਸਿੰਘ ਚੜੂਨੀ, ਹੋ ਸਕਦਾ ਵੱਡਾ ਐਲਾਨ
Farmers Protest: ਪੰਜਾਬ ਦੇ ਕਿਸਾਨਾਂ ਨੂੰ ਮਿਲੇਗਾ ਹਰਿਆਣਾ ਦਾ ਸਾਥ, ਡੱਲੇਵਾਲ ਨੂੰ ਮਿਲਣਗੇ ਗੁਰਨਾਮ ਸਿੰਘ ਚੜੂਨੀ, ਹੋ ਸਕਦਾ ਵੱਡਾ ਐਲਾਨ
PF ਖਾਤੇ 'ਚ ਹੁਣ ਤੱਕ ਕਿੰਨੇ ਪੈਸੇ ਹੋਏ ਜਮ੍ਹਾ, ਇਦਾਂ ਕਰੋ ਪਤਾ, ਜਾਣੋ ਸੌਖਾ ਤਰੀਕਾ
PF ਖਾਤੇ 'ਚ ਹੁਣ ਤੱਕ ਕਿੰਨੇ ਪੈਸੇ ਹੋਏ ਜਮ੍ਹਾ, ਇਦਾਂ ਕਰੋ ਪਤਾ, ਜਾਣੋ ਸੌਖਾ ਤਰੀਕਾ
Punjabi Singer: ਮਸ਼ਹੂਰ ਪੰਜਾਬੀ ਗਾਇਕ ਦੇ ਖੁੱਲ੍ਹੇ ਸਾਰੇ ਭੇਦ, ਪੰਜਾਬੀਆਂ ਵਿਚਾਲੇ ਮੱਚੀ ਹਲਚਲ, FIR ਦਰਜ
Punjabi Singer: ਮਸ਼ਹੂਰ ਪੰਜਾਬੀ ਗਾਇਕ ਦੇ ਖੁੱਲ੍ਹੇ ਸਾਰੇ ਭੇਦ, ਪੰਜਾਬੀਆਂ ਵਿਚਾਲੇ ਮੱਚੀ ਹਲਚਲ, FIR ਦਰਜ
Sports News: ਸਾਲ ਦੇ ਅੰਤ 'ਚ ਦੋ ਮਹਾਨ ਭਾਰਤੀ ਖਿਡਾਰੀਆਂ ਦੀ ਅਚਾਨਕ ਹੋਈ ਮੌਤ, ਕ੍ਰਿਕਟ ਪ੍ਰੇਮੀਆਂ ਦੀਆਂ ਅੱਖਾਂ ਕਰ ਗਏ ਨਮ
ਸਾਲ ਦੇ ਅੰਤ 'ਚ ਦੋ ਮਹਾਨ ਭਾਰਤੀ ਖਿਡਾਰੀਆਂ ਦੀ ਅਚਾਨਕ ਹੋਈ ਮੌਤ, ਕ੍ਰਿਕਟ ਪ੍ਰੇਮੀਆਂ ਦੀਆਂ ਅੱਖਾਂ ਕਰ ਗਏ ਨਮ
ਪੰਜਾਬ ਪੁਲਿਸ ਦੇ DGP ਗੋਰਵ ਯਾਦਵ ਪਹੁੰਚੇ ਖਨੌਰੀ ਬਾਰਡਰ, ਪੁਲਿਸ ਅਧਿਕਾਰੀਆਂ ਤੇ ਕਿਸਾਨਾਂ ਵਿਚਾਲੇ ਹੋਵੇਗੀ ਮੀਟਿੰਗ
ਪੰਜਾਬ ਪੁਲਿਸ ਦੇ DGP ਗੋਰਵ ਯਾਦਵ ਪਹੁੰਚੇ ਖਨੌਰੀ ਬਾਰਡਰ, ਪੁਲਿਸ ਅਧਿਕਾਰੀਆਂ ਤੇ ਕਿਸਾਨਾਂ ਵਿਚਾਲੇ ਹੋਵੇਗੀ ਮੀਟਿੰਗ
ਡੱਲੇਵਾਲ ਦਾ ਮਰਨ ਵਰਤ 20ਵੇਂ ਦਿਨ 'ਚ ਦਾਖਲ, ਕਿਹਾ- ਸਰਕਾਰ ਦੀਆਂ ਗ਼ਲਤ ਨੀਤੀਆਂ ਕਰਕੇ ਖੁਦਕੁਸ਼ੀ ਕਰ ਰਹੇ ਕਿਸਾਨ
ਡੱਲੇਵਾਲ ਦਾ ਮਰਨ ਵਰਤ 20ਵੇਂ ਦਿਨ 'ਚ ਦਾਖਲ, ਕਿਹਾ- ਸਰਕਾਰ ਦੀਆਂ ਗ਼ਲਤ ਨੀਤੀਆਂ ਕਰਕੇ ਖੁਦਕੁਸ਼ੀ ਕਰ ਰਹੇ ਕਿਸਾਨ
ਹਰਿਆਣਾ ਮਹਿਲਾ ਕਮਿਸ਼ਨ ਦੀ ਉਪ ਮੁਖੀ ਤੇ ਡਰਾਈਵਰ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ
ਹਰਿਆਣਾ ਮਹਿਲਾ ਕਮਿਸ਼ਨ ਦੀ ਉਪ ਮੁਖੀ ਤੇ ਡਰਾਈਵਰ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ
Embed widget