ਮਨਕੀਰਤ ਔਲਖ ਨੇ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਸੋਸ਼ਲ ਮੀਡੀਆ `ਤੇ ਪਾਈ ਪੋਸਟ, ਮੂਸੇਵਾਲਾ ਦੇ ਫ਼ੈਨਜ਼ ਨੇ ਇੰਜ ਕੀਤਾ ਰਿਐਕਟ
Mankirt Aulakh: ਮਨਕੀਰਤ ਔਲਖ ਨੇ ਸਿੱਧੂ ਮੂਸੇਵਾਲਾ ਲਈ ਕੈਂਡਲ ਮਾਰਚ ਕੱਢੇ ਜਾਣ ਵਾਲੀ ਪੋਸਟ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ `ਤੇ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਇਸ ਪੋਸਟ `ਚ ਕੈਪਸ਼ਨ ਲਿਖੀ, "ਸਿੱਧੂ ਮੂਸੇਵਾਲਾ। ਵਾਹਿਗੁਰੂ ਜੀ।"
Mankirt Aulakh Seeks Justice For Sidhu Moosewala: ਪੰਜਾਬੀ ਸਿੰਗਰ ਮਨਕੀਰਤ ਔਲਖ ਇੰਨੀਂ ਦਿਨੀਂ ਪੰਜਾਬ `ਚ ਨਹੀਂ ਹਨ। ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲਣ ਤੋਂ ਬਾਅਦ ਉਹ ਪੰਜਾਬ ਹੀ ਨਹੀਂ ਬਲਕਿ ਦੇਸ਼ ਵੀ ਛੱਡ ਚੁੱਕੇ ਹਨ। ਇਸ ਸਮੇਂ ਉਹ ਕਿੱਥੇ ਹਨ ਕਿਸੇ ਨੂੰ ਨਹੀਂ ਪਤਾ। ਪਰ ਇਸ ਦਰਮਿਆਨ ਔਲਖ ਲਗਾਤਾਰ ਸੁਰਖੀਆਂ `ਚ ਬਣੇ ਹੋਏ ਹਨ।
ਸਿੱਧੂ ਮੂਸੇਵਾਲਾ ਦੇ ਕਤਲ ;ਚ ਨਾਂ ਆਉਣ ਤੋਂ ਬਾਅਦ ਔਲਖ ਸੁਰਖੀਆਂ `ਚ ਆ ਗਏ। ਹਾਲਾਂਕਿ ਉਨ੍ਹਾਂ ਨੂੰ ਪੰਜਾਬ ਪੁਲਿਸ ਵੱਲੋਂ ਕਲੀਨ ਚਿੱਟ ਵੀ ਮਿਲ ਗਈ ਹੈ। ਇਸ ਦੌਰਾਨ ਬੰਬੀਹਾ ਗਰੁੱਪ ਨੇ ਮਨਕੀਰਤ ਔਲਖ ਨੂੰ ਕਈ ਵਾਰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ।
ਹੁਣ ਮਨਕੀਰਤ ਔਲਖ ਨੇ ਸਿੱਧੂ ਮੂਸੇਵਾਲਾ ਲਈ ਕੈਂਡਲ ਮਾਰਚ ਕੱਢੇ ਜਾਣ ਵਾਲੀ ਪੋਸਟ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ `ਤੇ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਇਸ ਪੋਸਟ `ਚ ਕੈਪਸ਼ਨ ਲਿਖੀ, "ਸਿੱਧੂ ਮੂਸੇਵਾਲਾ। ਵਾਹਿਗੁਰੂ ਜੀ।" ਇਸ ਦੇ ਨਾਲ ਹੀ ਉਨ੍ਹਾਂ ਨੇ ਸਿੱਧੂ ਨੂੰ ਇਨਸਾਫ਼ ਦਿਵਾਉਣ ਲਈ ਕੈਂਡਲ ਮਾਰਚ ਕੱਢਣ ਦਾ ਸਮਰਥਨ ਦਿਤਾ ਤੇ ਨਾਲ ਹੀ ਸਿੱਧੂ ਲਈ ਇਨਸਾਫ਼ ਦੀ ਮੰਗ ਵੀ ਕੀਤੀ।
ਇਸ ਪੋਸਟ `ਤੇ ਮੂਸੇਵਾਲਾ ਦੇ ਦੇ ਫ਼ੈਨਜ਼ ਕਿਸ ਤਰ੍ਹਾਂ ਰਿਐਕਟ ਕਰ ਰਹੇ ਹਨ ਇਹ ਕਿਹਾ ਨਹੀਂ ਜਾ ਸਕਦਾ, ਕਿਉੇਂਕਿ ਔਲਖ ਨੇ ਇਹ ਪੋਸਟ ਆਪਣੇ ਇੰਸਟਾਗ੍ਰਾਮ ਆਕਊਂਟ ਦੀ ਸਟੋਰੀ ਤੇ ਸ਼ੇਅਰ ਕੀਤੀ ਹੈ।
View this post on Instagram
ਕਾਬਿਲੇਗ਼ੌਰ ਹੈ ਕਿ ਪਿਛਲੇ ਮਹੀਨੇ ਯਾਨਿ 27 ਜੁਲਾਈ ਨੂੰ ਮਨਕੀਰਤ ਔਲਖ ਨੇ ਆਪਣੇ ਮਰਹੂਮ ਦੋਸਤ ਵਿੱਕੀ ਮਿੱਡੂਖੇੜ ਲਈ ਇੰਸਟਾਗ੍ਰਾਮ ਤੇ ਸਟੋਰੀ ਪਾ ਕੇ ਉਸ ਨੂੰ ਜਨਮਦਿਨ ਵਿਸ਼ ਕੀਤਾ ਸੀ। ਇਸ ਗੱਲ ਤੇ ਮੂਸੇਵਾਲਾ ਦੇ ਫ਼ੈਨਜ਼ ਨੇ ਕਾਫ਼ੀ ਇਤਰਾਜ਼ ਜਤਾਇਆ ਸੀ।