ਮਨਕੀਰਤ ਔਲਖ ਨੇ ਪੋਸਟ ਰਾਹੀਂ ਵਿਰੋਧੀਆਂ ਤੇ ਲਾਇਆ ਨਿਸ਼ਾਨਾ, ਕਿਹਾ- ਸਾਡੀ ਕੋਸ਼ਿਸ਼ ਤਾਂ ਹਰ ਵਾਰ ਦਿਲ ਜਿੱਤਣ ਦੀ ਹੁੰਦੀ
Mankirt Aulakh: ਮਨਕੀਰਤ ਔਲਖ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੇ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆ ਹਨ। ਇਨ੍ਹਾਂ ਤਸਵੀਰਾਂ ਰਾਹੀਂ ਉਹ ਆਪਣੇ ਵਿਰੋਧੀਆਂ `ਤੇ ਤਿੱਖੇ ਹਮਲੇ ਕਰਦੇ ਨਜ਼ਰ ਆ ਰਹੇ ਹਨ।
Mankirt Aulakh Social Media Post: ਪੰਜਾਬੀ ਸਿੰਗਰ ਮਨਕੀਰਤ ਔਲਖ ਕਿਸੇ ਨਾ ਕਿਸੇ ਵਜ੍ਹਾ ਕਰਕੇ ਲਾਈਮ ਲਾਈਟ `ਚ ਬਣੇ ਰਹਿੰਦੇ ਹਨ। ਉਹ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਚਰਚਾ ਦਾ ਵਿਸ਼ਾ ਬਣ ਗਏ ਸੀ। ਪਰ ਪੰਜਾਬੀ ਪੁਲਿਸ ਨੇ ਉਨ੍ਹਾਂ ਨੂੰ ਕਲੀਨ ਚਿੱਟ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਇੰਟਰਵਿਊ `ਚ ਦੱਸਿਆ ਕਿ ਉਹ ਵਿਦੇਸ਼ ਇਸ ਕਰਕੇ ਚਲੇ ਗਏ ਸੀ ਕਿਉਂਕਿ ਜੂਨ ਮਹੀਨੇ `ਚ ਉਨ੍ਹਾਂ ਦੀ ਪਤਨੀ 9 ਮਹੀਨੇ ਦੀ ਗਰਭਵਤੀ ਸੀ। 21 ਜੂਨ ਨੂੰ ਉਨ੍ਹਾਂ ਦੇ ਪੁੱਤਰ ਇਮਤਿਆਜ਼ ਸਿੰਘ ਔਲਖ ਨੇ ਜਨਮ ਲਿਆ।
ਹੁਣ ਮਨਕੀਰਤ ਔਲਖ ਇੱਕ ਵਾਰ ਫ਼ਿਰ ਤੋਂ ਚਰਚਾ ਦਾ ਵਿਸ਼ਾ ਬਣ ਗਏ ਹਨ। ਦਰਅਸਲ, ਸਿੰਗਰ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੇ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆ ਹਨ। ਇਨ੍ਹਾਂ ਤਸਵੀਰਾਂ ਰਾਹੀਂ ਉਹ ਆਪਣੇ ਵਿਰੋਧੀਆਂ `ਤੇ ਤਿੱਖੇ ਹਮਲੇ ਕਰਦੇ ਨਜ਼ਰ ਆ ਰਹੇ ਹਨ। ਫ਼ੋਟੋ ਸ਼ੇਅਰ ਕਰ ਔਲਖ ਨੇ ਕੈਪਸ਼ਨ ਲਿਖੀ, "ਸਿਆਸਤ ਤਾਂ ਉਹ ਲੋਕ ਕਰਦੇ ਨੇ ਜਿੰਨਾਂ ਨੇ ਜੰਗ ਜਿੱਤਣੀ ਹੋਵੇ। ਸਾਡੀ ਕੋਸ਼ਿਸ਼ ਤਾਂ ਹਰ ਵਾਰ ਦਿਲ ਜਿੱਤਣ ਦੀ ਹੁੰਦੀ ਆ।"
View this post on Instagram
ਕੁੱਝ ਹੀ ਦੇਰ ਵਿੱਚ ਮਨਕੀਰਤ ਔਲਖ ਦੀ ਇਸ ਪੋਸਟ ਤੇ ਹਜ਼ਾਰਾਂ ਲਾਈਕ ਤੇ ਕਮੈਂਟ ਆ ਗਏ। ਉਨ੍ਹਾਂ ਦੇ ਚਾਹੁਣ ਵਾਲੇ ਉਨ੍ਹਾਂ ਦੀਆਂ ਨਵੀਆਂ ਤਸਵੀਰਾਂ ਨੂੰ ਦਿਲ ਖੋਲ ਕੇ ਪਿਆਰ ਦੇ ਰਹੇ ਹਨ। ਦਸ ਦਈਏ ਕਿ ਜੂਨ ਮਹੀਨੇ `ਚ ਮਨਕੀਰਤ ਔਲਖ ਕੈਨੇਡਾ ਚਲੇ ਗਏ ਸੀ। ਬੰਬੀਹਾ ਗਰੁੱਪ ਵੱਲੋਂ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਉਨ੍ਹਾਂ ਨੇ ਇਹ ਕਦਮ ਚੁੱਕਿਆ।