![ABP Premium](https://cdn.abplive.com/imagebank/Premium-ad-Icon.png)
Miss Pooja: ਮਿਸ ਪੂਜਾ ਨੇ ਹੋਲੀ 'ਤੇ ਫੈਨਜ਼ ਨੂੰ ਦਿੱਤਾ ਤੋਹਫਾ, ਨਵੀਂ ਐਲਬਮ 'ਮਰਜਾਣਿਆ' ਦਾ ਕੀਤਾ ਐਲਾਨ
Miss Pooja New EP: ਮਿਸ ਪੂਜਾ ਨੇ ਹੋਲੀ ਦੇ ਤਿਓਹਾਰ ਮੌਕੇ ਆਪਣੇ ਫੈਨਜ਼ ਨੂੰ ਇੱਕ ਹੋਰ ਤੋਹਫਾ ਦੇ ਦਿੱਤਾ ਹੈ। ਦਰਅਸਲ, ਗਾਇਕਾ ਨੇ ਆਪਣੀ ਈਪੀ ਯਾਨਿ ਮਿੰਨੀ ਐਲਬਮ ਦਾ ਐਲਾਨ ਕੀਤਾ ਹੈ। ਇਸ ਐਲਬਮ ਦਾ ਨਾਂ ਹੈ 'ਮਰਜਾਣਿਆ'
![Miss Pooja: ਮਿਸ ਪੂਜਾ ਨੇ ਹੋਲੀ 'ਤੇ ਫੈਨਜ਼ ਨੂੰ ਦਿੱਤਾ ਤੋਹਫਾ, ਨਵੀਂ ਐਲਬਮ 'ਮਰਜਾਣਿਆ' ਦਾ ਕੀਤਾ ਐਲਾਨ punjabi singer miss pooja announces her new ap marjaneya check release date here Miss Pooja: ਮਿਸ ਪੂਜਾ ਨੇ ਹੋਲੀ 'ਤੇ ਫੈਨਜ਼ ਨੂੰ ਦਿੱਤਾ ਤੋਹਫਾ, ਨਵੀਂ ਐਲਬਮ 'ਮਰਜਾਣਿਆ' ਦਾ ਕੀਤਾ ਐਲਾਨ](https://feeds.abplive.com/onecms/images/uploaded-images/2023/03/09/76c5d12a757a6cfe76655bd8971bb9a71678342579045469_original.jpg?impolicy=abp_cdn&imwidth=1200&height=675)
Miss Pooja Announces Her New EP: ਪੰਜਾਬੀ ਸਿੰਗਰ ਮਿਸ ਪੂਜਾ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਜਦੋਂ ਮਿਸ ਪੂਜਾ ਪੰਜਾਬੀ ਇੰਡਸਟਰੀ 'ਚ ਟੌਪ ਦੀ ਗਾਇਕਾ ਸੀ, ਉਦੋਂ ਉਸ ਨੇ ਆਪਣੇ ਕਰੀਅਰ ਦੇ ਸਿਖਰ 'ਤੇ ਵਿਆਹ ਕਰਵਾ ਲਿਆ ਅਤੇ ਕੈਨੇਡਾ 'ਚ ਸੈਟਲ ਹੋ ਗਈ। ਉਸ ਤੋਂ ਬਾਅਦ ਹੀ ਮਿਸ ਪੂਜਾ ਪੰਜਾਬੀ ਇੰਡਸਟਰੀ 'ਚ ਵੀ ਘੱਟ ਐਕਟਿਵ ਰਹਿੰਦੀ ਸੀ। ਪਰ ਹੁਣ ਫਿਰ ਤੋਂ ਗਾਇਕਾ ਨੇ ਇੰਡਸਟਰੀ 'ਚ ਧਮਾਕੇਦਾਰ ਵਾਪਸੀ ਕੀਤੀ ਹੈ। ਉਸ ਦਾ ਗਾਇਕ ਸਿੰਗਾ ਨਾਲ ਗਾਣਾ 'ਦਿਲ ਨਹੀਂ ਲੱਗਣਾ' ਕਾਫੀ ਜ਼ਿਆਦਾ ਪਸੰਦ ਕੀਤਾ ਹੈ।
ਇਹ ਵੀ ਪੜ੍ਹੋ: ਅਕਸ਼ੇ ਕੁਮਾਰ ਨੇ ਕਪਿਲ ਸ਼ਰਮਾ ਸ਼ੋਅ 'ਚ ਸੋਨਮ ਬਾਜਵਾ ਦਾ ਉਡਾਇਆ ਮਜ਼ਾਕ, ਸੋਨਮ ਨੇ ਇੰਜ ਕੀਤਾ ਰਿਐਕਟ
ਹੁਣ ਮਿਸ ਪੂਜਾ ਨੇ ਹੋਲੀ ਦੇ ਤਿਓਹਾਰ ਮੌਕੇ ਆਪਣੇ ਫੈਨਜ਼ ਨੂੰ ਇੱਕ ਹੋਰ ਤੋਹਫਾ ਦੇ ਦਿੱਤਾ ਹੈ। ਦਰਅਸਲ, ਗਾਇਕਾ ਨੇ ਆਪਣੀ ਈਪੀ ਯਾਨਿ ਮਿੰਨੀ ਐਲਬਮ ਦਾ ਐਲਾਨ ਕੀਤਾ ਹੈ। ਇਸ ਐਲਬਮ ਦਾ ਨਾਂ ਹੈ 'ਮਰਜਾਣਿਆ'। ਦੱਸ ਦਈਏ ਕਿ ਮਿਸ ਪੂਜਾ ਲੰਬੇ ਸਮੇਂ ਬਾਅਦ ਆਪਣੀ ਐਲਬਮ ਲੈਕੇ ਆ ਰਹੀ ਹੈ। ਫੈਨਜ਼ ਉਸ ਦੇ ਇਸ ਐਲਾਨ ਤੋਂ ਬਾਅਦ ਕਾਫੀ ਜ਼ਿਆਦਾ ਐਕਸਾਇਟਡ ਹਨ।
ਇਸ ਇਨ ਹੋ ਰਹੀ ਰਿਲੀਜ਼
ਦੱਸ ਦਈਏ ਕਿ ਮਿਸ ਪੂਜਾ ਦੀ ਐਲਬਮ 'ਮਰਜਾਣਿਆ' 11 ਮਾਰਚ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਵਿੱਚ 4 ਗਾਣੇ ਹੋਣਗੇ। ਇਹ ਚਾਰ ਗਾਣੇ ਹਨ 'ਮਰਜਾਣਿਆ', 'ਮਜ਼ਾਕ', 'ਪਰਫੈਕਟ ਜੋੜੀ' ਤੇ 'ਸਟੀਰੀਓ ਲਵ'। ਦੱਸ ਦਈਏ ਕਿ ਇਸ ਐਲਬਮ ਨੂੰ ਰੋਮੀ ਟਾਹਲੀ ਤੇ ਟਾਹਲੀਵੁੱਡ ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਣਾ ਹੈ। ਮਿਸ ਪੂਜਾ ਦੇ ਫੈਨਜ਼ ਹੀ ਨਹੀਂ, ਬਲਕਿ ਖੁਦ ਮਿਸ ਪੂਜਾ ਵੀ ਆਪਣੀ ਐਲਬਮ ਨੂੰ ਲੈਕੇ ਕਾਫੀ ਐਕਸਾਇਟਡ ਨਜ਼ਰ ਆ ਰਹੀ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਹੋਲੀ ਦਾ ਤੋਹਫਾ'।
View this post on Instagram
ਕਾਬਿਲੇਗ਼ੌਰ ਹੈ ਕਿ ਮਿਸ ਪੂਜਾ ਦਾ ਹਾਲ ਹੀ 'ਚ ਸਿੰਗਾ ਨਾਲ ਗਾਣਾ 'ਦਿਲ ਨਹੀਂ ਲੱਗਣਾ' ਰਿਲੀਜ਼ ਹੋਇਆ ਸੀ। ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ। ਇਸ ਦੇ ਨਾਲ ਨਾਲ ਗੱਲ ਕਰੀਏ ਮਿਸ ਪੂਜਾ ਦੀ ਪਰਸਨਲ ਲਾਈਫ ਦੀ ਤਾਂ ਉਹ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਹੈ। ਉਹ ਆਪਣੀ ਸੋਸ਼ਲ ਮੀਡੀਆ ਪੋਸਟਾਂ ਨਾਲ ਫੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)