(Source: ECI/ABP News)
Miss Pooja: ਮਿਸ ਪੂਜਾ ਨੇ ਫੈਨਜ਼ ਨੂੰ ਦਿੱਤਾ ਵੱਡਾ ਤੋਹਫਾ, ਕੀਤਾ ਇੱਕ ਹੋਰ ਗਾਣੇ ਦਾ ਐਲਾਨ, ਚੈੱਕ ਕਰੋ ਰਿਲੀਜ਼ ਡੇਟ
Miss Pooja New Song: ਮਿਸ ਪੂਜਾ ਨੇ ਆਪਣੇ ਫੈਨਜ਼ ਨੂੰ ਇੱਕ ਹੋਰ ਵੱਡਾ ਤੋਹਫਾ ਦੇ ਦਿੱਤਾ ਹੈ। ਜੀ ਹਾਂ, ਮਿਸ ਪੂਜਾ ਨੇ ਇੱਕ ਹੋਰ ਨਵੇਂ ਗਾਣੇ 'ਮਰਜਾਣਿਆ' ਦਾ ਐਲਾਨ ਕਰ ਦਿੱਤਾ ਹੈ।
![Miss Pooja: ਮਿਸ ਪੂਜਾ ਨੇ ਫੈਨਜ਼ ਨੂੰ ਦਿੱਤਾ ਵੱਡਾ ਤੋਹਫਾ, ਕੀਤਾ ਇੱਕ ਹੋਰ ਗਾਣੇ ਦਾ ਐਲਾਨ, ਚੈੱਕ ਕਰੋ ਰਿਲੀਜ਼ ਡੇਟ punjabi singer miss pooja another surprise for fans announces her new song marjaneya Miss Pooja: ਮਿਸ ਪੂਜਾ ਨੇ ਫੈਨਜ਼ ਨੂੰ ਦਿੱਤਾ ਵੱਡਾ ਤੋਹਫਾ, ਕੀਤਾ ਇੱਕ ਹੋਰ ਗਾਣੇ ਦਾ ਐਲਾਨ, ਚੈੱਕ ਕਰੋ ਰਿਲੀਜ਼ ਡੇਟ](https://feeds.abplive.com/onecms/images/uploaded-images/2023/02/17/100d7a4da51d5d8a78324889c8da68b11676619516840469_original.jpg?impolicy=abp_cdn&imwidth=1200&height=675)
Miss Pooja Announces New Song: ਪੰਜਾਬੀ ਸਿੰਗਰ ਮਿਸ ਪੂਜਾ ਉਹ ਨਾਮ ਹੈ, ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਇੱਕ ਸਮਾਂ ਸੀ ਜਦੋਂ ਉਹ ਪੰਜਾਬੀ ਇੰਡਸਟਰੀ 'ਤੇ ਰਾਜ ਕਰਦੀ ਸੀ। ਪਰ ਆਪਣੇ ਕਰੀਅਰ ਦੇ ਸਿਖਰ 'ਤੇ ਉਸ ਨੇ ਵਿਆਹ ਕਰਵਾ ਲਿਆ ਅਤੇ ਕੈਨੇਡਾ 'ਚ ਸੈਟਲ ਹੋ ਗਈ। ਪੂਜਾ ਇਸ ਸਮੇਂ ਇੰਡਸਟਰੀ 'ਚ ਜ਼ਿਆਦਾ ਐਕਟਿਵ ਨਹੀਂ ਹੈ, ਪਰ ਉਹ ਸੋਸ਼ਲ ਮੀਡੀਆ 'ਤੇ ਫੈਨਜ਼ ਨੂੰ ਆਪਣੇ ਨਾਲ ਜੁੜੀ ਅਪਡੇਟ ਦਿੰਦੀ ਰਹਿੰਦੀ ਹੈ।
ਹੁਣ ਮਿਸ ਪੂਜਾ ਨੇ ਆਪਣੇ ਫੈਨਜ਼ ਨੂੰ ਇੱਕ ਹੋਰ ਵੱਡਾ ਤੋਹਫਾ ਦੇ ਦਿੱਤਾ ਹੈ। ਜੀ ਹਾਂ, ਮਿਸ ਪੂਜਾ ਨੇ ਇੱਕ ਹੋਰ ਨਵੇਂ ਗਾਣੇ 'ਮਰਜਾਣਿਆ' ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਮਿਸ ਪੂਜਾ ਦਾ ਸਿੰਗਾ ਨਾਲ ਗਾਣਾ 'ਦਿਲ ਨਹੀਂ ਲੱਗਣਾ' ਰਿਲੀਜ਼ ਹੋਇਆ ਸੀ। ਜਿਸ ਨੂੰ ਖੂਬ ਪਿਆਰ ਮਿੱਲਿਆ ਸੀ। ਹੁਣ ਮਿਸ ਪੂਜਾ ਨੇ ਇੱਕ ਹੋਰ ਗੀਤ ਦਾ ਐਲਾਨ ਕਰ ਦਿੱਤਾ ਹੈ। ਫੈਨਜ਼ ਲਈ ਇਹ ਕਿਸੇ ਸਰਪ੍ਰਾਈਜ਼ ਨਾਲੋਂ ਘੱਟ ਨਹੀਂ ਹੈ।
ਮਿਸ ਪੂਜਾ ਨੇ ਗਾਣੇ ਦਾ ਪੋਸਟਰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ, ਜਿਸ 'ਚ ਉਸ ਨੇ ਕੈਪਸ਼ਨ ਲਿਖੀ, 'ਸਰਪ੍ਰਾਈਜ਼ ਸਰਪ੍ਰਾਈਜ਼'। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਫਿਲਹਾਲ ਮਿਸ ਪੂਜਾ ਨੇ ਇਸ ਗਾਣੇ ਦੀ ਰਿਲੀਜ਼ ਡੇਟ ਦਾ ਐਲਾਨ ਨਹੀਂ ਕੀਤਾ ਹੈ। ਪਰ ਪੂਜਾ ਦੇ ਮੁਤਾਬਕ ਇਹ ਗਾਣਾ ਜਲਦ ਹੀ ਰਿਲੀਜ਼ ਹੋ ਸਕਦਾ ਹੈ।
View this post on Instagram
ਮਿਸ ਪੂਜਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਸ ਦਾ ਹਾਲ ਹੀ ਗਾਇਕ ਸਿੰਗਾ ਦੇ ਨਾਲ ਗਾਣਾ 'ਦਿਲ ਨਹੀਂ ਲੱਗਣਾ' ਰਿਲੀਜ਼ ਹੋਇਆ ਸੀ। ਇਸ ਗਾਣੇ ਨੂੰ ਲੋੋਕਾਂ ਨੇ ਖੂਬ ਪਿਆਰ ਦਿੱਤਾ। ਹੁਣ ਮਿਸ ਪੂਜਾ ਵੱਲੋਂ ਨਵੇਂ ਗਾਣੇ ਦੇ ਐਲਾਨ ਤੋਂ ਬਾਅਦ ਫੈਨਜ਼ ਕਾਫੀ ਐਕਸਾਇਟਡ ਨਜ਼ਰ ਆ ਰਹੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)