Miss Pooja: ਮਿਸ ਪੂਜਾ ਦਾ ਨਵਾਂ ਗਾਣਾ 'ਫੇਸਟਾਈਮ' ਹੋਇਆ ਰਿਲੀਜ਼, ਗੀਤ ਨੇ ਆਉਂਦੇ ਹੀ ਪਾਈਆਂ ਧਮਾਲਾਂ, ਫੈਨਜ਼ ਬੋਲੇ- 'ਇਹ ਹੈ ਅਸਲੀ ਮਿਸ ਪੂਜਾ'
Miss Pooja New Song: 3 ਮਈ ਨੂੰ ਮਿਸ ਪੂਜਾ ਦਾ ਗਾਣਾ 'ਫੇਸਟਾਈਮ' ਰਿਲੀਜ਼ ਹੋਇਆ ਸੀ। ਇਹ ਗਾਣਾ ਵੀ ਜ਼ਬਰਦਸਤ ਹਿੱਟ ਹੋ ਰਿਹਾ ਹੈ। ਇਹ ਗਾਣਾ ਕਾਫੀ ਜ਼ਿਆਦਾ ਕੈਚੀ ਹੈ ਤੇ ਗੀਤ ਦਾ ਮਿਊਜ਼ਿਕ ਵੀ ਕਾਫੀ ਵਧੀਆ ਹੈ।
Miss Pooja New Song Facetime: ਪੰਜਾਬੀ ਗਾਇਕਾ ਮਿਸ ਪੂਜਾ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਛਾਈ ਹੋਈ ਹੈ। ਮਿਸ ਪੂਜਾ ਦਾ ਆਖਰਕਾਰ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਧਮਾਕੇਦਾਰ ਕਮਬੈਕ ਹੋ ਹੀ ਗਿਆ ਹੈ। ਵੈਸੇ ਤਾਂ ਗਾਇਕਾ ਨੇ ਪਿਛਲੇ ਸਾਲ ਵਾਪਸੀ ਕੀਤੀ ਸੀ, ਪਰ ਉਸ ਦੀ ਝੋਲੀ ਇੱਕ ਵੀ ਹਿੱਟ ਗਾਣਾ ਨਹੀਂ ਪਿਆ ਸੀ, ਹੁਣ ਸਾਲ 2024 'ਚ ਮਿਸ ਪੂਜਾ ਦੀ ਕਿਸਮਤ ਖੁੱਲ੍ਹ ਗਈ ਹੈ। ਗਾਇਕਾ ਦੇ ਇਕੱਠੇ ਦੋ ਗਾਣੇ ਸੁਪਰਹਿੱਟ ਹੋਏ ਹਨ।
ਹਾਲ ਹੀ 'ਚ ਮਿਸ ਪੂਜਾ ਦਾ ਗੀਤ 'ਅੰਗਰੇਜੀ ਪੀ ਕੇ' ਰਿਲੀਜ਼ ਹੋਇਆ ਸੀ। ਇਸ ਗਾਣੇ ਨੂੰ ਪੰਜਾਬੀਆਂ ਨੇ ਖੂਬ ਪਿਆਰ ਦਿੱਤਾ। ਇਹ ਗਾਣਾ ਹਾਲੇ ਵੀ ਇੰਸਟਾਗ੍ਰਾਮ 'ਤੇ ਟਰੈਂਡਿੰਗ ਵਿੱਚ ਹੈ। ਲੋਕ ਇਸ ਗੀਤ 'ਤੇ ਰੱਜ ਕੇ ਰੀਲਾਂ ਬਣਾ ਰਹੇ ਹਨ।
View this post on Instagram
ਇਸ ਤੋਂ ਬਾਅਦ 3 ਮਈ ਨੂੰ ਮਿਸ ਪੂਜਾ ਦਾ ਗਾਣਾ 'ਫੇਸਟਾਈਮ' ਰਿਲੀਜ਼ ਹੋਇਆ ਸੀ। ਇਹ ਗਾਣਾ ਵੀ ਜ਼ਬਰਦਸਤ ਹਿੱਟ ਹੋ ਰਿਹਾ ਹੈ। ਇਹ ਗਾਣਾ ਕਾਫੀ ਜ਼ਿਆਦਾ ਕੈਚੀ ਹੈ ਤੇ ਗੀਤ ਦਾ ਮਿਊਜ਼ਿਕ ਵੀ ਕਾਫੀ ਵਧੀਆ ਹੈ। ਇਹ ਗਾਣਾ ਸੁਣਦੇ ਹੀ ਤੁਹਾਡਾ ਨੱਚਣ ਨੂੰ ਮਨ ਕਰਨ ਲੱਗਦਾ ਹੈ। ਮਿਸ ਪੂਜਾ ਨੇ ਇਸ ਗਾਣੇ ਦਾ ਛੋਟਾ ਜਿਹਾ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਸੀ, ਜਿਸ 'ਤੇ ਫੈਨਜ਼ ਦੇ ਜ਼ਬਰਦਸਤ ਰਿਐਕਸ਼ਨ ਆਏ। ਪਰ ਪਹਿਲਾ ਤੁਸੀਂ ਦੇਖੋ ਇਹ ਵੀਡੀਓ:
View this post on Instagram
ਦੇਖੋ ਪੂਰਾ ਗਾਣਾ:
ਫੈਨਜ਼ ਨੇ ਕੀਤੇ ਅਜਿਹੇ ਕਮੈਂਟ
ਮਿਸ ਪੂਜਾ ਦੇ ਇਸ ਗਾਣੇ ਨੇ ਫੈਨਜ਼ ਦਾ ਦਿਲ ਜਿੱਤ ਲਿਆ ਹੈ। ਉਸ ਨੇ ਆਪਣੇ ਵੱਖਰੇ ਅੰਦਾਜ਼ ਦੇ ਨਾਲ ਸਭ ਦਾ ਦਿਲ ਜਿੱਤ ਲਿਆ ਹੈ। ਲੋਕ ਇਸ ਗਾਣੇ ਦੇ ਵੀਡੀਓ 'ਤੇ ਕਮੈਂਟ ਕਰ ਗਾਇਕਾ 'ਤੇ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ। ਇੱਕ ਫੈਨ ਨੇ ਕਿਹਾ, 'ਇਹ ਹੈ ਅਸਲੀ ਮਿਸ ਪੂਜਾ'। ਇਸ ਫੈਨ ਨੇ ਕਮੈਂਟ ਕੀਤਾ, 'ਪੁਰਾਣੀ ਮਿਸ ਪੂਜਾ ਵਾਪਸ ਆ ਗਈ।'
ਕਾਬਿਲੇਗ਼ੌਰ ਹੈ ਕਿ ਮਿਸ ਪੂਜਾ ਆਪਣੇ ਸਮੇਂ ਦੀ ਸੁਪਰਹਿੱਟ ਗਾਇਕਾ ਰਹੀ ਹੈ। ਇੱਕ ਟਾਈਮ ਉਹ ਵੀ ਹੁੰਦਾ ਸੀ, ਜਦੋਂ ਪੰਜਾਬ 'ਚ ਹਰ ਪਾਸੇ ਮਿਸ ਪੂਜਾ-ਮਿਸ ਪੂਜਾ ਹੁੰਦੀ ਸੀ। ਗਾਇਕਾ ਨੇ ਆਪਣੇ ਕਰੀਅਰ ਦੇ ਸਿਖਰ ;ਤੇ ਵਿਆਹ ਕਰਵਾ ਲਿਆ ਸੀ ਤੇ ਕੈਨੇਡਾ ਸੈਟਲ ਹੋ ਗਈ ਸੀ। ਇਸ ਤੋਂ ਬਾਅਦ ਉਹ ਪਰਿਵਾਰਕ ਜ਼ਿੰਦਗੀ 'ਚ ਬਿਜ਼ੀ ਹੋ ਗਈ। ਉਸ ਨੇ ਤਕਰੀਬਨ 4-5 ਸਾਲ ਬਾਅਦ ਮਿਊਜ਼ਿਕ ਦੀ ਦੁਨੀਆ 'ਚ ਮੁੜ ਵਾਪਸੀ ਕੀਤੀ।