ਮਿਸ ਪੂਜਾ ਨੇ ਪਿਤਾ ਨਾਲ ਸ਼ੇਅਰ ਕੀਤੀ ਤਸਵੀਰ, ਕਿਹਾ- 2 ਸਾਲ ਹੋ ਗਏ ਹਾਲੇ ਵੀ ਯਕੀਨ ਨਹੀਂ ਹੁੰਦਾ ਕਿ ਤੁਸੀਂ ਚਲੇ ਗਏ
Miss Pooja: ਮਿਸ ਪੂਜਾ ਨੇ ਸੋਸ਼ਲ ਮੀਡੀਆ ਤੇ ਆਪਣੇ ਪਿਤਾ ਦੇ ਨਾਲ ਤਸਵੀਰ ਸ਼ੇਅਰ ਕੀਤੀ ਹੈ। ਦਸ ਦਈਏ ਕਿ ਇਹ ਤਸਵੀਰ ਬੀਤੇ ਕੱਲ੍ਹ ਯਾਨਿ 20 ਸਤੰਬਰ ਨੂੰ ਸ਼ੇਅਰ ਕੀਤੀ ਗਈ ਸੀ, ਜਿਸ ਦਿਨ ਉਨ੍ਹਾਂ ਦੇ ਪਿਤਾ ਦੀ ਬਰਸੀ ਸੀ।
Punjabi Singer Miss Pooja: ਪੰਜਾਬੀ ਸਿੰਗਰ ਮਿਸ ਪੂਜਾ ਪੰਜਾਬੀ ਇੰਡਸਟਰੀ ਦਾ ਜਾਣਿਆ ਮਾਣਿਆ ਨਾਂ ਹੈ। ਉਨ੍ਹਾਂ ਨੇ ਆਂਪਣੇ ਗਾਇਕੀ ਦੇ ਕਰੀਅਰ `ਚ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਹਿੱਟ ਗੀਤ ਦਿੱਤੇ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫ਼ੀ ਲੰਬੀ ਹੈ। ਫ਼ਿਲਹਾਲ ਪੂਜਾ ਪੰਜਾਬੀ ਇੰਡਸਟਰੀ `ਚ ਜ਼ਿਆਦਾ ਐਕਟਿਵ ਨਹੀਂ ਹੈ, ਪਰ ਉਹ ਲਾਈਵ ਸ਼ੋਅਜ਼ ਕਰਦੀ ਰਹਿੰਦੀ ਹੈ। ਇਸ ਦੇ ਨਾਲ ਨਾਲ ਮਿਸ ਪੂਜਾ ਸੋਸ਼ਲ ਮੀਡੀਆ ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਫ਼ੈਨਜ਼ ਨਾਲ ਸ਼ੇਅਰ ਕਰਦੀ ਹੈ ਤੇ ਨਾਲ ਹੀ ਹਰ ਰੋਜ਼ ਨਵੀਆਂ ਵੀਡੀਓ ਤੇ ਫ਼ੋਟੋਆਂ ਨਾਲ ਫ਼ੈਨਜ਼ ਦਾ ਮਨੋਰੰਜਨ ਕਰਦੀ ਹੈ।
ਮਿਸ ਪੂਜਾ ਨੇ ਸੋਸ਼ਲ ਮੀਡੀਆ ਤੇ ਆਪਣੇ ਪਿਤਾ ਦੇ ਨਾਲ ਤਸਵੀਰ ਸ਼ੇਅਰ ਕੀਤੀ ਹੈ। ਦਸ ਦਈਏ ਕਿ ਇਹ ਤਸਵੀਰ ਬੀਤੇ ਕੱਲ੍ਹ ਯਾਨਿ 20 ਸਤੰਬਰ ਨੂੰ ਸ਼ੇਅਰ ਕੀਤੀ ਗਈ ਸੀ, ਜਿਸ ਦਿਨ ਉਨ੍ਹਾਂ ਦੇ ਪਿਤਾ ਦੀ ਬਰਸੀ ਸੀ। ਤਸਵੀਰ ਸ਼ੇਅਰ ਕਰਨ ਦੇ ਨਾਲ ਨਾਲ ਸਿੰਗਰ ਨੇ ਇੱਕ ਲੰਬਾ ਚੌੜਾ ਨੋਟ ਵੀ ਆਪਣੇ ਸਵਰਗੀ ਪਿਤਾ ਦੇ ਨਾਂ ਲਿਖਿਆ।
ਉਨ੍ਹਾਂ ਕਿਹਾ, "ਮਿਸ ਯੂ ਪਾਪਾ, ਮਿਸ ਯੂ ਸੋ ਮੱਚ। 2 ਸਾਲ ਹੋ ਗਏ, ਪਰ ਹਾਲੇ ਵੀ ਵਿਸ਼ਵਾਸ ਨਹੀਂ ਹੁੰਦਾ ਕਿ ਤੁਸੀਂ ਸਾਨੂੰ ਛੱਡ ਕੇ ਚਲੇ ਗਏ। ਕਦੇ ਤੁਹਾਡਾ ਜ਼ਿਕਰ ਹੁੰਦਾ ਤਾਂ ਅੱਖਾਂ `ਚ ਹੰਝੂ ਆ ਜਾਂਦੇ ਨੇ। ਤੁਹਾਡੀ ਫ਼ੋਟੋ ਦੇਖਦੀ ਹਾਂ ਤਾਂ ਰੋਣਾ ਆ ਜਾਂਦਾ। ਐਵੇਂ ਹੀ ਜੇ ਕੋਈ ਵੀ ਆਪਣੇ ਪਾਪਾ ਵਾਰੇ ਗੱਲ ਕਰੇ ਤਾਂ ਵੀ ਤੁਹਾਡੀ ਬਹੁਤ ਯਾਦ ਆਉਂਦੀ ਹੈ ਪਾਪਾ। ਤੁਹਾਡੇ ਬਿਨਾਂ ਜ਼ਿੰਦਗੀ ਅਧੂਰੀ ਜਿਹੀ ਹੋ ਗਈ ਹੈ। ਲਵ ਯੂ ਪਾਪਾ, ਮਿਸ ਯੂ।"
View this post on Instagram
ਕਾਬਿਲੇਗ਼ੌਰ ਹੈ ਕਿ ਮਿਸ ਪੂਜਾ ਨੇ ਲੰਬੇ ਸਮੇਂ ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਰਾਜ ਕੀਤਾ। ਇਸ ਦੌਰਾਨ ਉਨ੍ਹਾਂ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਗੀਤ ਅੱਜ ਵੀ ਵਿਆਹ ਸ਼ਾਂਦੀਆਂ ਦੇ ਫ਼ੰਕਸ਼ਨਾਂ `ਚ ਚਲਾਏ ਜਾਂਦੇ ਹਨ।