Ninja Childhood Pic: ਪੰਜਾਬੀ ਸਿੰਗਰ ਨਿੰਜਾ ਨੇ ਆਪਣੇ ਬਚਪਨ ਦੀ ਤਸਵੀਰ ਕੀਤੀ ਸ਼ੇਅਰ, ਕਿਹਾ- ਨਿੰਜਾ ਨਿੰਜਾ ਕਹਿੰਦੇ ਮੁੰਡੇ ਨੂੰ
Punjabi SInger Ninja: ਨਿੰਜਾ ਆਪਣੇ ਪੁੱਤਰ ਨਿਸ਼ਾਨ ਨੂੰ ਦੇਖ ਕੇ ਆਪਣੇ ਖੁਦ ਦੇ ਬਚਪਨ ਦੀਆਂ ਯਾਦਾਂ ਵਿੱਚ ਖੋਹ ਗਏ ਹਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਆਪਣੇ ਬਚਪਨ ਦੀ ਤਸਵੀਰ ਸ਼ੇਅਰ ਕੀਤੀ ਹੈ।
Ninja Shares Chilhood Pic On Social Media: ਪੰਜਾਬੀ ਸਿੰਗਰ ਨਿੰਜਾ ਇੰਨੀਂ ਦਿਨੀਂ ਸੁਰਖੀਆਂ ਵਿੱਚ ਹਨ। ਗਾਇਕ ਦੇ ਘਰ ਉਨ੍ਹਾਂ ਦੇ ਪਹਿਲੇ ਬੱਚੇ ਨੇ ਜਨਮ ਲਿਆ ਹੈ। ਜਿਸ ਦੀ ਖੁਸ਼ੀ ਨਿੰਜਾ ਨੇ ਸੋਸ਼ਲ ਮੀਡੀਆ ਤੇ ਤਸਵੀਰ ਸ਼ੇਅਰ ਕਰਕੇ ਫ਼ੈਨਜ਼ ਨਾਲ ਸਾਂਝੀ ਕੀਤੀ। ਇਸ ਤੋਂ ਬਾਅਦ ਨਿੰਜਾ ਨੇ ਆਪਣੇ ਨਵਜੰਮੇ ਬੇਟੇ ਨਿਸ਼ਾਨ ਦੀ ਪਹਿਲੀ ਝਲਕ ਆਪਣੇ ਫ਼ੈਨਜ਼ ਨੂੰ ਦਿਖਾਈ ਸੀ, ਜਿਸ ਨੂੰ ਉਨ੍ਹਾਂ ਦੇ ਫ਼ੈਨਜ਼ ਨੇ ਖੂਬ ਪਿਆਰ ਦਿੱਤਾ ਸੀ।
ਲੱਗਦਾ ਹੈ ਕਿ ਨਿੰਜਾ ਆਪਣੇ ਪੁੱਤਰ ਨਿਸ਼ਾਨ ਨੂੰ ਦੇਖ ਕੇ ਆਪਣੇ ਖੁਦ ਦੇ ਬਚਪਨ ਦੀਆਂ ਯਾਦਾਂ ਵਿੱਚ ਖੋਹ ਗਏ ਹਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਆਪਣੇ ਬਚਪਨ ਦੀ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਸ਼ੇਅਰ ਕਰਦਿਆਂ ਨਿੰਜਾ ਨੇ ਕੈਪਸ਼ਨ `ਚ ਲਿਖਿਆ, `ਨਿੰਜਾ ਨਿੰਜਾ ਕਹਿੰਦੇ ਆ ਮੁੰਡੇ ਨੂੰ।` ਉਨ੍ਹਾਂ ਦੀ ਇਸ ਤਸਵੀਰ ਨੂੰ ਸੋਸ਼ਲ ਮੀਡੀਆ ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ।
View this post on Instagram
ਦਸ ਦਈਏ ਕਿ ਐਤਵਾਰ ਨੂੰ ਨਿੰਜਾ ਨੇ ਸੋਸ਼ਲ ਮੀਡੀਆ ਤੇ ਆਪਣੇ ਫ਼ੈਨਜ਼ ਨਾਲ ਇਹ ਖੁਸ਼ਖਬਰੀ ਸ਼ੇਅਰ ਕੀਤੀ ਸੀ ਕਿ ਉਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ ਹੈ । ਜਿਸ ਦਾ ਨਾਂ ਉਨ੍ਹਾਂ ਨੇ ਨਿਸ਼ਾਨ ਰੱਖਿਆ ਹੈ । ਇਸ ਦੇ ਨਾਲ ਹੀ ਪਰਮੀਸ਼ ਵਰਮਾ ਵੀ ਕੁੱਝ ਦਿਨ ਪਹਿਲਾਂ ਧੀ ਦੇ ਪਿਤਾ ਬਣੇ ਹਨ । ਉਨ੍ਹਾਂ ਨੇ ਆਪਣੀ ਧੀ ਦਾ ਨਾਂ ਸਦਾ ਰੱਖਿਆ ਅਤੇ ਬੈਂਡ ਵਾਜੇ ਦੇ ਨਾਲ ਉਸ ਦਾ ਘਰ ਵਿੱਚ ਸਵਾਗਤ ਕੀਤਾ ।