Parmish Verma: ਪਰਮੀਸ਼ ਵਰਮਾ ਨੇ `ਤੇ ਪੋਸਟ ਪਾ ਕੇ ਮੀਡੀਆ `ਤੇ ਕੱਢੀ ਭੜਾਸ, ਬੀ ਪਰਾਕ ਨਾਲ ਜੁੜਿਆ ਹੈ ਮਾਮਲਾ
Parmish Verma Angry Post: ਪਰਮੀਸ਼ ਵਰਮਾ ਨਵੇਂ ਵਿਵਾਦ `ਚ ਫਸਦੇ ਹੋਏ ਨਜ਼ਰ ਆ ਰਹੇ ਹਨ। ਇਸ ਵਾਰ ਮਾਮਲਾ ਸ਼ੈਰੀ ਮਾਨ ਨਾਲ ਨਹੀਂ, ਬਲਕਿ ਪੰਜਾਬੀ ਸੰਗੀਤਕਾਰ ਤੇ ਗਾਇਕ ਬੀ ਪਰਾਕ ਨਾਲ ਜੁੜਿਆ ਹੈ।
ਅਮੈਲੀਆ ਪੰਜਾਬੀ ਦੀ ਰਿਪੋਰਟ
Parmish Verma B Parak: ਪੰਜਾਬੀ ਸਿੰਗਰ ਪਰਮੀਸ਼ ਵਰਮਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ `ਚ ਪਰਮੀਸ਼ ਵਰਮਾ ਤੇ ਸ਼ੈਰੀ ਮਾਨ ਦਾ ਵਿਵਾਦ ਹੋਇਆ ਸੀ। ਦੋਵਾਂ ਨੇ ਇੱਕ ਦੂਜੇ ਖਿਲਾਫ਼ ਸੋਸ਼ਲ ਮੀਡੀਆ ਤੇ ਰੱਜ ਕੇ ਜ਼ਹਿਰ ਉੱਗਲਿਆ ਸੀ। ਲੋਕ ਹਾਲੇ ਤੱਕ ਇਸ ਮਾਮਲੇ ਨੂੰ ਭੁੱਲੇ ਵੀ ਨਹੀਂ ਸੀ ਕਿ ਹੁਣ ਪਰਮੀਸ਼ ਵਰਮਾ ਨਵੇਂ ਵਿਵਾਦ `ਚ ਫਸਦੇ ਹੋਏ ਨਜ਼ਰ ਆ ਰਹੇ ਹਨ। ਇਸ ਵਾਰ ਮਾਮਲਾ ਸ਼ੈਰੀ ਮਾਨ ਨਾਲ ਨਹੀਂ, ਬਲਕਿ ਪੰਜਾਬੀ ਸੰਗੀਤਕਾਰ ਤੇ ਗਾਇਕ ਬੀ ਪਰਾਕ ਨਾਲ ਜੁੜਿਆ ਹੈ।
ਦਰਅਸਲ, ਹਾਲ ਹੀ `ਚ ਇੱਕ ਨਿੱਜੀ ਚੈਨਲ ਨੇ ਖਬਰ ਲਗਾਈ ਸੀ ਕਿ ਪਰਮੀਸ਼ ਵਰਮਾ ਵੱਲੋਂ ਸਾਂਝੀ ਕੀਤੀ ਗਈ ਇੱਕ ਪੋਸਟ ਵਿੱਚ ਉਨ੍ਹਾਂ ਨੇ ਬੀ ਪਰਾਕ `ਤੇ ਤੰਜ ਕੱਸੇ ਸੀ। ਖੈਰ ਉਹ ਪੋਸਟ ਤਾਂ ਹੁਣ ਮੌਜੂਦ ਨਹੀਂ ਹੈ ਕਿਉਂਕਿ ਪਰਮੀਸ਼ ਨੇ ਉਹ ਪੋਸਟ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਤੇ ਪਾਈ ਸੀ। ਇਹ ਖਬਰ ਮੀਡੀਆ `ਚ ਆਉਣ ਤੋਂ ਬਾਅਦ ਪਰਮੀਸ਼ ਬੁਰੀ ਤਰ੍ਹਾਂ ਭੜਕੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਚੈਨਲ ਨੂੰ ਖਰੀਆਂ ਖਰੀਆਂ ਸੁਣਾਈਆਂ ਹਨ। ਪਰਮੀਸ਼ ਵਰਮਾ ਨੇ ਸੋਸ਼ਲ ਮੀਡੀਆ ਤੇ ਲਿਖਿਆ, "ਮੈਂ ਸੱਚਮੁੱਚ ਤੁਹਾਡੇ ਸੋਸ਼ਲ ਮੀਡੀਆ ਪੇਜ ਨੂੰ ਲਾਈਕ ਕਰਦਾ ਹਾਂ, ਪਰ ਇਹ ਕੋਈ ਤਰੀਕਾ ਨਹੀਂ ਹੈ ਕਿ ਤੁਸੀਂ ਕਿਸੇ ਬਾਰੇ ਇਸ ਤਰ੍ਹਾਂ ਝੂਠੀ ਅਫਵਾਹਾਂ ਫੈਲਾਓ। ਮੈਂ ਉਹ ਪੋਸਟ ਸਿਰਫ਼ ਮਜ਼ਾਕ ਦੇ ਤੌਰ `ਤੇ ਸ਼ੇਅਰ ਕੀਤੀ ਸੀ। ਫਿਰ ਤੁਸੀਂ ਬਿਨਾਂ ਜਾਣੇ ਬਿਨਾਂ ਸੋਚੇ ਆਪਣੇ ਵੱਲੋਂ ਵਿਵਾਦ ਕਿਉਂ ਖੜਾ ਕਰ ਰਹੇ ਹੋ? ਕਿਉਂ ਸੋਸ਼ਲ ਮੀਡੀਆ ਦਾ ਇਸਤੇਮਾਲ ਨਫਰਤ ਫੈਲਾਉਣ ਲਈ ਕਰ ਰਹੇ ਹੋ?"
ਅੱਗੇ ਪਰਮੀਸ਼ ਨੇ ਕਿਹਾ, "ਮੈਂ ਆਪਣੇ ਫ਼ੈਨਜ਼ ਲਈ ਗਾਣੇ ਬਣਾਉਂਦਾ ਤੇ ਗਾਉਂਦਾ ਹਾਂ, ਨਫਰਤ ਕਰਨ ਵਾਲਿਆਂ ਲਈ ਨਹੀਂ। ਸੋ ਮੈਨੂੰ ਫਰਕ ਨਹੀਂ ਪੈਂਦਾ ਕਿ ਤੁਸੀਂ ਮੇਰੇ ਬਾਰੇ ਕੀ ਸੋਚਦੇ ਹੋ।"
ਕੀ ਹੈ ਮਾਮਲਾ?
ਇਹ ਮਾਮਲਾ 2021 ਦਾ ਹੈ, ਜਦੋਂ ਬੀ ਪਰਾਕ ਨੇ ਪਰਮੀਸ਼ ਵਰਮਾ ਨੂੰ ਸੀਡੀ ਅਤੇ ਪੈੱਨ ਡਰਾਈਵ ਵਾਲਾ ਗਾਇਕ ਕਹਿ ਦਿੱਤਾ ਸੀ। ਉਸ ਤੋਂ ਬਾਅਦ ਪਰਮੀਸ਼ ਵਰਮਾ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਸੀ ਕਿ "ਸੀਡੀ ਆਲੇ ਸ਼ੋਅਜ਼ ਲਈ ਮੈਨੂੰ ਸੰਪਰਕ ਕਰੋ।" ਹੁਣ ਮੰਨਿਆ ਇਹ ਜਾ ਰਿਹਾ ਹੈ ਕਿ ਪਰਮੀਸ਼ ਵਰਮਾ ਨੇ ਆਪਣੀ ਪੋਸਟ ਰਾਹੀਂ ਬੀ ਪਰਾਕ `ਤੇ ਤੰਜ ਕੱਸਿਆ ਸੀ। ਇਹ ਗੱਲ ਮੀਡੀਆ `ਚ ਆ ਗਈ ਅਤੇ ਹੁਣ ਪਰਮੀਸ਼ ਵਰਮਾ ਬੁਰੀ ਤਰ੍ਹਾਂ ਭੜਕ ਗਏ ਹਨ। ਇਸ ਤੋਂ ਬਾਅਦ ਪਰਮੀਸ਼ ਵਰਮਾ ਨੇ ਇੱਕ ਹੋਰ ਪੋਸਟ ਸ਼ੇਅਰ ਕੀਤੀ ਜਿਸ ਵਿੱਚ ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ `ਤੇ ਆਪਣੀ ਭੜਾਸ ਕੱਢੀ ਹੈ। ਪਰਮੀਸ਼ ਨੇ ਕਿਹਾ, "ਮੈਂ ਸੋਸ਼ਲ ਮੀਡੀਆ ਤੇ ਆਪਣੇ ਫ਼ੈਨਜ਼ ਤੇ ਚਾਹੁਣ ਵਾਲਿਆਂ ਦੀ ਖਾਤਰ ਹਾਂ। ਮੈਂ ਇੱਥੇ ਦੁਨੀਆ ਜਿੱਤਣ ਲਈ ਨਹੀਂ ਆਇਆ। ਸੋ ਮੈਂ ਸੋਸ਼ਲ ਮੀਡੀਆ `ਤੇ ਬੈਠ ਕੇ ਉਨ੍ਹਾਂ ਲੋਕਾਂ ਨਾਲ ਬਹਿਸ ਨਹੀਂ ਕਰਾਂਗਾ ਜਿਨ੍ਹਾਂ ਨੂੰ ਕੋਈ ਜਾਣਦਾ ਹੀ ਨਹੀਂ। ਕਿਉਂਕਿ ਮੈਨੂੰ ਪਤਾ ਹੈ ਕਿ ਇਨ੍ਹਾਂ ਗੱਲਾਂ ਦਾ ਨੈਗਟਿਵ ਨਤੀਜਾ ਹੀ ਨਿਕਲਦਾ ਹੈ। ਜੇ ਤੁਸੀਂ ਮੈਨੂੰ ਪਸੰਦ ਨਹੀਂ ਕਰਦੇ ਤਾਂ ਕੋਈ ਗੱਲ ਨਹੀਂ, ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਲੋਕਾਂ ਨੂੰ ਫਾਲੋ ਕਰੋ ਜਿਨ੍ਹਾਂ ਨੂੰ ਤੁਸੀਂ ਪਸੰਦ ਕਰਦੇ ਹੋ। ਮੈਂ ਤਾਂ ਇੱਥੇ ਆਪਣੇ ਚਾਹੁਣ ਵਾਲਿਆਂ ਲਈ ਆਇਆ ਹਾਂ।" ਦੇਖੋ ਵਰਮਾ ਦੀ ਪੋਸਟ:
ਕਾਬਿਲੇਗ਼ੌਰ ਹੈ ਕਿ ਪਰਮੀਸ਼ ਵਰਮਾ ਪਿਛਲੇ ਕੁੱਝ ਸਮੇਂ ਤੋਂ ਵਿਵਾਦਾਂ `ਚ ਚੱਲ ਰਹੇ ਹਨ। ਪਹਿਲਾਂ ਉਨ੍ਹਾਂ ਦਾ ਸ਼ੈਰੀ ਮਾਨ ਨਾਲ ਵਿਵਾਦ ਸੀ। ਹੁਣ ਬੀ ਪਰਾਕ ਦੇ ਨਾਂ `ਤੇ ਨਵਾਂ ਵਿਵਾਦ ਪਰਮੀਸ਼ ਦੇ ਖਾਤੇ ਪੈ ਗਿਆ ਹੈ।