(Source: ECI/ABP News)
Parmish Verma: ਪਰਮੀਸ਼ ਵਰਮਾ ਨੇ ਬਾਲੀਵੁੱਡ ਗਾਇਕ ਕੈਲਾਸ਼ ਖੇਰ ਨਾਲ ਕੀਤੀ ਮੁਲਾਕਾਤ, ਤਸਵੀਰ ਕੀਤੀ ਸ਼ੇਅਰ
Parmish Verma Kailash Kher: ਪਰਮੀਸ਼ ਵਰਮਾ ਨੇ ਉੱਘੇ ਬਾਲੀਵੁੱਡ ਗਾਇਕ ਕੈਲਾਸ਼ ਖੇਰ ਨਾਲ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਪਰਮੀਸ਼ ਆਪਣਾ ਨਵਾਂ ਪ੍ਰਾਜੈਕਟ ਕੈਲਾਸ਼ ਖੇਰ ਨਾਲ ਕਰ ਰਹੇ ਹਨ
![Parmish Verma: ਪਰਮੀਸ਼ ਵਰਮਾ ਨੇ ਬਾਲੀਵੁੱਡ ਗਾਇਕ ਕੈਲਾਸ਼ ਖੇਰ ਨਾਲ ਕੀਤੀ ਮੁਲਾਕਾਤ, ਤਸਵੀਰ ਕੀਤੀ ਸ਼ੇਅਰ punjabi singer parmish verma meets bollywood singer kailash kher shares picture on social media Parmish Verma: ਪਰਮੀਸ਼ ਵਰਮਾ ਨੇ ਬਾਲੀਵੁੱਡ ਗਾਇਕ ਕੈਲਾਸ਼ ਖੇਰ ਨਾਲ ਕੀਤੀ ਮੁਲਾਕਾਤ, ਤਸਵੀਰ ਕੀਤੀ ਸ਼ੇਅਰ](https://feeds.abplive.com/onecms/images/uploaded-images/2022/10/28/a9f8b4aa6ad478a73bf8bd194ea523d41666946875726469_original.jpg?impolicy=abp_cdn&imwidth=1200&height=675)
Parmish Verma Meets Kailash Kher: ਪੰਜਾਬੀ ਇੰਡਸਟਰੀ ਇੰਨੀਂ ਦਿਨੀਂ ਖੂਬ ਤਰੱਕੀਆਂ ਕਰ ਰਹੀ ਹੈ। ਪੰਜਾਬੀ ਕਲਾਕਾਰ ਆਪਣੀ ਮੇਹਨਤ ਤੇ ਟੈਲੇਂਟ ਨਾਲ ਪੂਰੀ ਦੁਨੀਆ ਤੇ ਰਾਜ ਕਰ ਰਹੇ ਹਨ। ਇਹੀ ਨਹੀਂ ਗਿੱਪੀ ਗਰੇਵਾਲ ਤੋਂ ਲੈਕੇ ਦਿਲਜੀਤ ਦੋਸਾਂਝ ਤੱਕ ਕਈ ਕਲਾਕਾਰਾਂ ਨੇ ਬਾਲੀਵੁੱਡ `ਚ ਵੀ ਕਾਫ਼ੀ ਨਾਮ ਕਮਾਇਆ ਹੈ। ਹਾਲ ਹੀ `ਚ ਗਿੱਪੀ ਗਰੇਵਾਲ ਦਾ ਗਾਣਾ `ਨੱਚ ਪੰਜਾਬਣ` ਕਾਫ਼ੀ ਟਰੈਂਡ ਕਰ ਰਿਹਾ ਸੀ, ਜੋ ਉਨ੍ਹਾਂ ਨੇ ਫ਼ਿਲਮ `ਜੁਗ ਜੁਗ ਜੀਓ` ਲਈ ਗਾਇਆ ਸੀ।
ਹੁਣ ਪਰਮੀਸ਼ ਵਰਮਾ ਵੀ ਕੋਈ ਬਾਲੀਵੁੱਡ ਪ੍ਰਾਜੈਕਟ ਲੈਕੇ ਜਲਦ ਹੀ ਹਾਜ਼ਰ ਹੋਣ ਵਾਲੇ ਹਨ। ਇਹ ਅਸੀਂ ਨਹੀਂ ਕਹਿ ਰਹੇ। ਇਹ ਕਹਿ ਰਹੀ ਹੈ ਪਰਮੀਸ਼ ਵਰਮਾ ਦੀ ਸੋਸ਼ਲ ਮੀਡੀਆ ਪੋਸਟ ਜੋ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ। ਜੀ ਹਾਂ, ਪਰਮੀਸ਼ ਵਰਮਾ ਨੇ ਉੱਘੇ ਬਾਲੀਵੁੱਡ ਗਾਇਕ ਕੈਲਾਸ਼ ਖੇਰ ਨਾਲ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਪਰਮੀਸ਼ ਆਪਣਾ ਨਵਾਂ ਪ੍ਰਾਜੈਕਟ ਕੈਲਾਸ਼ ਖੇਰ ਨਾਲ ਕਰ ਰਹੇ ਹਨ। ਤਸਵੀਰ ਸ਼ੇਅਰ ਕਰਦਿਆਂ ਪਰਮੀਸ਼ ਨੇ ਕੈਪਸ਼ਨ `ਚ ਲਿਖਿਆ, "ਅੱਜ ਕੈਲਾਸ਼ ਖੇਰ ਸਰ ਨੂੰ ਮਿਲਣ ਦਾ ਮੌਕਾ ਮਿਲਿਆ, ਮੈਂ ਦੱਸ ਨਹੀਂ ਸਕਦਾ ਕਿ ਉਨ੍ਹਾਂ ਨੂੰ ਮਿਲ ਕੇ ਮੈਂ ਕਿੰਨਾ ਖੁਸ਼ ਹਾਂ। ਉਹ ਬਹੁਤ ਹੀ ਨਿਮਾਣੇ ਸੁਭਾਅ ਦੇ ਨੇਕ ਦਿਲ ਇਨਸਾਨ ਹਨ। ਉਨ੍ਹਾਂ ਦੇ ਲਈ ਬਹੁਤ ਪਿਆਰ ਤੇ ਆਦਰ।"
ਕਾਬਿਲੇਗ਼ੌਰ ਹੈ ਕਿ ਪਰਮੀਸ਼ ਵਰਮਾ ਦਾ ਨਵਾਂ ਗੀਤ `ਕਯਾ ਬਾਤ ਹੈ` ਹਾਲ ਹੀ `ਚ ਰਿਲੀਜ਼ ਹੋਇਆ ਹੈ। ਹੁਣ ਲਗਦਾ ਹੈ ਕਿ ਉਨ੍ਹਾਂ ਦਾ ਆਉਣ ਵਾਲਾ ਗੀਤ ਕੈਲਾਸ਼ ਖੇਰ ਨਾਲ ਹੋ ਸਕਦਾ ਹੈ।
View this post on Instagram
ਇਸ ਦੇ ਨਾਲ ਨਾਲ ਹਾਲ ਹੀ ਪਰਮੀਸ਼ ਨੇ ਆਪਣੀ ਧੀ ਸਦਾ ਦੀ ਪਹਿਲੀ ਦੀਵਾਲੀ ਮਨਾਈ ਹੈ। ਇਸ ਤੋਂ ਇਲਾਵਾ ਪਰਮੀਸ਼ ਸ਼ੈਰੀ ਮਾਨ ਨਾਲ ਵਿਵਾਦ ਨੂੰ ਲੈਕੇ ਵੀ ਕਾਫ਼ੀ ਸੁਰਖੀਆਂ `ਚ ਰਹੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)