'ਚੰਦ 'ਤੇ ਜਾਣ ਦੀਆਂ ਗੱਲਾਂ ਕਰਨ ਵਾਲੇ ਜ਼ਮੀਨ 'ਤੇ ਰਹਿਣ ਲਾਇਕ ਵੀ ਨਹੀਂ', ਮਣੀਪੁਰ ਹਿੰਸਾ 'ਤੇ ਬੋਲੇ ਗਾਇਕ ਰੇਸ਼ਮ ਸਿੰਘ ਅਨਮੋਲ
Resham Singh Anmol: ਰੇਸ਼ਮ ਸਿੰਘ ਅਨਮੋਲ ਨੇ ਬਹੁਚਰਚਿਤ ਮਣੀਪੁਰ ਕਾਂਡ 'ਤੇ ਚੁੱਪੀ ਤੋੜੀ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਔਰਤਾਂ ਨੂੰ ਬੇਜ਼ਾਰ ਕਰਨ ਦੀ ਵਾਇਰਲ ਵੀਡੀਓ 'ਤੇ ਰਿਐਕਟ ਕੀਤਾ ਹੈ।
Resham Singh Anmol On Manipur Incident: ਰੇਸ਼ਮ ਸਿੰਘ ਅਨਮੋਲ ਪੰਜਾਬੀ ਇੰਡਸਟਰੀ ਦੇ ਜਾਣੇ ਮਾਣੇ ਗਾਇਕਾਂ 'ਚੋਂ ਇੱਕ ਹੈ। ਉਹ ਪੰਜਾਬ ਦੇ ਹਰ ਮੁੱਦੇ 'ਤੇ ਬੇਬਾਕੀ ਨਾਲ ਆਪਣੀ ਰਾਏ ਰੱਖਦਾ ਹੈ। ਰੇਸ਼ਮ ਸਿੰਘ ਅਨਮੋਲ ਉਨ੍ਹਾਂ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਹੈ, ਜਿਸ ਨੇ ਕਿਸਾਨ ਅੰਦੋਲਨ ਦੇ ਸਮੇਂ ਵਧ ਚੜ੍ਹ ਕੇ ਕਿਸਾਨਾਂ ਦਾ ਸਾਥ ਦਿੱਤਾ ਸੀ। ਇਹੀ ਨਹੀਂ ਉਸ ਨੇ ਕਿਸਾਨਾਂ ਦੇ ਹੱਕਾਂ ਲਈ ਕਈ ਗੀਤ ਵੀ ਕੱਢੇ ਸੀ।
ਹੁਣ ਰੇਸ਼ਮ ਸਿੰਘ ਅਨਮੋਲ ਫਿਰ ਤੋਂ ਸੁਰਖੀਆਂ 'ਚ ਹੈ। ਉਸ ਨੇ ਬਹੁਚਰਚਿਤ ਮਣੀਪੁਰ ਕਾਂਡ 'ਤੇ ਚੁੱਪੀ ਤੋੜੀ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਔਰਤਾਂ ਨੂੰ ਬੇਜ਼ਾਰ ਕਰਨ ਦੀ ਵਾਇਰਲ ਵੀਡੀਓ 'ਤੇ ਰਿਐਕਟ ਕੀਤਾ ਹੈ। ਉਸ ਨੇ ਮਹਿਲਾਵਾਂ ਦਾ ਕਾਰਟੂਨ ਸਕੈੱਚ ਸ਼ੇਅਰ ਕਰਦਿਆਂ ਕਿਹਾ ਕਿ 'ਬੇਸ਼ੱਕ ਅਸੀਂ ਚੰਦ 'ਤੇ ਜਾ ਰਹੇ ਹਾਂ, ਪਰ ਮਣੀਪੁਰ ਦੇ ਹਾਲਾਤ ਦੇਖ ਕੇ ਇੰਜ ਲੱਗਦਾ ਹੈ ਕਿ ਅਸੀਂ ਧਰਤੀ 'ਤੇ ਰਹਿਣ ਲਾਇਕ ਵੀ ਨਹੀਂ ਹਾਂ।' ਦੇਖੋ ਇਹ ਪੋਸਟ:
ਹੜ੍ਹ ਪੀੜਤਾਂ ਦੀ ਮਦਦ ਕਰਦਾ ਨਜ਼ਰ ਆਇਆ ਗਾਇਕ
ਰੇਸ਼ਮ ਸਿੰਘ ਅਨਮੋਲ ਅਕਸਰ ਹੀ ਸਮਾਜ ਭਲਾਈ ਦੇ ਕੰਮ ਕਰਦਾ ਰਹਿੰਦਾ ਹੈ। ਉਸ ਨੇ ਕਿਸਾਨ ਅੰਦੋਲਨ ਵੀ ਵਧ ਚੜ੍ਹ ਕੇ ਹਿੱਸਾ ਲਿਆ ਸੀ। ਹੁਣ ਉਹ ਪੰਜਾਬ 'ਚ ਹੜ੍ਹ ਪ੍ਰਭਾਵਤ ਲੋਕਾਂ ਦੀ ਮਦਦ ਕਰ ਰਿਹਾ ਹੈ। ਜਿਸ ਦੀ ਵੀਡੀਓ ਉਸ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤੀ ਹੈ।
View this post on Instagram
ਕਾਬਿਲੇਗ਼ੌਰ ਹੈ ਕਿ ਮਣੀਪੁਰ ਵਿਖੇ ਮਈ ਦੇ ਮਹੀਨੇ 'ਚ ਔਰਤਾਂ ਨੂੰ ਨਿਰਵਸਤਰ ਕਰਕੇ ਉਨ੍ਹਾਂ ਨੂੰ ਸੜਕਾਂ 'ਤੇ ਘੁਮਾਇਆ ਗਿਆ ਸੀ। ਦੁਨੀਆ ਭਰ ਵਿੱਚ ਇਹ ਵੀਡੀਓ ਜ਼ਬਰਦਸਤ ਵਾਇਰਲ ਹੋਇਆ ਹੈ। ਇਸ ਵੀਡੀਓ ਤੋਂ ਬਾਅਦ ਕੇਂਦਰ ਸਰਕਾਰ ਕਸੂਤੀ ਫਸਦੀ ਹੋਈ ਨਜ਼ਰ ਆ ਰਹੀ ਹੈ। ਫਿਲਹਾਲ ਇਸ ਮਾਮਲੇ 'ਚ 8 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਪਰ ਹਾਲੇ ਵੀ ਇਸ ਘਟਨਾ ਦਾ ਪੂਰੀ ਦੁਨੀਆ 'ਚ ਜ਼ਬਰਦਸਤ ਵਿਰੋਧ ਹੋ ਰਿਹਾ ਹੈ।