(Source: ECI/ABP News/ABP Majha)
Dharmendra: ਪੰਜਾਬੀ ਫਿਲਮਾਂ ਦੇ ਸਟਾਰ ਸੀ ਧਰਮਿੰਦਰ ਦੇ ਭਰਾ ਵਰਿੰਦਰ ਦਿਓਲ, ਸੈੱਟ 'ਤੇ ਐਕਟਰ ਦਾ ਬੇਰਹਿਮੀ ਨਾਲ ਹੋਇਆ ਸੀ ਕਤਲ
Dharmendra Brother: ਧਰਮਿੰਦਰ ਦੇ ਅਫੇਅਰ ਤੇ ਫਿਲਮਾਂ ਬਾਰੇ ਤੁਸੀਂ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਹੋਣਗੀਆਂ, ਪਰ ਕੀ ਤੁਸੀਂ ਜਾਣਦੇ ਹੋ ਕਿ ਉਨ੍ਹਾਂ ਦਾ ਇੱਕ ਭਰਾ ਸੀ। ਜਿਸ ਦਾ ਸੈੱਟ 'ਤੇ ਕਤਲ ਕਰ ਦਿੱਤਾ ਗਿਆ ਸੀ। ਆਓ ਜਾਣਦੇ ਹਾਂ ਪੂਰਾ ਮਾਮਲਾ
Dharmendra Brother Murder: ਬਾਲੀਵੁੱਡ ਵਿੱਚ ਧਰਮਿੰਦਰ ਨੂੰ ਹੀਮੈਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਜਿਸ ਨੇ ਹਿੰਦੀ ਸਿਨੇਮਾ ਨੂੰ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ। 87 ਸਾਲ ਦੀ ਉਮਰ 'ਚ ਵੀ ਬਾਲੀਵੁੱਡ 'ਚ ਐਕਟਿਵ ਹਨ ਅਤੇ ਜਲਦ ਹੀ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਨਜ਼ਰ ਆਉਣਗੇ। ਪਰ ਇਸ ਰਿਪੋਰਟ ਵਿੱਚ ਅਸੀਂ ਤੁਹਾਨੂੰ ਅਦਾਕਾਰ ਦੇ ਭਰਾ ਵਰਿੰਦਰ ਸਿੰਘ ਦਿਓਲ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ। ਜਿਸ ਦਾ ਸੈੱਟ 'ਤੇ ਕਤਲ ਕਰ ਦਿੱਤਾ ਗਿਆ ਸੀ।
ਪੰਜਾਬੀ ਸਿਨੇਮਾ ਦਾ ਸਿਤਾਰਾ ਸੀ ਵਰਿੰਦਰ ਦਿਓਲ
ਦਰਅਸਲ, ਇੱਕ ਸਮਾਂ ਸੀ ਜਦੋਂ ਧਰਮਿੰਦਰ ਦਾ ਭਰਾ ਵਰਿੰਦਰ ਸਿੰਘ ਦਿਓਲ ਪੰਜਾਬੀ ਇੰਡਸਟਰੀ ਦਾ ਸੁਪਰਸਟਾਰ ਹੋਇਆ ਕਰਦਾ ਸੀ। ਵਰਿੰਦਰ ਦਿੱਖ ਵਿੱਚ ਲਗਭਗ ਧਰਮਿੰਦਰ ਵਰਗਾ ਹੀ ਸੀ। ਇਸੇ ਕਰਕੇ ਉਨ੍ਹਾਂ ਨੂੰ ਪੰਜਾਬੀ ਸਿਨੇਮਾ ਦਾ ਧਰਮਿੰਦਰ ਵੀ ਕਿਹਾ ਜਾਂਦਾ ਸੀ। ਵਰਿੰਦਰ ਨਾ ਸਿਰਫ ਇੱਕ ਮਹਾਨ ਅਭਿਨੇਤਾ ਸੀ, ਸਗੋਂ ਇੱਕ ਮਹਾਨ ਫਿਲਮ ਨਿਰਮਾਤਾ ਵੀ ਸੀ। ਜਿਨ੍ਹਾਂ ਨੇ 25 ਫਿਲਮਾਂ ਬਣਾਈਆਂ ਅਤੇ ਸਾਰੀਆਂ ਸੁਪਰਹਿੱਟ ਸਾਬਤ ਹੋਈਆਂ।
ਇਸ ਫਿਲਮ ਦੇ ਸੈੱਟ 'ਤੇ ਕੀਤੀ ਗਈ ਸੀ ਵਰਿੰਦਰ ਦੀ ਹੱਤਿਆ
ਹੌਲੀ-ਹੌਲੀ ਵਰਿੰਦਰ ਸਿੰਘ ਇੰਡਸਟਰੀ 'ਚ ਸਫਲ ਹੋਣ ਲੱਗੇ ਅਤੇ ਇਹ ਸਫਲਤਾ ਉਨ੍ਹਾਂ ਦੀ ਮੌਤ ਦਾ ਕਾਰਨ ਬਣ ਗਈ। ਕਿਹਾ ਜਾਂਦਾ ਹੈ ਕਿ ਲੋਕ ਵਰਿੰਦਰ ਦੀ ਕਾਮਯਾਬੀ ਤੋਂ ਈਰਖਾ ਕਰਦੇ ਸਨ। ਫਿਰ 6 ਦਸੰਬਰ 1988 ਨੂੰ ਵਰਿੰਦਰ ਦੀ ਜ਼ਿੰਦਗੀ 'ਚ ਉਹ ਪਲ ਆਇਆ। ਜਿਸ ਦੀ ਕਿਸੇ ਨੂੰ ਵੀ ਉਮੀਦ ਨਹੀਂ ਸੀ।
ਦਰਅਸਲ ਫਿਲਮ 'ਜੱਟ ਤੇ ਜ਼ਮੀਨ' ਦੀ ਸ਼ੂਟਿੰਗ ਦੌਰਾਨ ਵਰਿੰਦਰ ਸਿੰਘ ਦੀ ਸੈੱਟ 'ਤੇ ਹੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਖਬਰ ਨੇ ਨਾ ਸਿਰਫ ਪੰਜਾਬੀ ਇੰਡਸਟਰੀ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ, ਸਗੋਂ ਧਰਮਿੰਦਰ ਵੀ ਆਪਣੇ ਭਰਾ ਨੂੰ ਗੁਆਉਣ ਤੋਂ ਬਾਅਦ ਬਹੁਤ ਟੁੱਟ ਗਏ ਸੀ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਵਰਿੰਦਰ ਨੂੰ ਕਿਸ ਨੇ ਮਾਰਿਆ, ਇਹ ਅੱਜ ਤੱਕ ਭੇਤ ਬਣਿਆ ਹੋਇਆ ਹੈ, ਕਿਉਂਕਿ ਉਸ ਸਮੇਂ ਪੰਜਾਬ ਵਿਚ ਹਰ ਰੋਜ਼ ਗੋਲੀਬਾਰੀ ਦੀਆਂ ਘਟਨਾਵਾਂ ਵਾਪਰਦੀਆਂ ਸਨ। ਧਰਮਿੰਦਰ ਦੀ ਗੱਲ ਕਰੀਏ ਤਾਂ ਅਭਿਨੇਤਾ ਜਲਦ ਹੀ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਨਜ਼ਰ ਆਉਣਗੇ। ਜਿਸ 'ਚ ਆਲੀਆ ਭੱਟ ਅਤੇ ਰਣਵੀਰ ਸਿੰਘ ਵੀ ਉਨ੍ਹਾਂ ਦੇ ਨਾਲ ਹੋਣਗੇ।