Sajjan Adeeb: ਪੰਜਾਬੀ ਗਾਇਕ ਸੱਜਣ ਅਦੀਬ ਦੀ ਫੈਨ ਨੇ ਕੀਤੀ ਬੇਇੱਜ਼ਤੀ, ਗਾਇਕ ਨੇ ਖੁਦ ਸ਼ੇਅਰ ਕੀਤੀ ਵੀਡੀਓ
Sajjan Adeeb Video: ਸੱਜਣ ਅਦੀਬ ਨੇ ਹਾਲ ਹੀ 'ਚ ਸੋਸ਼ਲ ਮੀਡੀਆ ;ਤੇ ਇੱਕ ਵੀਡੀਓ ਸ਼ੇਅਰ ਕੀਤਾ ਸੀ, ਜੋ ਕਿ ਹੁਣ ਵਾਇਰਲ ਹੁੰਦਾ ਨਜ਼ਰ ਆ ਰਿਹਾ ਹੈ। ਲੋਕ ਇਸ ਵੀਡੀਓ ਨੂੰ ਦੇਖ ਕੇ ਹੱਸ ਹੱਸ ਕੇ ਲੋਟ ਪੋਟ ਹੋ ਰਹੇ ਹਨ।
Sajjan Adeeb Viral Video: ਪੰਜਾਬੀ ਗਾਇਕ ਸੱਜਣ ਅਦੀਬ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੂੰ ਮਲਟੀ ਟੈਲੇਂਟਡ ਕਹਿਣਾ ਗਲਤ ਨਹੀਂ ਹੋਵੇਗਾ। ਉਸ ਨੇ ਆਪਣੇ ਹੁਣ ਤੱਕ ਦੇ ਸੰਗੀਤਕ ਸਫਰ 'ਚ ਪੰਜਾਬੀ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ।
ਗਾਇਕ ਸੱਜਣ ਅਦੀਬ ਨੇ ਹਾਲ ਹੀ 'ਚ ਸੋਸ਼ਲ ਮੀਡੀਆ ;ਤੇ ਇੱਕ ਵੀਡੀਓ ਸ਼ੇਅਰ ਕੀਤਾ ਸੀ, ਜੋ ਕਿ ਹੁਣ ਵਾਇਰਲ ਹੁੰਦਾ ਨਜ਼ਰ ਆ ਰਿਹਾ ਹੈ। ਲੋਕ ਇਸ ਵੀਡੀਓ ਨੂੰ ਦੇਖ ਕੇ ਹੱਸ ਹੱਸ ਕੇ ਲੋਟ ਪੋਟ ਹੋ ਰਹੇ ਹਨ। ਦਰਅਸਲ, ਵੀਡੀਓ 'ਚ ਸੱਜਣ ਅਦੀਬ ਤੁਰਿਆ ਜਾ ਰਿਹਾ ਹੈ ਅਤੇ ਉਸ ਨੂੰ ਇੱਕ ਪ੍ਰਸ਼ੰਸਕ ਪਿੱਛਿਓਂ ਅਵਾਜ਼ ਮਾਰ ਕੇ ਰੋਕ ਲੈਂਦਾ ਹੈ। ਵੀਡੀਓ 'ਚ ਤੁਸੀਂ ਉਸ ਪ੍ਰਸ਼ੰਸਕ ਦਾ ਚਿਹਰਾ ਨਹੀਂ ਦੇਖ ਸਕਦੇ, ਪਰ ਉਸ ਦੀ ਅਵਾਜ਼ ਸੁਣ ਸਕਦੇ ਹੋ। ਇਹ ਪ੍ਰਸ਼ੰਸਕ ਅਦੀਬ ਨੂੰ ਕਹਿੰਦਾ ਹੈ ਕਿ ਉਹ ਉਸ ਦਾ ਸਭ ਤੋਂ ਵੱਡਾ ਫੈਨ ਹੈ। ਇਸ ਦੌਰਾਨ ਉਹ ਫੈਨ ਸੱਜਣ ਨੂੰ ਆਪਣੀ ਪਤਨੀ ਨਾਲ ਵੀ ਮਿਲਵਾਉਂਦਾ ਹੈ ਅਤੇ ਬਾਅਦ 'ਚ ਉਹ ਸੱਜਣ ਨੂੰ ਫੋਟੋ ਖਿਚਵਾਉਣ ਦੀ ਰਿਕੁਐਸਟ ਕਰਦਾ ਹੈ। ਇਸ ਤੋਂ ਬਾਅਦ ਜੋ ਹੁੰਦਾ ਹੈ, ਦੇਖੋ ਇਸ ਵੀਡੀਓ 'ਚ:
View this post on Instagram
ਕਾਬਿਲੇਗ਼ੌਰ ਹੈ ਕਿ ਸੱਜਣ ਅਦੀਬ ਗਾਇਕ, ਗੀਤਕਾਰ ਤੇ ਸੰਗੀਤਕਾਰ ਹੈ। ਉਸ ਨੇ ਆਪਣੇ ਹੁਣ ਤੱਕ ਦੇ ਸੰਗੀਤਕ ਸਫਰ 'ਚ ਇੰਡਸਟਰੀ ਨੂੰ ਕਈ ਬੇਹਤਰੀਨ ਗਾਣੇ ਦਿੱਤੇ ਹਨ। ਉਸ ਨੂੰ ਸਭ ਤੋਂ ਜ਼ਿਆਦਾ ਗਾਣੇ 'ਇਸ਼ਕਾਂ ਦੇ ਲੇਖਾਂ' ਲਈ ਜਾਣਿਆ ਜਾਂਦਾ ਹੈ। ਇਹ ਗਾਣਾ ਅਦੀਬ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਹਿੱਟ ਸੌਂਗ ਹੈ। ਇਸ ਗਾਣੇ ਨੂੰ 115 ਮਿਲੀਅਨ ਯਾਨਿ ਸਾਢੇ 11 ਕਰੋੜ ਲੋਕ ਯੂਟਿਊਬ 'ਤੇ ਦੇਖ ਚੁੱਕੇ ਹਨ। ਇਸ ਦੇ ਨਾਲ ਨਾਲ ਸੱਜਣ ਅਦੀਬ ਦੀ ਸੋਸ਼ਲ ਮੀਡੀਆ 'ਤੇ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ। ਉਸ ਦੇ ਇਕੱਲੇ ਇੰਸਟਾਗ੍ਰਾਮ 'ਤੇ ਹੀ 1 ਮਿਲੀਅਨ ਯਾਨਿ 10 ਲੱਖ ਫਾਲੋਅਰਜ਼ ਹਨ।