(Source: ECI/ABP News)
Satinder Sartaaj: ਗਾਇਕ ਸਤਿੰਦਰ ਸਰਤਾਜ ‘ਤੇ ਲਾਈਵ ਸ਼ੋਅ ‘ਚ ਹੋਈ ਨੋਟਾਂ ਦੀ ਬਰਸਾਤ, ਫੈਨਜ਼ ਹੋਏ ਨਾਰਾਜ਼, ਦੇਖੋ ਵੀਡੀਓ
Satinder Sartaaj New Video: ਸਤਿੰਦਰ ਸਰਤਾਜ ਦੀ ਪਰਫਾਰਮੈਂਸ ਦੌਰਾਨ ਪੈਸਾ ਗਾਇਕ ‘ਤੇ ਮੀਂਹ ਵਾਂਗ ਬਰਸ ਰਿਹਾ ਹੈ। ਗਾਇਕ ਜਿਸ ਸਟੇਜ ‘ਤੇ ਗਾ ਰਿਹਾ ਹੈ ਉਹ ਨੋਟਾਂ ਨਾਲ ਭਰਿਆ ਹੋਇਆ ਹੈ

Satinder Sartaaj Video: ਪੰਜਾਬ ‘ਚ ਇੰਨੀਂ ਦਿਨੀਂ ਵਿਆਹ ਸ਼ਾਦੀਆਂ ਦਾ ਸੀਜ਼ਨ ਚੱਲ ਰਿਹਾ ਹੈ। ਅਜਿਹੇ ‘ਚ ਪੰਜਾਬੀ ਸਿੰਗਰ ਵਿਆਹਾਂ ਦੇ ਫੰਕਸ਼ਨਾਂ ‘ਚ ਜਾ ਕੇ ਪਰਫਾਰਮ ਕਰਦੇ ਰਹਿੰਦੇ ਹਨ। ਇਸ ਦੌਰਾਨ ਸਤਿੰਦਰ ਸਰਤਾਜ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਖੁਦ ਸਤਿੰਦਰ ਸਰਤਾਜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਹੈ, ਪਰ ਇਸ ਵੀਡੀਓ ਨੂੰ ਦੇਖ ਸਰਤਾਜ ਦੇ ਫੈਨਜ਼ ਉਨ੍ਹਾਂ ਕੋਲੋਂ ਨਾਰਾਜ਼ ਹੋ ਰਹੇ ਹਨ।
ਸਤਿੰਦਰ ਸਰਤਾਜ ਹਾਲ ਹੀ ‘ਚ ਇੱਕ ਵਿਆਹ ਦੀ ਪਾਰਟੀ ‘ਚ ਪਰਫਾਰਮ ਕਰਨ ਲਈ ਬੁਲਾਇਆ ਗਿਆ ਸੀ। ਇਸ ਵੀਡੀਓ ਸਰਤਾਜ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਵੀਡੀਓ ਦੇਖ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ ਕਿ ਇਹ ਵਿਆਹ ਕਿਸੇ ਰਸੂਖਦਾਰ ਵਿਅਕਤੀ ਦੇ ਪੁੱਤਰ ਜਾਂ ਪੁੱਤਰੀ ਦਾ ਹੋਵੇਗਾ। ਇਸ ਵੀਡੀਓ ‘ਚ ਸਰਤਾਜ ਦੀ ਪਰਫਾਰਮੈਂਸ ਦੌਰਾਨ ਪੈਸਾ ਗਾਇਕ ‘ਤੇ ਮੀਂਹ ਵਾਂਗ ਬਰਸ ਰਿਹਾ ਹੈ। ਗਾਇਕ ਜਿਸ ਸਟੇਜ ‘ਤੇ ਗਾ ਰਿਹਾ ਹੈ ਉਹ ਨੋਟਾਂ ਨਾਲ ਭਰਿਆ ਹੋਇਆ ਹੈ। ਵੀਡੀਓ ‘ਚ ਇਹ ਵੀ ਨਜ਼ਰ ਆ ਰਿਹਾ ਹੈ ਕਿ ਇਹ ਨੋਟ 10 ਤੇ 20 ਰੁਪਏ ਦੇ ਹਨ। ਪਰ ਇਸ ਵੀਡੀਓ ਨੂੰ ਦੇਖ ਕੇ ਸਰਤਾਜ ਦੇ ਫੈਨਜ਼ ਜ਼ਿਆਦਾ ਖੁਸ਼ ਨਜ਼ਰ ਨਹੀਂ ਆ ਰਹੇ ਹਨ। ਪਹਿਲਾਂ ਤੁਸੀਂ ਇਹ ਵੀਡੀਓ ਦੇਖੋ:
View this post on Instagram
ਇਸ ਵੀਡੀਓ ਨੂੰ ਦੇਖ ਲੋਕ ਇਤਰਾਜ਼ ਕਰ ਰਹੇ ਹਨ ਅਤੇ ਕਿ ਇਸ ਤਰ੍ਹਾਂ ਪੈਸਾ ਉਡਾਉਣਾ ਕਿੰਨਾ ਕੁ ਸਹੀ ਹੈ। ਕਮੈਂਟ ਬਾਕਸ ਵਿੱਚ ਲੋਕ ਇਸ ਬਾਰੇ ਆਪੋ ਆਪਣੇ ਵਿਚਾਰ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ‘ਕੌਣ ਕਹਿੰਦਾ ਹੈ ਕਿ ਦੇਸ਼ ‘ਚ ਗਰੀਬੀ ਹੈ’। ਇੱਕ ਹੋਰ ਯੂਜ਼ਰ ਨੇ ਲਿਖਿਆ, ‘ਗੁਰਦੁਆਰਾ ਸਾਹਿਬ ‘ਚ ਗ੍ਰੰਥੀ ਨੂੰ ਪੈਸੇ ਦੇਣ ਲੱਗਿਆਂ ਲੋਕਾਂ ਨੂੰ ਮੌਤ ਪੈ ਜਾਂਦੀ ਹੈ, ਇੱਥੇ ਕਿਵੇਂ ਪੈਸਾ ਲੁਟਾ ਰਹੇ ਨੇ।’ ਇੱਕ ਹੋਰ ਵਿਅਕਤੀ ਨੇ ਲਿਖਿਆ, “ਇਹ ਕਿਹੋ ਜਿਹਾ ਸੱਭਿਆਚਾਰ ਹੈ। ਇੰਡੀਆ ‘ਚ ਇੰਨੀਂ ਗਰੀਬੀ ਹੈ ਪੈਸਾ ਦੇਖੋ ਕਿੱਧਰ ਜਾਂਦਾ।” ਪੜ੍ਹੋ ਇਹ ਕਮੈਂਟਸ:
ਕਾਬਿਲੇਗ਼ੌਰ ਹੈ ਕਿ ਸਤਿੰਦਰ ਸਰਤਾਜ ਪੰਜਾਬੀ ਇੰਡਸਟਰੀ ਦੇ ਟੌਪ ਗਾਇਕ ਹਨ। ਉਹ ਆਪਣੀ ਸਾਫ ਸੁਥਰੀ ਤੇ ਸੂਫੀ ਗਾਇਕੀ ਲਈ ਜਾਣੇ ਜਾਂਦੇ ਹਨ। ਸਰਤਾਜ ਨੇ ਆਪਣੇ ਗਾਇਕੀ ਦੇ ਕਰੀਅਰ ‘ਚ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਬੀ ਹੈ। ਇਸ ਦੇ ਨਾਲ ਨਾਲ ਸਰਤਾਜ ਸੋਸ਼ਲ ਮੀਡੀਆ ‘ਤੇ ਵੀ ਐਕਟਿਵ ਰਹਿੰਦੇ ਹਨ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਨੂੰ ਫੈਨਜ਼ ਨਾਲ ਸ਼ੇਅਰ ਕਰਦੇ ਹਨ। ਉਨ੍ਹਾਂ ਦੀ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਸਰਤਾਜ ਦੇ ਇਕੱਲੇ ਇੰਸਟਾਗ੍ਰਾਮ ‘ਤੇ 1.6 ਮਿਲੀਅਨ ਯਾਨਿ 16 ਲੱਖ ਫਾਲੋਅਰਜ਼ ਹਨ।
ਇਹ ਵੀ ਪੜ੍ਹੋ: ਸੁਨੰਦਾ ਸ਼ਰਮਾ ਤੇ ਗੁਰਲੇਜ ਅਖਤਰ ਨੇ ਇੱਕ ਦੂਜੇ ‘ਤੇ ਲੁਟਾਇਆ ਖੂਬ ਪਿਆਰ, ਤਸਵੀਰਾਂ ਕੀਤੀਆਂ ਸ਼ੇਅਰ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
