ਪੜਚੋਲ ਕਰੋ

ਪੰਜਾਬ ਤੋਂ ਇੱਕ ਹੋਰ ਗ਼ੈਰ-ਪੰਜਾਬੀ ਦੇ ਰਾਜ ਸਭਾ 'ਚ ਦਾਖਲੇ ਲਈ ਜ਼ਮੀਨ ਤਿਆਰ ਕਰ ਰਹੀ ਆਪ, ਪ੍ਰਤਾਪ ਬਾਜਵਾ ਨੇ ਲੋਕਾਂ ਸਾਹਮਣੇ ਰੱਖੀ ਸੱਚਾਈ

ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਇਸ ਕਦਮ ਦਾ ਇਕੋ ਇਕ ਮਕਸਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਾਸੇ ਕਰਨਾ ਹੈ। ਇਹ ਸਪੱਸ਼ਟ ਹੋ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਦੇ ਫੈਸਲੇ ਲੈਣਗੇ। 

Punjab News: ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੁਧਿਆਣਾ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਲਈ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਆਪਣਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਬੁੱਧਵਾਰ ਨੂੰ ਆਮ ਆਦਮੀ ਪਾਰਟੀ 'ਤੇ ਦੋਸ਼ ਲਾਇਆ ਕਿ ਉਹ ਪੰਜਾਬ ਤੋਂ ਸੰਸਦ ਦੇ ਉੱਚ ਸਦਨ ਵਿੱਚ ਦਾਖਲ ਹੋਣ ਲਈ ਇੱਕ ਹੋਰ ਗੈਰ-ਪੰਜਾਬ ਲਈ ਰਾਹ ਪੱਧਰਾ ਕਰ ਰਹੀ ਹੈ। 

ਬਾਜਵਾ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਪੰਜਾਬ ਤੋਂ ਰਾਜ ਸਭਾ ਵਿੱਚ ਦਾਖਲ ਹੋਣ ਲਈ ਰਾਜ ਸਭਾ ਦੀ ਸੀਟ ਖਾਲੀ ਕੀਤੀ ਜਾ ਰਹੀ ਹੈ। 

ਉਨ੍ਹਾਂ ਕਿਹਾ ਕਿ 'ਆਪ' ਇਕ ਵਾਰ ਫਿਰ ਪੰਜਾਬੀਆਂ ਦੀ ਪਿੱਠ 'ਤੇ ਚਾਕੂ ਮਾਰਨ ਜਾ ਰਹੀ ਹੈ। ਇਸ ਤੋਂ ਪਹਿਲਾਂ ਪਾਰਟੀ ਨੇ ਗੈਰ-ਪੰਜਾਬੀ ਸੰਦੀਪ ਪਾਠਕ ਨੂੰ ਪੰਜਾਬ ਤੋਂ ਰਾਜ ਸਭਾ ਲਈ ਭੇਜਿਆ ਸੀ। ਹਾਲਾਂਕਿ, ਉਹ ਪੰਜਾਬ ਦੇ ਮੁੱਖ ਮੁੱਦਿਆਂ ਨੂੰ ਰੱਖਣ ਵਿੱਚ ਬੁਰੀ ਤਰ੍ਹਾਂ ਅਸਫਲ ਰਹੇ। ਅਕਤੂਬਰ 2023 ਵਿੱਚ, ਹਰਿਆਣਾ ਵਿੱਚ ਇੱਕ ਪੱਤਰਕਾਰ ਨਾਲ ਗੱਲਬਾਤ ਕਰਦਿਆਂ, ਸੰਦੀਪ ਪਾਠਕ ਦਰਿਆਈ ਪਾਣੀਆਂ 'ਤੇ ਪੰਜਾਬ ਦੇ ਦਾਅਵਿਆਂ ਦਾ ਜ਼ੋਰਦਾਰ ਬਚਾਅ ਕਰਨ ਵਿੱਚ ਅਸਮਰੱਥ ਰਹੇ। ਬਾਜਵਾ ਨੇ ਕਿਹਾ ਕਿ ਅਸੀਂ 'ਆਪ' ਦੇ ਗੈਰ-ਪੰਜਾਬੀ ਰਾਜ ਸਭਾ ਮੈਂਬਰਾਂ ਤੋਂ ਹੋਰ ਕੀ ਉਮੀਦ ਕਰ ਸਕਦੇ ਹਾਂ। 

ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਇਸ ਕਦਮ ਦਾ ਇਕੋ ਇਕ ਮਕਸਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਾਸੇ ਕਰਨਾ ਹੈ। ਇਹ ਸਪੱਸ਼ਟ ਹੋ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਦੇ ਫੈਸਲੇ ਲੈਣਗੇ। 

ਬਾਜਵਾ ਨੇ ਕੰਪਟਰੋਲਰ ਐਂਡ ਆਡੀਟਰ ਜਨਰਲ (ਕੈਗ) ਨੂੰ ਪੰਜਾਬ ਦੀ ਆਬਕਾਰੀ ਨੀਤੀ ਦੀ ਵੀ ਜਾਂਚ ਕਰਨ ਦੀ ਅਪੀਲ ਕੀਤੀ, ਜੋ ਦਿੱਲੀ ਦੀ ਸ਼ਰਾਬ ਨੀਤੀ ਦੀ ਨਕਲ ਹੈ। 

ਕੈਗ ਦੀ ਰਿਪੋਰਟ ਮੁਤਾਬਕ 2021-22 'ਚ ਆਬਕਾਰੀ ਨੀਤੀ ਬਣਾਉਣ ਅਤੇ ਲਾਗੂ ਕਰਨ 'ਚ ਮਕੁਝ ਮਸਲਿਆਂ  ਕਾਰਨ ਦਿੱਲੀ ਸਰਕਾਰ ਨੂੰ 2,002 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਬਾਜਵਾ ਨੇ ਕਿਹਾ ਕਿ ਪੰਜਾਬ ਦੀ ਆਬਕਾਰੀ ਨੀਤੀ ਵਿੱਚ ਵੀ ਇਸੇ ਤਰ੍ਹਾਂ ਦੀ ਗੜਬੜੀ ਹੋਣ ਦੀ ਸੰਭਾਵਨਾ ਹੈ ਅਤੇ ਇਸ ਦਾ ਪਰਦਾਫਾਸ਼ ਕਰਨ ਦੀ ਲੋੜ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

PM ਮੋਦੀ ਨੇ ਤੁਲਸੀ ਗਬਾਰਡ ਨਾਲ ਕੀਤੀ ਮੁਲਾਕਾਤ, ਤੋਹਫੇ 'ਚ ਦਿੱਤਾ ਮਹਾਂਕੁੰਭ ਦਾ ਜਲ

ਪੰਜਾਬ 'ਚ ਚੱਲੀਆਂ ਤਾੜ-ਤਾੜ ਗੋਲੀਆਂ, 3 ਹੋਏ ਜ਼ਖ਼ਮੀ; ਇਲਾਕੇ 'ਚ ਦਹਿਸ਼ਤ ਦਾ ਮਾਹੌਲ

ਕੀ ਹਰਜਿੰਦਰ ਸਿੰਘ ਧਾਮੀ ਸਾਂਭਣਗੇ ਆਪਣਾ ਅਹੁਦਾ? ਫੈਸਲੇ ਲਈ ਮੰਗਿਆ ਇੱਕ ਦਿਨ ਦਾ ਸਮਾਂ

ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਦੀ ਖੈਰ ਨਹੀਂ, ਅਜਿਹਾ ਕਰਨ 'ਤੇ ਲੱਗੇਗਾ 10 ਗੁਣਾ ਜ਼ਿਆਦਾ ਜ਼ੁਰਮਾਨਾ
ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਦੀ ਖੈਰ ਨਹੀਂ, ਅਜਿਹਾ ਕਰਨ 'ਤੇ ਲੱਗੇਗਾ 10 ਗੁਣਾ ਜ਼ਿਆਦਾ ਜ਼ੁਰਮਾਨਾ
Advertisement
ABP Premium

ਵੀਡੀਓਜ਼

ਬਿਕਰਮ ਮਜੀਠੀਆ, ਹੁਣ ਸਿਆਸਤ ਨਹੀਂ ਚੱਲਣੀ.....ਪੇਸ਼ੀ ਤੋਂ ਬਾਅਦ ਗੱਜੇ ਬਿਕਰਮ ਮਜੀਠੀਆ, ਹੁਣ ਸਿਆਸਤ ਨਹੀਂ ਚੱਲਣੀ.....Ludhiana | Hindu Muslim| ਹਿੰਦੂ ਮੁਸਲਮਾਨ ਵਿਵਾਦ ਹੋਇਆ ਖ਼ਤਮ, ਹੋਲੀ ਵਾਲੇ ਦਿਨ ਚੱਲੇ ਸੀ ਇੱਟਾਂ ਪੱਥਰAmritpal Singh| Pardhanmantri Bajeke| ਅੰਮ੍ਰਿਤਪਾਲ ਸਿੰਘ ਦੇ 2 ਸਾਥੀਆਂ ਦਾ ਮਿਲਿਆ ਟਰਾਂਜਿਟ ਰਿਮਾਂਡ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
PM ਮੋਦੀ ਨੇ ਤੁਲਸੀ ਗਬਾਰਡ ਨਾਲ ਕੀਤੀ ਮੁਲਾਕਾਤ, ਤੋਹਫੇ 'ਚ ਦਿੱਤਾ ਮਹਾਂਕੁੰਭ ਦਾ ਜਲ
PM ਮੋਦੀ ਨੇ ਤੁਲਸੀ ਗਬਾਰਡ ਨਾਲ ਕੀਤੀ ਮੁਲਾਕਾਤ, ਤੋਹਫੇ 'ਚ ਦਿੱਤਾ ਮਹਾਂਕੁੰਭ ਦਾ ਜਲ
ਪੰਜਾਬ 'ਚ ਚੱਲੀਆਂ ਤਾੜ-ਤਾੜ ਗੋਲੀਆਂ, 3 ਹੋਏ ਜ਼ਖ਼ਮੀ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਪੰਜਾਬ 'ਚ ਚੱਲੀਆਂ ਤਾੜ-ਤਾੜ ਗੋਲੀਆਂ, 3 ਹੋਏ ਜ਼ਖ਼ਮੀ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਕੀ ਹਰਜਿੰਦਰ ਸਿੰਘ ਧਾਮੀ ਸਾਂਭਣਗੇ ਆਪਣਾ ਅਹੁਦਾ? ਫੈਸਲੇ ਲਈ ਮੰਗਿਆ ਇੱਕ ਦਿਨ ਦਾ ਸਮਾਂ
ਕੀ ਹਰਜਿੰਦਰ ਸਿੰਘ ਧਾਮੀ ਸਾਂਭਣਗੇ ਆਪਣਾ ਅਹੁਦਾ? ਫੈਸਲੇ ਲਈ ਮੰਗਿਆ ਇੱਕ ਦਿਨ ਦਾ ਸਮਾਂ
ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਦੀ ਖੈਰ ਨਹੀਂ, ਅਜਿਹਾ ਕਰਨ 'ਤੇ ਲੱਗੇਗਾ 10 ਗੁਣਾ ਜ਼ਿਆਦਾ ਜ਼ੁਰਮਾਨਾ
ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਦੀ ਖੈਰ ਨਹੀਂ, ਅਜਿਹਾ ਕਰਨ 'ਤੇ ਲੱਗੇਗਾ 10 ਗੁਣਾ ਜ਼ਿਆਦਾ ਜ਼ੁਰਮਾਨਾ
Ludhiana News: ਆਪ ਸਰਕਾਰ 'ਤੇ ਪਿਛਲੇ ਤਿੰਨ ਸਾਲਾਂ 'ਚ ਭ੍ਰਿਸ਼ਟਾਚਾਰ ਦਾ ਕੋਈ ਦਾਗ਼ ਨਹੀਂ, ਕੇਜਰੀਵਾਲ ਤੇ ਮਾਨ ਨੇ ਅਰੋੜਾ ਨੂੰ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ

ਆਪਣੇ ਬੁੱਲ੍ਹਾਂ ਨੂੰ ਗਲੋਇੰਗ ਅਤੇ ਖੂਬਸੂਰਤ ਬਣਾਉਣ ਲਈ ਇਦਾਂ ਕਰੋ ਮਲਾਈ ਦੀ ਵਰਤੋਂ

ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦੀ ਧੁਆਈ ਦੀ ਸੇਵਾ ਹੋਈ ਸ਼ੁਰੂ, 10-12 ਦਿਨਾਂ ਤੱਕ ਚੱਲੇਗੀ ਸੇਵਾ

ਪੰਜਾਬ ਕਿੰਗਜ਼ ਲਈ ਬੁਰੀ ਖ਼ਬਰ ! ਵਨਡੇ ਦਾ ਨੰਬਰ-1 ਆਲਰਾਊਂਡਰ ਨਹੀਂ ਖੇਡੇਗਾ ਸ਼ੁਰੂਆਤੀ ਮੈਚ, ਜਾਣੋ ਕੀ ਹੈ ਕਾਰਨ

Embed widget