Sharry Maan: ਸ਼ੈਰੀ ਮਾਨ ਮਾਂ ਦੇ ਦੇਹਾਂਤ ਤੋਂ ਬਾਅਦ ਡਿਪਰੈਸ਼ਨ `ਚ? ਸੋਸ਼ਲ ਮੀਡੀਆ ਤੇ ਪਾਈ ਪੋਸਟ ਹੈ ਸਬੂਤ
Sharry Maan Post: ਸ਼ੈਰੀ ਮਾਨ ਨੇ ਅਜਿਹੀ ਭਾਵੁਕ ਪੋਸਟ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਉਨ੍ਹਾਂ ਨੂੰ ਨਾ ਸਿਰਫ਼ ਆਪਣੀ ਗ਼ਲਤੀ ਦਾ ਪਛਤਾਵਾ ਹੈ, ਬਲਕਿ ਉਹ ਇੰਨੀਂ ਦਿਨੀਂ ਡਿਪਰੈਸ਼ਨ ਵਿੱਚੋਂ ਵੀ ਲੰਘ ਰਹੇ ਹਨ

Sharry Maan Social Media Post: ਪੰਜਾਬੀ ਸਿੰਗਰ ਸ਼ੈਰੀ ਮਾਨ ਇੰਨੀਂ ਦਿਨੀਂ ਜ਼ਿੰਦਗੀ ਦੇ ਬੁਰੇ ਦੌਰ `ਚੋਂ ਗੁਜ਼ਰ ਰਹੇ ਹਨ। ਦਰਅਸਲ, 2 ਸਾਲ ਪਹਿਲਾਂ 2019 ਵਿੱਚ ਸ਼ੈਰੀ ਮਾਨ ਦੀ ਮੰਮੀ ਦਾ ਦੇਹਾਂਤ ਹੋ ਗਿਆ ਸੀ। ਉਸ ਤੋਂ ਬਾਅਦ ਤੋਂ ਹੀ ਸ਼ੈਰੀ ਮਾਨ ਖੁਦ ਨੂੰ ਸੰਭਾਲ ਨਹੀਂ ਪਾਏ ਹਨ। ਇਹੀ ਨਹੀਂ ਉਨ੍ਹਾਂ ਦਾ ਕਰੀਅਰ ਵੀ ਸਹੀ ਨਹੀਂ ਚੱਲ ਰਿਹਾ। ਉੱਤੋਂ ਉਨ੍ਹਾਂ ਨੇ ਸ਼ਰਾਬ ਦੇ ਨਸ਼ੇ `ਚ ਪਰਮੀਸ਼ ਵਰਮਾ ਨੂੰ ਬੁਰਾ ਭਲਾ ਬੋਲ ਕੇ ਆਪਣੇ ਸਿਰ ਨਵੀਂ ਮੁਸੀਬਤ ਪਾ ਲਈ। ਇਸ ਤੋਂ ਬਾਅਦ ਤੋਂ ਹੀ ਉਹ ਵਿਵਾਦਾਂ `ਚ ਘਿਰ ਗਏ। ਇਹੀ ਨਹੀਂ ਪਰਮੀਸ਼ ਨੂੰ ਮਾੜਾ ਬੋਲ ਕੇ ਸ਼ੈਰੀ ਨੇ ਇੰਡਸਟਰੀ ਨੂੰ ਵੀ ਆਪਣੇ ਖਿਲਾਫ਼ ਕਰ ਲਿਆ।
View this post on Instagram
ਹੁਣ ਸ਼ੈਰੀ ਮਾਨ ਨੇ ਅਜਿਹੀ ਭਾਵੁਕ ਪੋਸਟ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਉਨ੍ਹਾਂ ਨੂੰ ਨਾ ਸਿਰਫ਼ ਆਪਣੀ ਗ਼ਲਤੀ ਦਾ ਪਛਤਾਵਾ ਹੈ, ਬਲਕਿ ਉਹ ਇੰਨੀਂ ਦਿਨੀਂ ਡਿਪਰੈਸ਼ਨ ਵਿੱਚੋਂ ਵੀ ਲੰਘ ਰਹੇ ਹਨ। ਸ਼ੈਰੀ ਮਾਨ ਨੇ ਇੰਸਟਾਗ੍ਰਾਮ ਤੇ ਆਪਣੀ ਤਸਵੀਰ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਨੇ ਕੈਪਸ਼ਨ ਪਾਈ, "ਆਪਣੀ ਧਰਤੀ ਤੇ ਮਾਂ ਨਾਲੋਂ ਟੁੱਟ ਕੇ ਦੁਬਾਰਾ ਉੱਗਣ `ਚ ਟਾਈਮ ਤਾਂ ਲੱਗੂਗਾ, ਪਰ ਯਕੀਨ ਰੱਖਿਓ ਜਿਸ ਦਿਨ ਵਾਪਸ ਆਇਆ ਮਿਸਾਲ ਬਣ ਕੇ ਦਿਖਾਊਂ ਸਭ ਨੂੰ, ਬਿਨਾਂ ਆਪਣੇ ਆਪ ਨੂੰ ਸਾਬਤ ਕਰੇ ਨੀ ਮਰਦਾ ਮੈਂ। ਹੁਣ ਮੇਰਾ ਬੱਸ ਇੱਕੋ ਇੱਕ ਮਕਸਦ ਆ, ਖੁਦ ਨੂੰ ਪ੍ਰੇਰਿਤ ਕਰਨਾ ਤੇ ਦੂਜਿਆਂ ਦੀ ਪ੍ਰੇਰਨਾ ਬਣਨਾ।"
View this post on Instagram
ਸ਼ੈਰੀ ਮਾਨ ਦੀ ਇਸ ਪੋਸਟ ਤੇ ਉਨ੍ਹਾਂ ਦੇ ਫ਼ੈਨਜ਼ ਕਮੈਂਟ ਕਰ ਉਨ੍ਹਾਂ ਦਾ ਹੌਸਲਾ ਵਧਾ ਰਹੇ ਹਨ। ਇਸ ਦੇ ਨਾਲ ਹੀ ਦਸ ਦਈਏ ਕਿ ਸ਼ੈਰੀ ਮਾਨ ਅੱਜ ਕੱਲ ਸੋਸ਼ਲ ਮੀਡੀਆ ਤੇ ਅਜਿਹੀਆਂ ਕਈ ਪੋਸਟਾਂ ਸ਼ੇਅਰ ਕਰ ਰਹੇ ਹਨ, ਜਿਸ ਨੂੰ ਦੇਖ ਸਾਫ਼ ਪਤਾ ਲਗਦਾ ਹੈ ਕਿ ਸਿੰਗਰ ਡਿਪਰੈਸ਼ਨ ਵਿੱਚ ਹੈ।

ਕਾਬਿਲੇਗ਼ੌਰ ਹੈ ਕਿ ਸ਼ੈਰੀ ਮਾਨ ਪੰਜਾਬੀ ਇੰਡਸਟਰੀ ਦੇ ਚੋਟੀ ਦੇ ਗਾਇਕ ਰਹੇ ਹਨ। ਉਨ੍ਹਾਂ ਨੇ ਆਪਣੀ ਗਾਇਕੀ ਦੇ ਕਰੀਅਰ `ਚ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਸੁਪਰਹਿੱਟ ਗਾਣੇ ਦਿੱਤੇ ਹਨ। ਉਨ੍ਹਾਂ ਦੀ ਹੁਣ ਤੱਕ ਦੀ ਸਭ ਤੋਂ ਸੁਪਰਹਿੱਟ ਐਲਬਮ `ਯਾਰ ਅਣਮੁੱਲੇ` ਰਹੀ ਹੈ।





















