Sharry Mann: ਸ਼ੈਰੀ ਮਾਨ ਨੇ ਕੀਤਾ ਨਵੇਂ ਗੀਤ `ਟੁੱਟਾ ਦਿਲ` ਦਾ ਐਲਾਨ, ਇਸ ਦਿਨ ਹੋਵੇਗਾ ਰਿਲੀਜ਼
Sharry Mann New Song: ਸ਼ੈਰੀ ਮਾਨ ਨੇ ਆਪਣੇ ਨਵੇਂ ਗੀਤ ਦਾ ਐਲਾਨ ਕਰ ਦਿੱਤਾ ਹੈ। ਮਾਨ ਨੇ ਇਸ ਬਾਰੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਫ਼ੈਨਜ਼ ਨੂੰ ਜਾਣਕਾਰੀ ਦਿਤੀ।
Sharry Mann New Song Tutta Dil: ਪੰਜਾਬੀ ਸਿੰਗਰ ਸ਼ੈਰੀ ਮਾਨ ਪਿਛਲੇ ਲੰਬੇ ਸਮੇਂ ਤੋਂ ਸੁਰਖੀਆਂ ਵਿੱਚ ਬਣੇ ਹੋਏ ਹਨ। ਦਰਅਸਲ, ਉਹ ਪਰਮੀਸ਼ ਵਰਮਾ ਨਾਲ ਝਗੜੇ ਨੂੰ ਲੈਕੇ ਕਾਫ਼ੀ ਸੁਰਖੀਆਂ ਬਟੋਰ ਰਹੇ ਹਨ। ਇਸ ਸਭ ਵਿਵਾਦ ਦੇ ਵਿਚਾਲੇ ਹੁਣ ਸ਼ੈਰੀ ਮਾਨ ਇੱਕ ਵਾਰ ਫ਼ਿਰ ਤੋਂ ਸੁਰਖੀਆਂ `ਚ ਆ ਗਏ ਹਨ। ਦਰਅਸਲ, ਸ਼ੈਰੀ ਮਾਨ ਨੇ ਆਪਣੇ ਨਵੇਂ ਗੀਤ ਦਾ ਐਲਾਨ ਕਰ ਦਿੱਤਾ ਹੈ। ਮਾਨ ਨੇ ਇਸ ਬਾਰੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਫ਼ੈਨਜ਼ ਨੂੰ ਜਾਣਕਾਰੀ ਦਿਤੀ।
ਸ਼ੈਰੀ ਮਾਨ ਨੇ ਸੋਸ਼ਲ ਮੀਡੀਆ ਤੇ ਗੀਤ `ਟੁੱਟਾ ਦਿਲ` ਦਾ ਪੋਸਟਰ ਸ਼ੇਅਰ ਕੀਤਾ। ਇਸ ਦੌਰਾਨ ਮਾਨ ਨੇ ਕੈਪਸ਼ਨ `ਚ ਲਿਖਿਆ, "ਆਹਾ ਗਾਣਾ ਮੇਰੇ ਦਿਲ ਦੇ ਬਹੁਤ ਨੇੜੇ ਆ। ਜਿਨ੍ਹਾਂ ਨੇ ਦਿਲ ਦਾ ਦਿਮਾਗ਼ ਗਾਣਾ ਸੁਣਿਆ ਉਨ੍ਹਾਂ ਨੂੰ ਇਹ ਗਾਣਾ ਵਧੀਆ ਲੱਗੂਗਾ। ਤੇ ਨਾਲੇ ਹੋਰ ਵੀ ਬਹੁਤ ਕੁੱਝ ਨਵਾਂ ਲਿਖਣਾ ਸ਼ੁਰੂ ਕੀਤਾ ਹੈ। ਉਮੀਦ ਹੈ ਕਾਫ਼ੀ ਟਾਇਮ ਬਾਅਦ ਮੇਰਾ ਕੁੱਝ ਲਿਖਿਆ ਤੁਹਾਨੂੰ ਚੰਗਾ ਲੱਗੇਗਾ। ਇੰਦਰ ਧਾਮੂ ਦਾ ਮੈਂ ਸਤਿਕਾਰ ਕਰਦਾ ਹਾਂ, ਜਿਸ ਨੇ ਗੀਤ ਨੂੰ ਇਨ੍ਹਾਂ ਵਧੀਆ ਮਿਊਜ਼ਿਕ ਦਿੱਤਾ ਹੈ। ਬਾਕੀ ਜਲਦੀ ਹੀ ਤੁਹਾਡੇ ਨਲ ਟੀਜ਼ਰ ਤੇ ਫੁੱਲ ਸੌਂਗ ਦੀ ਡੇਟ ਸ਼ੇਅਰ ਕਰੂੰਗਾ। ਮੈਨੂੰ ਪਤਾ ਹਮੇਸ਼ਾ ਦੀ ਤਰ੍ਹਾਂ ਤੁਸੀਂ ਮੇਰੇ ਗਾਣੇ ਨੂੰ ਖੂਬ ਪਿਆਰ ਦਿਓਗੇ। ਮੇਰੇ ਫ਼ੈਨਜ਼ ਨੂੰ ਖੂਬ ਪਿਆਰ ਤੇ ਸਤਿਕਾਰ।"
View this post on Instagram
ਕਾਬਿਲੇਗ਼ੌਰ ਹੈ ਕਿ ਸ਼ੈਰੀ ਮਾਨ ਦਾ ਲੰਮੇ ਸਮੇਂ ਤੋਂ ਕੋਈ ਗਾਣਾ ਨਹੀਂ ਆਇਆ ਹੈ। ਇਸ ਦੌਰਾਨ ਉਨ੍ਹਾਂ ਦਾ ਪਰਮੀਸ਼ ਨਾਲ ਵਿਵਾਦ ਹੋਇਆ ਸੀ, ਜਿਸ ਤੋਂ ਬਾਅਦ ਸ਼ੈਰੀ ਕਾਫ਼ੀ ਨਿਰਾਸ਼ ਹੋ ਗਏ ਸੀ। ਇਸ ਦਾ ਪਤਾ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੇਖ ਕੇ ਲੱਗਦਾ ਹੈ। ਇਸ ਦੇ ਨਾਲ ਨਾਲ ਸ਼ੈਰੀ ਨੇ ਇਹ ਵੀ ਕਿਹਾ ਸੀ ਕਿ ਉਹ ਆਪਣੀ ਮੰਮੀ ਦੇ ਦੇਹਾਂਤ ਤੋਂ ਬਾਅਦ ਟੁੱਟ ਗਏ ਹਨ ਅਤੇ ਉਹ ਉਸੇ ਗ਼ਮ ਤੋਂ ਉੱਭਰਨ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਸ਼ੈਰੀ ਨੇ ਨਵੇਂ ਗੀਤ ਦਾ ਐਲਾਨ ਕੀਤਾ ਹੈ। ਮਾਨ ਦਾ ਇਹ ਗੀਤ ਪੰਜਾਬੀਆਂ ਦੇ ਦਿ ਨੂੰ ਛੂਹੰਦਾ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।