Sharry Mann: ਸ਼ੈਰੀ ਮਾਨ ਨੇ ਦੀਵਾਲੀ ਤੇ ਫ਼ੈਨਜ਼ ਲਈ ਦਿੱਤਾ ਖਾਸ ਸੰਦੇਸ਼, ਦੇਖੋ ਸਿੰਗਰ ਦੀ ਸੋਸ਼ਲ ਮੀਡੀਆ ਪੋਸਟ
Sharry Mann On Diwali: ਸ਼ੈਰੀ ਮਾਨ ਨੇ ਸੋਸ਼ਲ ਮੀਡੀਆ ਤੇ ਆਪਣੀ ਤਸਵੀਰ ਸ਼ੇਅਰ ਕੀਤੀ। ਤਸਵੀਰ ਸ਼ੇਅਰ ਉਨ੍ਹਾਂ ਨੇ ਫ਼ੈਨਜ਼ ਲਈ ਦੀਵਾਲੀ ਦਾ ਖਾਸ ਸੰਦੇਸ਼ ਦਿੱਤਾ ਹੈ।
Sharry Mann Diwali Message For Fans: ਪੰਜਾਬੀ ਸਿੰਗਰ ਸ਼ੈਰੀ ਮਾਨ ਪਿਛਲੇ ਲੰਬੇ ਸਮੇਂ ਤੋਂ ਸੁਰਖੀਆਂ ਵਿੱਚ ਬਣੇ ਹੋਏ ਹਨ। ਦਰਅਸਲ, ਉਹ ਪਰਮੀਸ਼ ਵਰਮਾ ਨਾਲ ਝਗੜੇ ਨੂੰ ਲੈਕੇ ਕਾਫ਼ੀ ਸੁਰਖੀਆਂ ਬਟੋਰ ਰਹੇ ਹਨ। ਦੋਵੇਂ ਇੱਕ ਦੂਜੇ ਨੂੰ ਨੀਚਾ ਦਿਖਾਉਣ ਦਾ ਕੋਈ ਮੌਕਾ ਹੱਥੋਂ ਜਾਣ ਨਹੀਂ ਦਿੰਦੇ। ਪਰ ਹੁਣ ਸ਼ੈਰੀ ਮਾਨ ਨੇ ਸੋਸ਼ਲ ਮੀਡੀਆ ਤੇ ਇੱਕ ਹੋਰ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਫ਼ੈਨਜ਼ ਨੂੰ ਦੀਵਾਲੀ ਦਾ ਖਾਸ ਸੰਦੇਸ਼ ਦਿੱਤਾ ਹੈ।
ਸ਼ੈਰੀ ਮਾਨ ਨੇ ਸੋਸ਼ਲ ਮੀਡੀਆ ਤੇ ਆਪਣੀ ਤਸਵੀਰ ਸ਼ੇਅਰ ਕੀਤੀ। ਤਸਵੀਰ ਸ਼ੇਅਰ ਉਨ੍ਹਾਂ ਨੇ ਫ਼ੈਨਜ਼ ਲਈ ਦੀਵਾਲੀ ਦਾ ਖਾਸ ਸੰਦੇਸ਼ ਦਿੱਤਾ ਹੈ। ਮਾਨ ਨੇ ਕੈਪਸ਼ਨ `ਚ ਲਿਖਿਆ, "ਹੈਪੀ ਦੀਵਾਲੀ ਮਿੱਤਰੋਂ, ਇਸ ਦੀਵਾਲੀ ਘਰ ਦੇ ਨਾਲ ਨਾਲ ਦਿਲ ਦਿਮਾਗ਼ ਤੇ ਬੌਡੀ ਦੀ ਡਾਇਟ ਵੀ ਕਲੀਨ ਕਰਨੀ ਆ। ਅਜਿਹਾ ਕਹਿਣ ਵਾਲੇ ਮਿਠਾਈ ਆਲੇ ਡੱਬੇ ਵਿੱਚੋਂ ਲੱਭ ਲੱਭ ਕੇ ਮਿੱਠਾ ਖਾਂਦੇ ਨੇ, ਤੇ ਦੀਵਾਲੀ ਆਲੇ ਦਿਨ ਪਕੌੜਿਆਂ ਦਾ ਲੂਣ ਚੈੱਕ ਕਰਦੇ ਦੇਖੇ ਜਾਂਦੇ ਨੇ। ਸੋ ਕੋਈ ਲੋੜ ਨੀ ਦੀਵਾਲੀ ਤੇ ਡਾਇਟਿੰਗ ਕਰਨ ਦੀ। ਦੀਵਾਲੀ ਤੋਂ ਬਾਅਦ ਮੁੜ ਡਾਇਟਿੰਗ ਸ਼ੁਰੂ ਕਰ ਦਿਓ। ਬੱਸ ਤਿਓਹਾਰ ਦੀ ਖੁਸ਼ੀ ਮਨਾਓ।"
View this post on Instagram
ਕਾਬਿਲੇਗ਼ੌਰ ਹੈ ਕਿ ਸ਼ੈਰੀ ਮਾਨ ਨੇ ਕਾਫ਼ੀ ਦਿਨਾਂ ਬਾਅਦ ਸੋਸ਼ਲ ਮੀਡੀਆ ਤੇ ਕੋਈ ਖੁਸ਼ੀ ਵਾਲੀ ਪੋਸਟ ਪਾਈ ਹੈ। ਇਸ ਤੋਂ ਪਹਿਲਾਂ ਸ਼ੈਰੀ ਮਾਨ ਸੋਸ਼ਲ ਮੀਡੀਆ ਤੇ ਕਾਫ਼ੀ ਉਦਾਸ ਪੋਸਟਾਂ ਸ਼ੇਅਰ ਕਰ ਰਹੇ ਸੀ। ਇਸ ਦੇ ਨਾਲ ਨਾਲ ਸ਼ੈਰੀ ਮਾਨ ਨੇ ਆਪਣੇ ਅਗਲੇ ਗੀਤ ਦਾ ਐਲਾਨ ਵੀ ਕਰ ਦਿਤਾ ਹੈ। ਮਾਨ ਦੇ ਮੁਤਾਬਕ ਇਹ ਗਾਣਾ ਜਲਦ ਹੀ ਰਿਲੀਜ਼ ਕੀਤਾ ਜਾਵੇਗਾ।