Sidhu Moosewala: ਸਿੱਧੂ ਮੂਸੇਵਾਲਾ ਦਾ ਗਾਣਾ ‘ਵਾਰ’ ਰਿਲੀਜ਼, ਕੁੱਝ ਮਿੰਟਾਂ ‘ਚ 1 ਮਿਲੀਅਨ ਲੋਕਾਂ ਨੇ ਦੇਖਿਆ
Sidhu Moosewala New Song: ਸਿੱਧੂ ਮੂਸੇਵਾਲਾ ਦੇ ਮਰਨ ਉਪਰੰਤ ਉਨ੍ਹਾਂ ਦਾ ਇੱਕ ਹੋਰ ਗਾਣਾ ‘ਵਾਰ’ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਸਿੱਧੂ ਮੂਸੇਵਾਲਾ ਦੇ ਅਧਿਕਾਰਤ ਯੂਟਿਊਬ ਚੈਨਲ ਤੇ ਰਿਲੀਜ਼ ਕੀਤਾ ਗਿਆ
SIdhu Moosewala's Vaar Out Now: ਮਰਹੂਮ ਪੰਜਾਬੀ ਗਾਇਕ ਤੇ ਰੈਪਰ ਸਿੱਧੂ ਮੂਸੇਵਾਲਾ ਦੇ ਮਰਨ ਉਪਰੰਤ ਉਨ੍ਹਾਂ ਦਾ ਇੱਕ ਹੋਰ ਗਾਣਾ ‘ਵਾਰ’ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਸਿੱਧੂ ਮੂਸੇਵਾਲਾ ਦੇ ਅਧਿਕਾਰਤ ਯੂਟਿਊਬ ਚੈਨਲ ਤੇ ਰਿਲੀਜ਼ ਕੀਤਾ ਗਿਆ ਹੈ। ਦਸ ਦਈਏ ਕਿ ਮਰਨ ਉਪਰੰਤ ਮੂਸੇਵਾਲਾ ਦਾ ਰਿਲੀਜ਼ ਹੋਣ ਵਾਲਾ ਇਹ ਦੂਜਾ ਗੀਤ ਹੈ। ਇਸ ਤੋਂ ਪਹਿਲਾਂ ਜੂਨ ਮਹੀਨੇ ‘ਚ ਉਨ੍ਹਾਂ ਦਾ ਗਾਣਾ ‘ਐਸਵਾਈਐਲ’ ਰਿਲੀਜ਼ ਹੋਇਆ ਸੀ, ਜਿਸ ਨੂੰ ਲੈਕੇ ਸਿਆਸਤ ਕਾਫ਼ੀ ਗਰਮਾ ਗਈ ਸੀ। ਬਾਅਦ ਵਿੱਚ ਵਿਵਾਦ ਹੋਣ ‘ਤੇ ਇਸ ਗਾਣੇ ਨੂੰ ਯੂਟਿਊਬ ਤੋਂ ਹਟਵਾ ਦਿੱਤਾ ਗਿਆ ਸੀ।
ਕੁੱਝ ਮਿੰਟਾਂ ‘ਚ 1 ਮਿਲੀਅਨ ਲੋਕਾਂ ਨੇ ਦੇਖਿਆ
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਗੀਤ ‘ਵਾਰ’ ਨੂੰ ਕਰੀਬ ਸਾਢੇ ਤਿੰਨ ਲੱਖ ਲੋਕਾਂ ਨੇ ਲਾਈਵ ਦੇਖਿਆ। ਰਿਲੀਜ਼ ਹੋਣ ਦੇ 20 ਮਿੰਟਾਂ ਦੇ ਅੰਦਰ ਹੀ ਗੀਤ ਨੂੰ 1 ਮਿਲੀਅਨ ਯਾਨਿ 10 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਸੀ ਅਤੇ ਲਗਾਤਾਰ ਇਸ ਗੀਤ ‘ਤੇ ਵਿਊਜ਼ ਵਧ ਰਹੇ ਹਨ। ਪੰਜਾਬ ਦੇ ਹੋਰ ਕਿਸੇ ਵੀ ਗਾਇਕ ਲਈ ਇੰਨੀਂ ਦੀਵਾਨਗੀ ਨਹੀਂ ਦੇਖੀ ਗਈ। ਇਸ ਤੋਂ ਪਹਿਲਾਂ ਮੂਸੇਵਾਲਾ ਦੇ ਗਾਣੇ ‘ਐਸਵਾਈਐਲ’ ਨੂੰ ਸਾਢੇ 5 ਲੱਖ ਲੋਕਾਂ ਨੇ ਲਾਈਵ ਦੇਖਿਆ ਸੀ।
ਰਿਲੀਜ਼ ਤੋਂ ਪਹਿਲਾਂ ਭਾਵੁਕ ਹੋਏ ਮੂਸੇਵਾਲਾ ਦੇ ਮਾਪੇ
ਇਸ ਗੀਤ ਦੀ ਰਿਲੀਜ਼ ਤੋਂ ਠੀਕ ਪਹਿਲਾਂ ਮੂਸੇਵਾਲਾ ਦੇ ਮਾਤਾ ਪਿਤਾ ਕਾਫ਼ੀ ਭਾਵੁਕ ਨਜ਼ਰ ਆਏ। ਉਹ ਬੀਤੇ ਦਿਨ ਮੂਸੇਵਾਲਾ ਦੇ ਪ੍ਰਸ਼ੰਸਕਾਂ ਦੇ ਮੁਖਾਤਬ ਹੋਏ ਸੀ। ਦਸ ਦਈਏ ਕਿ ਮੂਸੇਵਾਲਾ ਦੇ ਫ਼ੈਨਜ਼ ਵੱਡੀ ਗਿਣਤੀ ‘ਚ ਉਨ੍ਹਾਂ ਦੇ ਮਾਪਿਆਂ ਨੂੰ ਮਿਲਣ ਮੂਸਾ ਪਿੰਡ ਪਹੁੰਚੇ ਸੀ। ਇਸ ਮੌਕੇ ਸਿੱਧੂ ਦੀ ਮਾਂ ਚਰਨ ਕੌਰ ਨੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਬੱਚੇ ‘ਤੇ ਮਾਣ ਹੈ। ਬੱਚੇ ਤੋਂ ਲੈਕੇ ਬਜ਼ੁਰਗ ਤੱਕ ਹਰ ਕੋਈ ਉਸ ਦਾ ਫ਼ੈਨ ਸੀ।
ਦੂਜੇ ਪਾਸੇ, ਮੂਸੇਵਾਲਾ ਦੇ ਪ੍ਰਸ਼ੰਸਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਮਿਲੇ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਨੇ ਮਰਨ ਤੋਂ ਪਹਿਲਾਂ ਕਈ ਗਾਣੇ ਰਿਕਾਰਡ ਕੀਤੇ ਸੀ, ਜੋ ਹਾਲੇ ਤੱਕ ਰਿਲੀਜ਼ ਹੋਣੇ ਬਾਕੀ ਹਨ। ਸਿੱਧੂ ਦੇ ਮਰਨ ਉਪਰੰਤ ਹੁਣ ਤੱਕ ਉਨ੍ਹਾਂ ਦੇ ਗਾਣੇ ‘ਐਸਵਾਈਐਲ’ ਤੇ ‘ਵਾਰ’ ਹੀ ਰਿਲੀਜ਼ ਹੋਏ ਹਨ।