ਸੁਨੰਦਾ ਸ਼ਰਮਾ ਦਾ ਪਾਲਤੂ ਕੁੱਤਾ ਚੀਚੀ ਗਵਾਚਿਆ, ਗਾਇਕਾ ਨੇ ਸੋਸ਼ਲ ਮੀਡੀਆ ਤੇ ਕੀਤਾ ਐਲਾਨ, ਕੁੱਤਾ ਲੱਭਣ ਵਾਲੇ ਨੂੰ ਮਿਲੇਗਾ ਇਨਾਮ
Punjabi Singer Sunanda Sharma: ਸੁਨੰਦਾ ਦਾ ਪਾਲਤੂ ਕੁੱਤਾ ਚੀਚੀ ਗਵਾਚ ਗਿਆ ਹੈ, ਜਿਸ ਨੂੰ ਲੈਕੇ ਸਿੰਗਰ ਕਾਫ਼ੀ ਪਰੇਸ਼ਾਨ ਨਜ਼ਰ ਆ ਰਹੀ ਹੈ। ਬੀਤੀ ਰਾਤ ਸੁਨੰਦਾ ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰ ਚੀਚੀ ਨੂੰ ਲੱਭਣ ਦੀ ਅਪੀਲ ਕੀਤੀ ਸੀ
Sunanda Sharma Dog Goes Missing: ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਆਪਣੀ ਗਾਇਕੀ ਤੇ ਖੂਬਸੂਰਤੀ ਲਈ ਜਾਣੀ ਜਾਂਦੀ ਹੈ। ਉਨ੍ਹਾਂ ਨੇ ਆਪਣੇ ਟੈਲੇਂਟ ਤੇ ਮੇਹਨਤ ਦੇ ਦਮ ਤੇ ਇੰਡਸਟਰੀ `ਚ ਆਪਣੀ ਅਲੱਗ ਪਛਾਣ ਬਣਾਈ ਹੈ। ਇੰਨੀਂ ਦਿਨੀਂ ਸੁਨੰਦਾ ਸ਼ਰਮਾ ਕਾਫ਼ੀ ਚਰਚਾ `ਚ ਹੈ। ਕਿਉਂਕਿ ਉਹ ਆਪਣੇ ਮਿਊਜ਼ਿਕ ਸ਼ੋਅ ਲਈ ਪੰਜਾਬ ਤੋਂ ਬਾਹਰ ਸੀ। ਇੱਧਰ ਸੁਨੰਦਾ ਸ਼ਰਮਾ ਮਿਊਜ਼ਿਕ ਕੰਸਰਟ `ਚ ਬਿਜ਼ੀ ਸੀ ਤੇ ਉੱਧਰ ਗਾਇਕਾ ਦਾ ਪਾਲਤੂ ਕੁੱਤਾ ਚੀਚੀ ਕਿਤੇ ਗਵਾਚ ਗਿਆ ਹੈ।
ਜੀ ਹਾਂ, ਸੁਨੰਦਾ ਦਾ ਪਾਲਤੂ ਕੁੱਤਾ ਚੀਚੀ ਗਵਾਚ ਗਿਆ ਹੈ, ਜਿਸ ਨੂੰ ਲੈਕੇ ਸਿੰਗਰ ਕਾਫ਼ੀ ਪਰੇਸ਼ਾਨ ਨਜ਼ਰ ਆ ਰਹੀ ਹੈ। ਬੀਤੀ ਰਾਤ ਸੁਨੰਦਾ ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰ ਚੀਚੀ ਨੂੰ ਲੱਭਣ ਦੀ ਅਪੀਲ ਕੀਤੀ ਸੀ। ਸੁਨੰਦਾ ਨੇ ਚੀਚੀ ਦੀ ਵੀਡੀਓ ਸ਼ੇਅਰ ਕਰ ਕੈਪਸ਼ਨ `ਚ ਫ਼ੈਨਜ਼ ਨੂੰ ਅਪੀਲ ਕੀਤੀ, "ਅਲਰਟ! ਚੀਚੀ ਨੂੰ ਲੱਭਣ `ਚ ਮੇਰੀ ਮਦਦ ਕਰੋ। ਉਹ ਟੁਆਏ ਪੌਮ ਬਰੀਡ ਦਾ ਕੁਤਾ ਹੈ, ਉਸ ਦਾ ਰੰਗ ਲਾਈਟ ਬਰਾਊਨ ਯਾਨਿ ਹਲਕਾ ਭੂਰਾ ਹੈ। ਉਸ ਦੇ ਗਲੇ ਵਿੱਚ ਘੰਟੀ ਵਾਲਾ ਆਰੇਂਜ ਰੰਗ ਦਾ ਪੱਟਾ ਹੈ। ਜੋ ਵੀ ਚੀਚੀ ਨੂੰ ਲੱਭਣ `ਚ ਮੇਰੀ ਮਦਦ ਕਰੇਗਾ ਉਸ ਨੂੰ ਇਨਾਮ ਦਿੱਤਾ ਜਾਵੇਗਾ। ਕੁੱਝ ਵੀ ਜਾਣਕਾਰੀ ਮਿਲੇ ਤਾਂ ਇਸ ਨੰਬਰ ਤੇ ਸੰਪਰਕ ਕਰੋ: +919779742657।"
View this post on Instagram
ਸੁਨੰਦਾ ਆਪਣੇ ਕੁੱਤੇ ਨੂੰ ਲੈਕੇ ਇੰਨੀਂ ਪਰੇਸ਼ਾਨ ਸੀ ਕਿ ਗਾਇਕਾ ਨੂੰ ਪੂਰੀ ਰਾਤ ਨੀਂਦ ਵੀ ਨਹੀਂ ਆਈ। ਉਸ ਨੇ ਸਵੇਰੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕੀਤੀ, "ਸਾਰੀ ਰਾਤ ਦੀ ਇੱਕੋ ਗੱਲ ਮੇਰੇ ਦਿਮਾਗ਼ `ਚ ਘੁੰਮ ਰਹੀ ਹੈ ਕਿ ਚੀਚੀ ਜਿੱਥੇ ਵੀ ਹੋਏਗਾ, ਉੱਥੇ ਉਸ ਨੇ ਖਾਣਾ ਖਾਧਾ ਹੋਵੇਗਾ ਕਿ ਨਹੀਂ। ਜਿਹੜੇ ਵੀ ਲੋਕਾਂ `ਚ ਉਹ ਗਿਆ, ਕਿਤੇ ਉਨ੍ਹਾਂ ਨੂੰ ਦੇਖ ਉਹ ਘਬਰਾ ਨਾ ਜਾਵੇ। ਉਹ ਮੇਰੇ ਤੋਂ ਬਗ਼ੈਰ ਰਹਿੰਦਾ ਨਹੀਂ। ਉਸ ਨੂੰ ਭਾਵੇਂ ਕੋਈ ਮਰਜੀ ਪਿਆਰ ਕਰੀ ਜਾਵੇ, ਕੋਈ ਮਰਜੀ ਚੁੱਕੀ ਜਾਵੇ, ਪਰ ਆਉਣਾ ਉਸ ਨੇ ਮੇਰੀ ਹੀ ਗੋਦੀ `ਚ ਹੁੰਦਾ ਹੈ। ਉਸ ਨੂੰ ਸਿਰਫ਼ ਮੈਂ ਚਾਹੀਦੀ ਆਂ ਤੇ ਮੈਨੂੰ ਉਹ। ਮੈਨੂੰ ਖੁਦ ਦਾ ਕੋਈ ਹੋਸ਼ ਨਹੀਂ ਹੈ। ਮੈਨੂੰ ਹੁਣ ਇਹੀ ਪਛਤਾਵਾ ਹੋਈ ਜਾ ਰਿਹਾ ਕਿ ਮੈਂ ਉਸ ਨੂੰ ਘਰੇ ਛੱਡ ਕੇ ਆਈ ਹੀ ਕਿਉਂ।"
ਦਸ ਦਈਏ ਕਿ ਸੁਨੰਦਾ ਸ਼ਰਮਾ ਆਪਣੇ ਕੁੱਤੇ ਚੀਚੀ ਨੂੰ ਕਾਫ਼ੀ ਪਿਆਰ ਕਰਦੀ ਸੀ। ਇਸ ਦਾ ਅੰਦਾਜ਼ਾ ਗਾਇਕਾ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੇਖ ਲਗਦਾ ਹੈ। ਉਹ ਜ਼ਿਆਦਾਤਰ ਸੋਸ਼ਲ ਮੀਡੀਆ ਪੋਸਟਾਂ ਚੀਚੀ ਨਾਲ ਹੀ ਸ਼ੇਅਰ ਕਰਦੀ ਸੀ।