ਦਿੱਲੀ ਵੱਲ ਜਾਂਦੇ ਕਿਸਾਨਾਂ ਦੇ ਕਾਫਲੇ ਨੂੰ ਪੰਜਾਬੀ ਗਾਇਕਾਂ ਨੇ ਇੰਝ ਦਿੱਤਾ ਸਮਰਥਨ
ਪਹਿਲਾਂ ਧਰਨਿਆਂ 'ਚ ਜਾਕੇ ਕਿਸਾਨਾਂ ਦਾ ਹੌਸਲਾ ਵਧਾਇਆ ਉੱਥੇ ਹੀ ਹੁਣ ਜਦੋਂ ਕਿਸਾਨਾਂ ਨੇ ਦਿੱਲੀ ਵੱਲ ਚਾਲੇ ਪਾਏ ਤਾਂ ਵੀ ਕਲਾਕਾਰਾਂ ਵੱਲੋਂ ਕਿਸਾਨਾਂ ਦੇ ਮੋਚਾ ਫਤਹਿ ਕਰਨ ਲਈ ਅਰਦਾਸ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ।
ਪੰਜਾਬੀ ਗਾਇਕਾਂ ਤੇ ਕਲਾਕਾਰਾਂ ਨੇ ਇਸ ਵਾਰ ਕਿਸਾਨ ਅੰਦੋਲਨ 'ਚ ਪੂਰਾ ਸਮਰਥਨ ਦਿੱਤਾ। ਜਿੱਥੇ ਪਹਿਲਾਂ ਧਰਨਿਆਂ 'ਚ ਜਾਕੇ ਕਿਸਾਨਾਂ ਦਾ ਹੌਸਲਾ ਵਧਾਇਆ ਉੱਥੇ ਹੀ ਹੁਣ ਜਦੋਂ ਕਿਸਾਨਾਂ ਨੇ ਦਿੱਲੀ ਵੱਲ ਚਾਲੇ ਪਾਏ ਤਾਂ ਵੀ ਕਲਾਕਾਰਾਂ ਵੱਲੋਂ ਕਿਸਾਨਾਂ ਦੇ ਮੋਚਾ ਫਤਹਿ ਕਰਨ ਲਈ ਅਰਦਾਸ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ।
ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਨੇ ਟਵੀਟ ਕਰਦਿਆਂ ਲਿਖਿਆ, 'ਕਿਹੜਾ ਬੰਨ੍ਹ ਮਾਰੂ ਯਾਰੋ, ਵਗਦਿਆਂ ਦਰਿਆਵਾਂ ਨੂੰ। ਸ਼ਾਲਾ! ਸੱਚਾਈ ਦੀ ਜਿੱਤ ਹੋਵੇ, ਸ਼ਾਲਾ! ਰੋਟੀ ਦੀ ਜਿੱਤ ਹੋਵੇ।'
Kehrra Bann Maaru Yaaro, Vagdeyan Daraavan Nu !! Shaala! Sachaayi Di Jitt Hove!! Shaala! Roti Di Jitt Hove 🙏🏻#kisanmazdurektazindabaad#standingwithfarmers#kisanandolandelhi pic.twitter.com/yiZbCiM4yd
— Harbhajan Mann (@harbhajanmann) November 26, 2020
ਦਿਲਜੀਤ ਨੇ ਵੀ ਕਿਸਾਨ ਅੰਦੋਲਨ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ,'ਬਾ ਭਲੀ ਕਰੇ, ਅੰਗ ਸੰਗ ਸਹਾਈ ਹੋਣ।'
Baba BHALI Karey 🙏🏾 ANG SANG SAHAI HOVE🙏🏾 pic.twitter.com/8w0lEgfC2J
— DILJIT DOSANJH (@diljitdosanjh) November 26, 2020
ਪੰਜਾਬੀ ਗਾਇਕ ਜੈਜ਼ੀ ਬੀ ਨੇ ਵੀ ਕਿਸਾਨ ਕਾਫਲੇ ਦੀ ਤਸਵੀਰ ਸਾਂਝੀ ਕਰਦਿਆਂ ਅਰਦਾਸ ਕੀਤੀ, 'ਵਾਹਿਗੁਰੂ ਜੀ ਕਿਰਪਾ ਰੱਖਿਓ, ਇਹ ਮੈਦਾਨ ਫਤਹਿ ਕਰਨ ਸਾਡੇ ਕਿਸਾਨ ਮਜਦੂਰ।'
Waheguru ji kirpa rakheo🙏🏽 eh maidan fathey karan sadey kisanmazdoor 🙏🏽 https://t.co/izXGOQURvA
— Jazzy B (@jazzyb) November 26, 2020
ਇਸ ਤੋਂ ਇਲਾਵਾ ਹਾਰਡੀ ਸੰਧੂ ਤੇ ਐਮੀ ਵਿਰਕ ਨੇ ਵੀ ਸੋਸ਼ਲ ਮੀਡੀਆ ਜ਼ਰੀਏ ਕਿਸਾਨ ਕਾਫਲੇ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਆਪਣਾ ਸਮਰਥਨ ਦਿੱਤਾ ਹੈ।