ਨਿਊਜ਼ੀਲੈਂਡ 'ਚ ਹੋਣ ਵਾਲੇ ਸ਼ੋਅ ਤੋਂ ਪਹਿਲਾਂ Diljit Dosanjh 'ਤੇ ਮੰਡਰਾ ਰਿਹਾ ਖਤਰਾ! ਮਿਲੀ ਆਹ ਧਮਕੀ
Diljit Dosanjh: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ, ਜੋ ਕਿ ਇੰਨੀ ਦਿਨੀਂ ਆਪਣੇ "ਔਰਾ" ਟੂਰ 'ਤੇ ਹਨ। ਉੱਥੇ ਹੀ ਜਦੋਂ ਤੋਂ ਉਨ੍ਹਾਂ ਨੇ ਅਮਿਤਾਭ ਬੱਚਨ ਦਾ ਸ਼ੋਅ ਕੀਤਾ ਹੈ, ਉਦੋਂ ਤੋਂ ਹੀ ਉਹ ਵਿਵਾਦਾਂ ਵਿੱਚ ਫਸੇ ਹੋਏ ਹਨ।

Diljit Dosanjh: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ, ਜੋ ਕਿ ਇੰਨੀ ਦਿਨੀਂ ਆਪਣੇ "ਔਰਾ" ਟੂਰ 'ਤੇ ਹਨ। ਉੱਥੇ ਹੀ ਜਦੋਂ ਤੋਂ ਉਨ੍ਹਾਂ ਨੇ ਅਮਿਤਾਭ ਬੱਚਨ ਦਾ ਸ਼ੋਅ ਕੀਤਾ ਹੈ, ਉਦੋਂ ਤੋਂ ਹੀ ਉਹ ਵਿਵਾਦਾਂ ਵਿੱਚ ਫਸੇ ਹੋਏ ਹਨ।
ਇੰਨਾ ਹੀ ਨਹੀਂ ਉਨ੍ਹਾਂ SFJ ਮੁਖੀ ਗੁਰਪਤਵੰਤ ਪੰਨੂ ਵਲੋਂ ਧਮਕੀ ਵੀ ਮਿਲ ਚੁੱਕੀ ਹੈ। ਰਿਪੋਰਟਾਂ ਅਨੁਸਾਰ, ਦਿਲਜੀਤ ਨੂੰ ਇਹ ਧਮਕੀ ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਦੇ ਪੈਰਾਂ ਨੂੰ ਹੱਥ ਲਾਉਣ ਤੋਂ ਬਾਅਦ ਮਿਲੀ। ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਦਿਲਜੀਤ ਦੋਸਾਂਝ ਨੂੰ "ਕੌਣ ਬਨੇਗਾ ਕਰੋੜਪਤੀ 17" ਦੇ ਇੱਕ ਪ੍ਰੋਮੋ ਵਿੱਚ ਅਮਿਤਾਭ ਬੱਚਨ ਦੇ ਪੈਰਾਂ ਨੂੰ ਹੱਥ ਲਾਉਂਦਿਆਂ ਦੇਖਿਆ ਗਿਆ।
ਇਸ ਤੋਂ ਬਾਅਦ ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂੂ ਨੇ 29 ਅਕਤੂਬਰ ਨੂੰ ਗਾਇਕ ਵਿਰੁੱਧ ਧਮਕੀ ਜਾਰੀ ਕੀਤੀ ਸੀ। SFJ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਪਹਿਲਾਂ 1 ਨਵੰਬਰ ਨੂੰ ਹੋਣ ਵਾਲੇ ਦੋਸਾਂਝ ਦੇ ਆਸਟ੍ਰੇਲੀਆ ਕੰਸਰਟ ਨੂੰ ਰੋਕਣ ਦੀ ਧਮਕੀ ਦਿੱਤੀ ਸੀ।
ਆਕਲੈਂਡ 'ਚ ਹੋਣ ਵਾਲੇ ਸ਼ੋਅ ਨੂੰ ਰੋਕਣ ਦੀ ਦਿੱਤੀ ਧਮਕੀ
ਇੰਡੀਆ ਟੂਡੇ ਦੀ ਇੱਕ ਰਿਪੋਰਟ ਦੇ ਅਨੁਸਾਰ, ਆਸਟ੍ਰੇਲੀਆ ਦੇ ਪਰਥ ਵਿੱਚ ਇੱਕ ਕਨਸਰਟ ਵਿੱਚ ਕਥਿਤ ਤੌਰ 'ਤੇ ਖਾਲਿਸਤਾਨ ਪੱਖੀ ਨਾਅਰੇ ਲਗਾਏ ਗਏ ਸਨ। ਹੁਣ, ਖਾਲਿਸਤਾਨੀ ਸਮਰਥਕਾਂ ਨੇ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਦਿਲਜੀਤ ਦੇ ਆਉਣ ਵਾਲੇ ਸ਼ੋਅ ਨੂੰ ਬੰਦ ਕਰਨ ਦੀ ਧਮਕੀ ਦਿੱਤੀ ਹੈ। 9 ਨਵੰਬਰ, 2025 ਨੂੰ, ਦਿਲਜੀਤ ਨੇ ਆਪਣੇ ਟਵਿੱਟਰ ਹੈਂਡਲ 'ਤੇ ਦੱਸਿਆ ਕਿ ਉਨ੍ਹਾਂ ਦਾ ਅਗਲਾ ਸ਼ੋਅ 13 ਨਵੰਬਰ ਨੂੰ ਆਕਲੈਂਡ ਵਿੱਚ ਹੈ। ਉੱਥੇ ਹੀ ਦਿਲਜੀਤ ਦੋਸਾਂਝ ਨੇ ਮਿਲ ਰਹੀ ਧਮਕੀਆਂ ਤੋਂ ਬਾਅਦ ਹਾਲੇ ਉਨ੍ਹਾਂ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।




















